ਭਾਰਤ ’ਚ ਸਮਾਰਟਫੋਨ ਦੀਆਂ ਕੀਮਤਾਂ ’ਚ ਆ ਸਕਦੈ ਉਛਾਲ, ਇਲੈਕਟ੍ਰਾਨਿਕ ਸਾਮਾਨ ਵੀ ਹੋਵੇਗਾ ਮਹਿੰਗਾ

Friday, Aug 20, 2021 - 11:14 AM (IST)

ਨਵੀਂ ਦਿੱਲ‍ੀ (ਬਿਜ਼ਨੈੱਸ ਡੈਸਕ) - ਚੀਨ ’ਚ ਦੁਨੀਆ ਦੇ ਤੀਜੀ ਸਭ ਤੋਂ ਬੀਜ਼ੀ ਬੰਦਰਗਾਹ ’ਤੇ ਅੰਸ਼ਕ ਲਾਕਡਾਊਨ ਅਤੇ ਜਹਾਜ਼ਾਂ ਨੂੰ ਚਾਲਕ ਦਲ ’ਤੇ ਕੀਤੇ ਜਾ ਰਹੇ ਨਵੇਂ ਕੋਵਿਡ ਨਿਯਮਾਂ ਲਾਗੂ ਕਰਨ ਕਾਰਨ ਚੀਨ ਤੋਂ ਭਾਰਤ ਆਉਣ ਵਾਲੇ ਇਲੈਕਟ੍ਰਾਨਿਕ ਸਾਮਾਨ ਅਤੇ ਸਮਾਰਟਫੋਨ ਦੇ ਪਾਰਟਸ ਦੀ ਸਪਲਾਈ ਰੋਕੀ ਜਾ ਰਹੀ ਹੈ।

ਜਿਸ ਨਾਲ ਭਾਰਤੀ ਨਿਰਮਾਤਾਵਾਂ ਨੂੰ ਪ੍ਰੋਡਕਸ਼ਨ ’ਚ ਦਿੱਕਤਾਂ ਦਾ ਕਰਨਾ ਪੈ ਰਿਹਾ ਹੈ। ਕੁੱਝ ਕੰਪਨੀਆਂ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪਾਰਟਸ ਦੀ ਸਪਲਾਈ ਅਤੇ ਵਾਧੂ ਲਾਗਤ ਕਾਰਨ ਜਿੱਥੇ ਸਰਮਾਟ ਫੋਨ ਦੀਆਂ ਕੀਮਤਾਂ ’ਚ ਉਛਾਲ ਆ ਸਕਦਾ ਹੈ, ਉਥੇ ਹੀ ਮਾਹਿਰਾਂ ਨੇ ਇਸ ਦਾ ਅਸਰ ਆਟੋਮੋਟਿਵ ਉਦਯੋਗ ’ਤੇ ਵੀ ਪੈਣ ਦੀ ਸੰਭਾਵਨਾ ਜਤਾਈ ਹੈ।

ਇਹ ਵੀ ਪੜ੍ਹੋ : ਦੁਨੀਆ ਦੇ 100 ਅਮੀਰਾਂ ਦੀ ਸੂਚੀ 'ਚ ਸ਼ਾਮਲ ਹੋਏ ਇਕ ਹੋਰ ਭਾਰਤੀ, 5000 ਰੁਪਏ ਤੋਂ ਕੀਤੀ ਸੀ ਸ਼ੁਰੂਆਤ

ਕੋਵਿਡ ਕਾਰਨ ਬੰਦਰਗਾਹ ਦਾ ਟਰਮੀਨਲ ਬੰਦ

ਬੀਤੇ ਬੁੱਧਵਾਰ ਨੂੰ ਬੰਦਰਗਾਹ ਦੇ ਇਕ ਕਰਮਚਾਰੀ ਵੱਲੋਂ ਕੋਵਿਡ ਪਾਜ਼ੇਟਿਵ ਆਉਣ ਤੋਂ ਬਾਅਦ ਨਿੰਗਬੋ-ਝੌਸ਼ਾਨ (ਐੱਨ. ਜ਼ੈੱਡ.) ’ਚ ਇਕ ਟਰਮੀਨਲ ਨੂੰ ਇਕ ਹਫਤੇ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਘਟਨਾਕ੍ਰਮ ਨੇ ਇਸ ਖੇਤਰ ’ਚ ਵਪਾਰ ਰੁਕਾਵਟਾਂ ਦੇ ਖਦਸ਼ਿਆਂ ਨੂੰ ਹੋਰ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਚੀਨ ਦੀਆਂ ਬੰਦਰਗਾਹਾਂ ’ਚ ਆਉਣ ਵਾਲੇ ਜਹਾਜ਼ਾਂ ’ਚ ਪਿਛਲੇ ਦੋ ਹਫਤਿਆਂ ’ਚ ਕੋਵਿਡ ਦੇ ਪਾਜ਼ੇਟਿਵ ਮਾਮਲੇ ਪਾਏ ਗਏ ਹਨ, ਜਿਨ੍ਹਾਂ ਨੂੰ 21 ਦਿਨਾਂ ਲਈ ਕੁਆਰੰਟਾਈਨ ਕੀਤਾ ਜਾ ਸਕਦਾ ਹੈ। ਡੀ. ਐੱਚ. ਐੱਲ. ਗਲੋਬਲ ਫਾਰਵਰਡਿੰਗ ’ਚ ਏਸ਼ੀਆ ਪੈਸੇਫਿਕ ਦੇ ਮੁੱਖ ਕਾਰਜਕਾਰੀ ਕੇਲਵਿਨ ਲੇਉਂਗ ਨੇ ਕਿਹਾ ਕਿ ਕੰਪਨੀ ਗਾਹਕਾਂ ਅਤੇ ਭਾਗੀਦਾਰਾਂ ਦੇ ਨਾਲ ਕੰਮ ਕਰ ਰਹੀ ਹੈ ਤਾਂਕਿ ਸੰਚਾਲਨ ਆਮ ਹੋਣ ਤੱਕ ਨਿੰਗਬੋ ਅਤੇ ਆਸ-ਪਾਸ ਦੇ ਸ਼ਹਿਰਾਂ ’ਚ ਹੋਰ ਟਰਮੀਨਲਾਂ ’ਤੇ ਸ਼ਿਪਮੈਂਟ ਨੂੰ ਡਾਇਵਰਟ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਪੂਰੀ ਦੁਨੀਆ 'ਚ ਪਸਰਿਆ ਸੈਮੀਕੰਡਕਟਰ ਸੰਕਟ,  ਆਟੋ ਕੰਪਨੀਆਂ ਨੇ ਕੱਢਿਆ ਨਵਾਂ ਤਰੀਕਾ

ਇਲੈਕਟ੍ਰਾਨਿਕ ਪਾਰਟਸ ਲਈ ਚੀਨ ’ਤੇ ਨਿਰਭਰ ਹੈ ਭਾਰਤ

ਕੇ. ਪੀ. ਐੱਮ. ਜੀ. ’ਚ ਲਾਜਿਸਟਿਕਸ ਅਤੇ ਸ਼ਿਪਿੰਗ ਦੇ ਪ੍ਰਮੁੱਖ ਪ੍ਰਹਿਲਾਦ ਤੰਵਰ ਕਹਿੰਦੇ ਹਨ ਕਿ ਨਿਊਜ਼ੀਲੈਂਡ ਵਿਸ਼ਵ ਪੱਧਰ ’ਤੇ ਸਭ ਤੋਂ ਵੱਡੇ ਕੰਟੇਨਰ ਬੰਦਰਗਾਹਾਂ ’ਚੋਂ ਇਕ ਹੈ ਅਤੇ ਕੌਮਾਂਤਰੀ ਵਪਾਰ ਲਈ ਇੱਕ ਪ੍ਰਮੁੱਖ ਮੂਲ ਸਰੋਤ ਹੈ। ਭਾਰਤ ਦੇ ਦ੍ਰਿਸ਼ਟੀਕੋਣ ਨਾਲ ਵਿਸ਼ੇਸ਼ ਤੌਰ ’ਤੇ ਸੌਰ, ਆਟੋ ਪਾਰਟਸ ਅਤੇ ਵਾਈਟ ਗੁਡਸ ਲਈ ਇਹ ਕੰਟੇਨਰਕ੍ਰਿਤ ਸ਼ਿਪਮੈਂਟ ਦੀ ਇਕ ਮਹੱਤਵਪੂਰਨ ਮੂਲ ਬੰਦਰਗਾਹ ਹੈ। ਇਸ ਬੰਦਰਗਾਹ ਤੋਂ ਸਪਲਾਈ ’ਚ ਆ ਰਹੀ ਰੁਕਾਵਟ ਕਾਰਨ ਸੈਮੀਕੰਡਕਟਰ, ਟੈਲੀਵਿਜ਼ਨ ਪੈਨਲ ਅਤੇ ਮੋਬਾਇਲ ਫੋਨ ਦੇ ਪਾਰਟ ਭਾਰਤੀ ਨਿਰਮਾਤਾਵਾਂ ਨੂੰ ਨਹੀਂ ਮਿਲ ਰਹੇ ਹਨ। ਇਸ ਸਾਰੇ ਪਾਰਟਸ ਨੂੰ ਲੈ ਕੇ ਭਾਰਤ ਪੂਰੀ ਤਰ੍ਹਾਂ ਚੀਨ ਉੱਤੇ ਨਿਰਭਰ ਹੈ।

ਇਹ ਵੀ ਪੜ੍ਹੋ : ਚੀਨ 'ਚ ਵਧੀ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ , ਬਜ਼ੁਰਗ ਆਬਾਦੀ ਵੀ ਸਮੱਸਿਆ ਦਾ ਵੱਡਾ ਕਾਰਨ

ਸ਼ਿਪਿੰਗ ਲਾਗਤ ’ਚ 4-5 ਗੁਣਾ ਵਾਧਾ

ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸ਼ਿਪਿੰਗ ਲਾਗਤ 4-5 ਗੁਣਾ ਵੱਧ ਗਈ ਹੈ। ਕੰਜ਼ਿਊਮਰ ਇਲੈਕਟ੍ਰਾਨਿਕਸ ਐਂਡ ਐਪਲਾਇੰਸਿਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਨੰਦੀ ਦਾ ਕਹਿਣਾ ਹੈ ਕਿ ਪਹਿਲਾਂ ਜਹਾਜ਼ਾਂ ਦੀ ਉਪਲੱਬਧਤਾ ਇਕ ਮੁੱਦਾ ਹੁੰਦਾ ਸੀ ਪਰ ਹੁਣ ਬੰਦਰਗਾਹਾਂ ਬੰਦ ਹੋਣ ਅਤੇ ਨਵੇਂ ਕੁਆਰੰਟਾਈਨ ਨਿਯਮਾਂ ਕਾਰਨ ਸਮੱਗਰੀਆਂ ਦੀ ਸਪਲਾਈ ਠੱਪ ਹੋ ਜਾਵੇਗੀ। ਉਹ ਕਹਿੰਦੇ ਹਨ ਕਿ ਹੁਣ ਬੰਦਰਗਾਹਾਂ ’ਤੇ ਮਾਲ ਦੀ ਢੁਆਈ ਦੀ ਲਾਗਤ ਵੀ ਵੱਧ ਗਈ ਹੈ ਅਤੇ ਕਦੇ-ਕਦੇ ਢੁਆਈ ਲਈ ਉਨ੍ਹਾਂ ਨੂੰ 4 ਤੋਂ 5 ਗੁਣਾ ਭੁਗਤਾਨ ਵੀ ਕਰਨਾ ਪੈਂਦਾ ਹੈ। ਇਕ ਪ੍ਰਮੁੱਖ ਸਮਾਰਟਫੋਨ ਬ੍ਰਾਂਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਦੌਰਾਨ ਸਪਲਾਈ ਦੀ ਕਮੀ ਕਾਰਨ ਉਨ੍ਹਾਂ ਨੂੰ ਦੂਜੇ ਦੇਸ਼ਾਂ ਤੋਂ ਕੁੱਝ ਖੇਪ ਦਰਾਮਦ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। ਆਲਕਾਰਗੋ ਲਾਜਿਸਟਿਕਸ ਦੇ ਇਕ ਉੱਚ ਉਪ-ਪ੍ਰਧਾਨ ਜਯੇਸ਼ ਤੰਨਾ ਨੇ ਕਿਹਾ ਕਿ 1-7 ਅਕਤੂਬਰ ਦੇ ਆਪਣੇ ਗੋਲਡਣ ਹਫਤੇ ਦੌਰਾਨ ਚੀਨ ਬੰਦ ਰਹੇਗਾ, ਜਿਸ ਨਾਲ ਗਾਹਕਾਂ ਨੂੰ ਭਾਰਤ ’ਚ ਤਿਉਹਾਰ ਦੀ ਮੰਗ ਨੂੰ ਪੂਰਾ ਕਰਨ ਲਈ ਰਾਸ਼ਟਰੀ ਦਿਨ ਦੀ ਛੁੱਟੀ ਦੀ ਸ਼ੁਰੂਆਤ ਤੋਂ ਪਹਿਲਾਂ ਵਧ ਤੋਂ ਵਧ ਮਾਲ ਲਿਜਾਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ‘ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਲਈ UPA ਸਰਕਾਰ ਜ਼ਿੰਮੇਵਾਰ : ਨਿਰਮਲਾ ਸੀਤਾਰਮਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News