ਸੋਨਾਲਿਕਾ ਸਮੂਹ ਨੇ ਕੀਤੀ ਐਪ ਦੀ ਸ਼ੁਰੂਆਤ, ਕਿਰਾਏ ''ਤੇ ਮਿਲ ਸਕਣਗੇ ਉੱਨਤ ਤਕਨੀਕ ਦੇ ਟਰੈਕਟਰ ਤੇ ਉਪਕਰਣ

Thursday, Aug 19, 2021 - 05:10 PM (IST)

ਨਵੀਂ ਦਿੱਲੀ - ਸੋਨਾਲਿਕਾ ਸਮੂਹ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਕਿਸਾਨਾਂ ਨੂੰ ਉੱਚ ਤਕਨੀਕ ਵਾਲੀ ਖੇਤੀਬਾੜੀ ਮਸ਼ੀਨਰੀ ਕਿਰਾਏ 'ਤੇ ਦੇਣ ਲਈ ਐਪ ਦੀ ਸ਼ੁਰੂਆਤ ਕੀਤੀ ਹੈ। 'ਸੋਨਾਲਿਕਾ ਐਗਰੋ ਸਲਿਊਸ਼ਨਸ' ਐਪ ਕਿਸਾਨਾਂ ਨੂੰ ਮਸ਼ੀਨਰੀ ਕਿਰਾਏ 'ਤੇ ਦੇਣ ਵਾਲਿਆਂ ਨੂੰ ਇਕ ਲੜੀ ਨਾਲ ਜੋੜਦਾ ਹੈ ਜਿਹੜੇ ਆਪਣੇ ਆਸ-ਪਾਸ ਦੇ ਖ਼ੇਤਰ ਵਿਚ ਉੱਚ ਤਕਨੀਕ ਵਾਲੇ ਖੇਤੀਬਾੜੀ ਉਪਕਰਣ ਕਿਰਾਏ 'ਤੇ ਦਿੰਦਾ ਹੈ। ਸਮੂਹ ਨੇ ਇਕ ਬਿਆਨ ਵਿਚ ਕਿਹਾ ਕਿ ਕਿਸਾਨ ਆਪਣੀ ਸਹੂਲਤ ਅਤੇ  ਜ਼ਰੂਰਤ ਮੁਤਾਬਕ ਉਪਲੱਬਧ ਵੱਖ-ਵੱਖ ਵਿਕਲਪਾਂ ਨੂੰ ਚੁਣ ਸਕਦੇ ਹਨ।

 ਸੋਨਾਲਿਕਾ ਸਮੂਹ ਦੇ ਕਾਰਜਕਾਰੀ ਨਿਰਦੇਸ਼ਕ ਰਮਨ ਮਿੱਤਲ ਨੇ ਕਿਹਾ, 'ਸੋਨਾਲਿਕਾ ਕਿਸਾਨਾਂ ਲਈ ਖੇਤੀਬਾੜੀ ਮਸ਼ੀਨਰੀ ਨੂੰ ਅਸਾਨੀ ਨਾਲ ਉਪਲੱਬਧ ਕਰਵਾਉਣ ਲ਼ਈ ਵਚਨਬੱਧ ਹੈ।' ਡਿਜੀਟਾਈਜੇਸ਼ਨ ਦੇ ਇਸ ਯੁੱਗ ਵਿੱਚ, 'ਅਸੀਂ ਵਿਸ਼ੇਸ਼ ਤੌਰ 'ਤੇ ਟਰੈਕਟਰਾਂ ਅਤੇ ਉਪਕਰਣਾਂ ਦੇ ਕਿਰਾਏ 'ਤੇ ਲੈਣ ਲਈ ਸੋਨਿਕਾ ਐਗਰੋ ਸਲਿਊਸ਼ਨਜ਼ ਐਪ ਪੇਸ਼ ਕੀਤੀ ਹੈ, ਜਿਸ ਰਾਹੀਂ ਕਿਸਾਨ ਆਪਣੀ ਲੋੜ ਅਨੁਸਾਰ ਉਪਲਬਧ ਉੱਨਤ ਖੇਤੀ ਮਸ਼ੀਨਰੀ ਦੀ ਚੋਣ ਕਰ ਸਕਦੇ ਹਨ।'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News