ਸਨੈਪਡੀਲ ਦੇ CFO ਅਨੂਪ ਵਿਕਲ ਨੇ ਦਿੱਤਾ ਅਸਤੀਫਾ
Wednesday, Oct 18, 2017 - 11:59 AM (IST)
ਨਵੀਂ ਦਿੱਲੀ—ਈ-ਕਾਮਰਸ ਕੰਪਨੀ ਸਨੈਪਡੀਲ ਨੇ ਅੱਜ ਕਿਹਾ ਕਿ ਉਸ ਨੇ ਮੁੱਖ ਵਿੱਤੀ ਅਧਿਕਾਰੀ ਅਨੂਪ ਵਿਕਲ ਨੇ ਅਸਤੀਫਾ ਦੇ ਦਿੱਤਾ ਹੈ। ਸਨੈਪਡੀਲ ਅਤੇ ਫਲਿੱਪਕਾਰਟ ਦੇ ਵਿਚਕਾਰ ਪ੍ਰਾਪਤੀ ਦੀ ਗੱਲਬਾਤ ਟੁੱਟ ਜਾਣ ਤੋਂ ਕਰੀਬ ਦੋ ਮਹੀਨੇ ਬਾਅਦ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ।
ਸਨੈਪਡੀਲ ਦੇ ਸਹਿ-ਸੰਸਥਾਪਕ ਅਤੇ ਸੀ. ਈ. ਓ. ਕੁਣਾਲ ਬਹਿਲ ਨੇ ਕਿਹਾ ਕਿ ਵਿਕਲ ਨੇ ਕੰਪਨੀ 'ਚ ਚੰਗਾ ਕੰਮ ਕੀਤਾ ਹੈ। ਉਨ੍ਹਾਂ ਨੇ ਸੰਚਾਲਨ ਦੇ ਉੱਚ ਪੱਧਰੀ ਮਾਨਦੰਡ ਬਣਾਏ ਅਤੇ ਕਈ ਮਹੱਤਵਪੂਰਨ ਲੈਣ-ਦੇਣ 'ਚ ਮੁੱਖ ਭੂਮਿਕਾ ਨਿਭਾਈ। ਵਿਕਲ ਦਾ ਵੱਖਰਾ ਪੜਾਅ ਕਿਥੇ ਹੋਵੇਗਾ ਇਸ ਬਾਰੇ 'ਚ ਤੁਰੰਤ ਕੁਝ ਪਤਾ ਨਹੀਂ ਚੱਲ ਪਾਇਆ।
