ਸੌਰ ਊਰਜਾ ਦੀ ਮਦਦ ਨਾਲ ਭਾਰਤ ਨੇ ਜਨਵਰੀ ਤੋਂ ਜੂਨ ਤੱਕ ਬਾਲਣ ਲਾਗਤ ''ਚ ਚਾਰ ਅਰਬ ਡਾਲਰ ਦੀ ਕੀਤੀ ਬਚਤ

11/10/2022 3:59:47 PM

ਨਵੀਂ ਦਿੱਲੀ- ਭਾਰਤ ਨੇ 2022 ਦੀ ਪਹਿਲੀ ਛਿਮਾਹੀ 'ਚ ਸੌਰ ਉਤਪਾਦਨ ਰਾਹੀਂ ਬਾਲਣ ਲਾਗਤ 'ਚ 42 ਅਰਬ ਡਾਲਰ ਅਤੇ 19.4 ਕਰੋੜ ਟਨ ਕੋਲੇ ਦੀ ਬਚਤ ਕੀਤੀ। ਇਹ ਜਾਣਕਾਰੀ ਵੀਰਵਾਰ ਨੂੰ ਇਕ ਰਿਪੋਰਟ ਤੋਂ ਮਿਲੀ ਹੈ। ਇੰਨੇ ਕੋਲੇ ਦੀ ਬਚਤ ਨਹੀਂ ਹੋਣ ਦੀ ਸਥਿਤੀ 'ਚ ਪਹਿਲਾਂ ਤੋਂ ਹੀ ਦਬਾਅ 'ਚ ਚੱਲ ਰਹੀ ਘਰੇਲੂ ਸਪਲਾਈ 'ਤੇ ਬੋਝ ਹੋਰ ਵਧ ਜਾਵੇਗਾ। ਊਰਜਾ ਖੇਤਰ ਦੇ ਥਿੰਕ ਟੈਂਕ ਐਂਬਰ, ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਅਤੇ ਇੰਸਟੀਚਿਊਟ ਫਾਰ ਐਨਰਜੀ ਇਕਨਾਮਿਕਸ ਐਂਡ ਫਾਈਨੈਂਸ਼ੀਅਲ ਐਨਾਲਿਸਿਸ ਦੀ ਰਿਪੋਰਟ ਨੇ ਪਿਛਲੇ ਦਹਾਕੇ ਦੌਰਾਨ ਸੌਰ ਊਰਜਾ ਦੇ ਵਿਕਾਸ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਪਾਇਆ ਕਿ ਸੌਰ ਸਮਰੱਥਾ ਵਾਲੀਆਂ ਚੋਟੀ ਦੀਆਂ ਦਸ ਅਰਥਵਿਵਸਥਾਵਾਂ 'ਚੋਂ ਪੰਜ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਵੀਅਤਨਾਮ ਏਸ਼ੀਆ 'ਚ ਸਥਿਤ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਸੱਤ ਪ੍ਰਮੁੱਖ ਏਸ਼ੀਆਈ ਦੇਸ਼ਾਂ- ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਵੀਅਤਨਾਮ, ਫਿਲੀਪੀਨਜ਼ ਅਤੇ ਥਾਈਲੈਂਡ- 'ਚ ਸੌਰ ਉਤਪਾਦਨ ਦੇ ਬੂਤੇ ਜਨਵਰੀ ਤੋਂ ਜੂਨ 2022 ਤੱਕ ਲਗਭਗ 34 ਅਰਬ ਡਾਲਰ ਦੀ ਸੰਭਾਵਿਤ ਜੈਵਿਕ ਬਾਲਣ ਦੀ ਲਾਗਤ ਬਚੀ ਹੈ। ਇਹ ਇਸ ਸਮੇਂ ਦੇ ਦੌਰਾਨ ਕੁੱਲ ਜੈਵਿਕ ਬਾਲਣ ਦੀ ਲਾਗਤ ਦੇ ਨੌਂ ਫੀਸਦੀ ਦੇ ਬਰਾਬਰ ਹੈ। ਰਿਪੋਰਟ 'ਚ ਕਿਹਾ ਗਿਆ ਹੈ, "ਭਾਰਤ 'ਚ ਸੌਰ ਉਤਪਾਦਨ ਨਾਲ ਸਾਲ ਦੀ ਪਹਿਲੀ ਛਿਮਾਹੀ 'ਚ ਬਾਲਣ ਲਾਗਤ 'ਚ 4.2 ਅਰਬ ਡਾਲਰ ਦੀ ਅਤੇ 19.4 ਕਰੋੜ ਟਨ ਕੋਲੇ ਦੀ ਬਚਤ ਹੋਈ ਹੈ।"


Aarti dhillon

Content Editor

Related News