ਬਾਜ਼ਾਰ ਨਿਵੇਸ਼ਕਾਂ ਲਈ ਮੌਕਾ, 14 ਜੂਨ ਨੂੰ ਖੁੱਲ੍ਹੇਗਾ 5,500 ਕਰੋੜ ਰੁ: ਦਾ IPO
Wednesday, Jun 09, 2021 - 02:10 PM (IST)
ਨਵੀਂ ਦਿੱਲੀ- ਪ੍ਰਾਇਮਰੀ ਬਾਜ਼ਾਰ ਵਿਚ ਇਕ ਵਾਰ ਫਿਰ ਨਿਵੇਸ਼ਕਾਂ ਲਈ ਮੌਕਾ ਖੁੱਲ੍ਹਣ ਜਾ ਰਿਹਾ ਹੈ। ਵਾਹਨ ਕਲਪੁਰਜ਼ੇ ਬਣਾਉਣ ਵਾਲੀ ਸੋਨਾ ਕੌਮਸਟਾਰ ਦਾ ਆਈ. ਪੀ. ਓ. 14 ਜੂਨ ਨੂੰ ਖੁੱਲ੍ਹਣ ਵਾਲਾ ਹੈ। ਇਸ ਦੀ ਯੋਜਨਾ ਪ੍ਰਾਇਮਰੀ ਬਾਜ਼ਾਰ ਜ਼ਰੀਏ 5,500 ਕਰੋੜ ਰੁਪਏ ਜੁਟਾਉਣ ਦੀ ਹੈ। ਸੋਨਾ ਕੌਮਸਟਾਰ ਨੇ ਇਸ ਇਸ਼ੂ ਵਿਚ ਪ੍ਰਤੀ ਸ਼ੇਅਰ ਦਾ ਮੁੱਲ 285-291 ਰੁਪਏ ਦੀ ਰੇਂਜ ਵਿਚ ਨਿਰਧਾਰਤ ਕੀਤਾ ਹੈ। ਕੰਪਨੀ ਨੇ ਬੁੱਧਵਾਰ ਇਸ ਦੀ ਜਾਣਕਾਰੀ ਦਿੱਤੀ। ਇਹ ਆਈ. ਪੀ. ਓ. ਤਿੰਨ ਦਿਨਾਂ ਲਈ ਖੁੱਲ੍ਹੇਗਾ, ਯਾਨੀ 16 ਜੂਨ ਨੂੰ ਬੰਦ ਹੋਵੇਗਾ।
5,550 ਕਰੋੜ ਰੁਪਏ ਦੇ ਆਈ. ਪੀ. ਓ. ਵਿਚ 300 ਕਰੋੜ ਰੁਪਏ ਦਾ ਤਾਜ਼ਾ ਇਸ਼ੂ ਹੈ ਅਤੇ 5,250 ਕਰੋੜ ਰੁਪਏ ਦਾ ਇਸ਼ੂ ਆਫਰ ਫਾਰ ਸੇਲ (ਓ. ਐੱਫ. ਐੱਸ.) ਤਹਿਤ ਜਾਰੀ ਕੀਤਾ ਜਾ ਰਿਹਾ ਹੈ। ਹਾਲਾਂਕਿ, ਪਹਿਲਾਂ ਕੰਪਨੀ ਦੀ ਯੋਜਨਾ ਓ. ਐੱਫ. ਐੱਸ. ਤਹਿਤ 5,700 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਕਰਨ ਦੀ ਸੀ, ਜਿਸ ਨੂੰ ਹੁਣ ਘਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਲੱਖਾਂ ਲੋਕਾਂ ਲਈ ਵੱਡਾ ਫ਼ੈਸਲਾ, ਸਰ੍ਹੋਂ ਦੇ ਤੇਲ ਨੂੰ ਲੈ ਕੇ ਇਹ ਨਵਾਂ ਨਿਯਮ ਲਾਗੂ
ਬਲੈਕ ਸਟੋਨ ਦੇ ਸਮਰਥਨ ਵਾਲੀ ਇਸ ਕੰਪਨੀ ਵੱਲੋਂ ਤਾਜ਼ਾ ਇਸ਼ੂ ਤੋਂ ਪ੍ਰਾਪਤ ਰਕਮ ਦਾ ਇਸਤੇਮਾਲ ਜਨਰਲ ਕਾਰਪੋਰੇਟ ਉਦੇਸ਼ਾਂ ਲਈ ਅਤੇ 241 ਕਰੋੜ ਰੁਪਏ ਦੀ ਉਧਾਰੀ ਲਾਹੁਣ ਲਈ ਕੀਤਾ ਜਾਵੇਗਾ। ਇਸ ਇਸ਼ੂ ਦਾ ਕੁੱਲ 75 ਫ਼ੀਸਦੀ ਹਿੱਸਾ ਸੰਸਥਾਗਤ ਖ਼ਰੀਦਦਾਰਾਂ, 15 ਫ਼ੀਸਦੀ ਗੈਰ-ਸੰਸਥਾਗਤ ਅਤੇ 10 ਫ਼ੀਸਦੀ ਪ੍ਰਚੂਨ ਨਿਵੇਸ਼ਕਾਂ ਲਈ ਰਾਖਵਾਂ ਰੱਖਿਆ ਗਿਆ ਹੈ।ਸੋਨਾ ਬੀ. ਐੱਲ. ਡਬਲਿਊ.ਪ੍ਰਿਸੀਜ਼ਨ ਫੌਰਗਿੰਸ ਅਨੁਸਾਰ, ਐਂਕਰ ਨਿਵੇਸ਼ਕਾਂ ਲਈ ਬੋਲੀ 11 ਜੂਨ ਨੂੰ ਖੁੱਲ੍ਹੇਗੀ। ਓ. ਐੱਫ. ਐੱਸ. ਤਹਿਤ 5,250 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਬਲੈਕਸਟੋਨ ਗਰੁੱਪ ਨਾਲ ਜੁੜੀ ਸਿੰਗਾਪੁਰ ਸੈਵੇਨ ਟਾਪਕੋ ਥ੍ਰੀ ਪ੍ਰਾਈਵੇਟ ਲਿਮਟਿਡ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਬੁਰੀ ਖ਼ਬਰ! ਲੱਗਣ ਵਾਲਾ ਹੈ ਵੱਡਾ ਝਟਕਾ, 100 ਰੁ: ਤੋਂ ਪਾਰ ਹੋ ਸਕਦੈ ਡੀਜ਼ਲ