ਸਾਫਟਬੈਂਕ ਨੇ ਫਸਟਕ੍ਰਾਈ ’ਚ 31 ਕਰੋੜ ਡਾਲਰ ਮੁੱਲ ਦੇ ਸ਼ੇਅਰ ਵੇਚੇ

Tuesday, Dec 26, 2023 - 12:14 PM (IST)

ਨਵੀਂ ਦਿੱਲੀ (ਭਾਸ਼ਾ) – ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ ਜਾਪਾਨੀ ਸਮੂਹ ਸਾਫਟਬੈਂਕ ਨੇ ਪ੍ਰਚੂਨ ਦੁਕਾਨਾਂ ਚਲਾਉਣ ਵਾਲੀ ਫਸਟਕ੍ਰਾਈ ਵਿਚ 31 ਕਰੋੜ ਡਾਲਰ ਮੁੱਲ ਦੇ ਸ਼ੇਅਰ ਵੇਚੇ ਹਨ। ਇਹ ਸ਼ੇਅਰ ਅਜਿਹੇ ਸਮੇਂ ਵੇਚੇ ਗਏ ਸਨ ਜਦੋਂ ਕੰਪਨੀ ਇਸ ਹਫਤੇ ਆਈ. ਪੀ. ਓ. ਲਈ ਬਾਜ਼ਾਰ ਰੈਗੂਲੇਟਰ ਸੇਬੀ ਕੋਲ ਪ੍ਰਾਸਪੈਕਟ ਜਮ੍ਹਾ ਕਰਨ ਵਾਲੀ ਹੈ।

ਇਹ ਵੀ ਪੜ੍ਹੋ :   ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਂ 'ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ 'ਚ ਭਾਰੀ ਰੋਸ

ਇਕ ਸੂਤਰ ਨੇ ਕਿਹਾ ਕਿ ਸਾਫਟਬੈਂਕ ਨੇ ਹਾਲ ਹੀ ਵਿਚ ਫਸਟਕ੍ਰਾਈ ਵਿਚ 630 ਕਰੋੜ ਰੁਪਏ ਮੁੱਲ ਦੇ ਸ਼ੇਅਰ ਵੇਚੇ ਹਨ। ਇਸ ਸ਼ੇਅਰ ਨੂੰ ਕੁੱਝ ਉੱਚ ਨੈੱਟਵਰਥ ਵਾਲੇ ਲੋਕਾਂ ਨੇ ਲਿਆ। ਇਸ ਵਿਕਰੀ ਦੇ ਨਾਲ ਸਾਫਟਬੈਂਕ ਸਮੂਹ ਦੋ ਪੜਾਅ ਵਿਚ ਫਸਟਕ੍ਰਾਈ ਦੇ 31 ਕਰੋੜ ਡਾਲਰ ਮੁੱਲ ਦੇ ਸ਼ੇਅਰ ਵੇਚ ਚੁੱਕਾ ਹੈ। ਸੂਤਰ ਨੇ ਕਿਹਾ ਕਿ ਫਸਟਕ੍ਰਾਈ ਦਾ ਮੁੱਲ 3.5 ਤੋਂ 3.75 ਅਰਬ ਡਾਲਰ ਹੈ।

ਇਹ ਵੀ ਪੜ੍ਹੋ :  ਸਮੁੰਦਰ 'ਚ ਸਮਾ ਚੁੱਕੀ ਭਗਵਾਨ ਕ੍ਰਿਸ਼ਨ ਦੀ ਦੁਆਰਕਾ ਨਗਰੀ ਦੇ ਜਲਦ ਹੋ ਸਕਣਗੇ ਦਰਸ਼ਨ

ਸਾਫਟਬੈਂਕ ਨੇ ਫਸਟਕ੍ਰਾਈ ਵਿਚ 90 ਕਰੋੜ ਡਾਲਰ ਦੇ ਉੱਦਮ ਮੁੱਲ ’ਤੇ 40 ਕਰੋੜ ਡਾਲਰ ਦਾ ਨਿਵੇਸ਼ ਕੀਤਾ ਸੀ। ਇਕ ਹੋਰ ਸੂਤਰ ਨੇ ਿਕਹਾ ਕਿ ਸਾਫਟਬੈਂਕ ਕੋਲ ਹਾਲੇ ਵੀ 80-90 ਕਰੋੜ ਡਾਲਰ ਦੇ ਮੁੱਲ ਦੇ ਸ਼ੇਅਰ ਬਚੇ ਹਨ, ਜਿਨ੍ਹਾਂ ਨੂੰ ਬਾਅਦ ਵਿਚ ਵੇਚਿਆ ਜਾਏਗਾ। ਸੂਤਰ ਨੇ ਕਿਹਾ ਕਿ ਸਾਫਟਬੈਂਕ ਫਸਟਕ੍ਰਾਈ ਵਿਚ ਕੀਤੇ ਗਏ ਨਿਵੇਸ਼ ਤੋਂ ਲਗਭਗ 1.3 ਅਰਬ ਡਾਲਰ ਕਮਾਉਣ ਦੀ ਉਮੀਦ ਕਰ ਰਿਹਾ ਹੈ। ਇਸ ਬਾਰੇ ਸਾਫਟਬੈਂਕ ਤੋਂ ਈ-ਮੇਲ ਭੇਜ ਕੇ ਪੁੱਛੇ ਗਏ ਸਵਾਲ ਦਾ ਜਵਾਬ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ :    ਛੋਟੇ ਬੱਚੇ ਨੇ 700 ਰੁਪਏ 'ਚ ਮੰਗੀ 'Thar', ਆਨੰਦ ਮਹਿੰਦਰਾ ਨੇ ਵੀਡੀਓ ਸ਼ੇਅਰ ਕਰਕੇ ਕਹੀ ਇਹ ਗੱਲ

ਇਹ ਵੀ ਪੜ੍ਹੋ :   ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News