Boeing 737 ਮੈਕਸ ਜਹਾਜ਼ ਦਾ ਛੋਟਾ ਹਿੱਸਾ ਗਾਇਬ, ਭਾਰਤ 'ਚ ਜਾਂਚ ਦੌਰਾਨ ਸਾਹਮਣੇ ਆਇਆ ਨੁਕਸ

Tuesday, Jan 09, 2024 - 07:08 PM (IST)

Boeing 737 ਮੈਕਸ ਜਹਾਜ਼ ਦਾ ਛੋਟਾ ਹਿੱਸਾ ਗਾਇਬ, ਭਾਰਤ 'ਚ ਜਾਂਚ ਦੌਰਾਨ ਸਾਹਮਣੇ ਆਇਆ ਨੁਕਸ

ਨਵੀਂ ਦਿੱਲੀ - ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਦੱਸਿਆ ਕਿ ਇੰਡੀਅਨ ਏਅਰਲਾਈਨਜ਼ ਵਲੋਂ ਸੰਚਾਲਿਤ ਸਾਰੀਆਂ 40 ਬੋਇੰਗ 737 ਮੈਕਸ ਜਹਾਜ਼ਾਂ ਦੀ ਸੁਰੱਖਿਆ ਜਾਂਚ ਦੌਰਾਨ ਇਕ ਜਹਾਜ਼ ’ਚੋਂ ਇਕ ਛੋਟਾ ਜਿਹਾ ਪੁਰਜਾ (ਇਕ ਵਾਸ਼ਰ) ਗਾਇਬ ਪਾਇਆ ਗਿਆ ਹੈ, ਜਿਸ ਤੋਂ ਬਾਅਦ ਅਮਰੀਕੀ ਏਅਰੋਸਪੇਸ ਕੰਪਨੀ ਨੇ ਖੁੱਲ੍ਹੇ ਪੁਰਜਿਆਂ ਦੇ ਗਾਇਬ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ 24 ਘੰਟਿਆਂ ਦੇ ਅੰਦਰ ਸਾਰੇ 737 ਮੈਕਸ ਜਹਾਜ਼ਾਂ ਦੀ ਜਾਂਚ ਦੀ ਅਪੀਲ ਕੀਤੀ ਹੈ। ਕੁੱਝ ਰਿਪੋਰਟਾਂ ਮੁਤਾਬਕ ਦੁਨੀਆ ਭਰ ਵਿਚ 1300 ਤੋਂ ਵੱਧ 737 ਮੈਕਸ ਜਹਾਜ਼ ਵਰਤੋਂ ’ਚ ਹਨ।

ਇਹ ਵੀ ਪੜ੍ਹੋ :    ਅਯੁੱਧਿਆ ਲਈ ਕਈ ਗੁਣਾ ਮਹਿੰਗੀਆਂ ਹੋਈਆਂ ਉਡਾਣਾਂ, ਅਸਮਾਨੀ ਪਹੁੰਚਿਆ ਫਲਾਈਟਾਂ ਦਾ ਕਿਰਾਇਆ

ਇੰਡੀਅਨ ਏਅਰਲਾਈਨਜ਼ ਵਿਚ ਰਜਿਸਟਰਡ 40 737 ਮੈਕਸ ਜਹਾਜ਼ ਅਕਾਸਾ ਏਅਰ (22), ਸਪਾਈਸਜੈੱਟ (9) ਅਤੇ ਏਅਰ ਇੰਡੀਆ ਐਕਸਪ੍ਰੈੱਸ (9) ਦਰਮਿਆਨ ਵੰਡੇ ਹੋਏ ਸਨ। 39 ਜਹਾਜ਼ਾਂ ਦੀ ਜਾਂਚ ’ਚ ਕੋਈ ਗੜਬੜੀ ਨਹੀਂ ਨਿਕਲੀ। 40ਵੇਂ ਜਹਾਜ਼ ਵਿਚ ਇਕ ਵਾਸ਼ਰ ਦੇ ਗਾਇਬ ਹੋਣ ਦਾ ਪਤਾ ਲੱਗਾ। ਡੀ. ਜੀ. ਸੀ. ਏ. ਨੇ ਦੱਸਿਆ ਕਿ ਬੋਇੰਗ ਵਲੋਂ ਸਿਫਾਰਿਸ਼ੀ ਕਾਰਵਾਈ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :    ਲਵਲੀ ਆਟੋਜ਼ ਦੇ ਮਿੱਤਲ ਪਰਿਵਾਰ ਦੇ ਨਾਂ ’ਤੇ ਹੋਈ 53 ਲੱਖ ਦੀ ਠੱਗੀ, ਕੇਸ ਦਰਜ

ਪਿਛਲਾ ਹਫਤਾ ਅਲਾਸਕਾ ਏਅਰਲਾਈਨਜ਼ ਦੇ ਨਵੇਂ 737 ਮੈਕਸ 9 ਜਹਾਜ਼ ਦਾ ਦਰਵਾਜ਼ਾ ਹਵਾ ’ਚ ਉੱਡਣ ਦੀ ਘਟਨਾ ਤੋਂ ਬਾਅਦ ਬੋਇੰਗ ਪਹਿਲਾਂ ਤੋਂ ਗੰਭੀਰ ਦਬਾਅ ’ਚ ਹੈ। ਇਸ ਘਟਨਾ ਨਾਲ ਕੰਪਨੀ ਦੇ ਫਲੈਗਸ਼ਿਪ ਜਹਾਜ਼ ਵਿਚ ਸਵਾਰ 177 ਲੋਕਾਂ ਦੀ ਜਾਨ ਖਤਰੇ ਵਿਚ ਪੈ ਗਈ ਹੈ ਅਤੇ ਕੰਪਨੀ ਦੇ ਜਹਾਜ਼ਾਂ ਨਾਲ ਜੁੜੀਆਂ ਦੁਰਘਟਨਾਵਾਂ ਦੀ ਸੂਚੀ ’ਚ ਇਕ ਹੋਰ ਐਂਟਰੀ ਦਰਜ ਹੋ ਗਈ। ਇਸ ਸੂਚੀ ’ਚ ਦੋ ਵੱਖ-ਵੱਖ ਹਾਦਸਿਆਂ ਵਿਚ 345 ਲੋਕਾਂ ਦੀ ਮੌਤ ਹੋ ਜਾਣ ਤੋਂ ਬਾਅਦ ਮਾਰਚ, 2019 ਅਤੇ ਦਸੰਬਰ 2020 ਦਰਮਿਆਨ ਜਹਾਜ਼ ਦਾ ਸੰਚਾਲਨ ਦੁਨੀਆ ਭਰ ਵਿਚ ਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :   ਮਹਾਦੇਵ ਐਪ ਘਪਲਾ : 10 ਜਨਵਰੀ ਨੂੰ ਕੋਰਟ ਪੇਸ਼ੀ ’ਚ ED ਕਰ ਸਕਦੀ ਹੈ ਕੁਝ ਵੱਡੇ ਖ਼ੁਲਾਸੇ

ਯੂਨਾਈਟਿਡ ਏਅਰਲਾਈਨਜ਼ ਦਾ ਦਾਅਵਾ : ਜਹਾਜ਼ ’ਚ ਢਿੱਲੇ ਬੋਲਟ ਮਿਲੇ

ਯੂਨਾਈਟਿਡ ਏਅਰਲਾਈਨਜ਼ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਬੋਇੰਗ 737 ਮੈਕਸ-9 ਜਹਾਜ਼ਾਂ ਵਿਚ ਢਿੱਲੇ ਬੋਲਟ ਪਾਏ ਗਏ ਹਨ, ਜਿਸ ਨੂੰ ਅਮਰੀਕੀ ਸੰਘੀ ਏਵੀਏਸ਼ਨ ਪ੍ਰਸ਼ਾਸਨ ਨੇ ਉਡਾਣ ਭਰਨ ਤੋਂ ਰੋਕ ਦਿੱਤਾ ਸੀ। ਯੂਨਾਈਟਿਡ ਏਅਰਲਾਈਨਜ਼ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਸੀਂ ਜਹਾਜ਼ਾਂ ਦਾ ਨਿਰੀਖਣ ਸ਼ੁਰੂ ਕੀਤਾ ਤਾਂ ਦਰਵਾਜ਼ੇ ਵਿਚ ਖਾਮੀ ਪਾਈ ਗਈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਬੋਲਟ ਢਿੱਲੇ ਹਨ।

ਕੈਰੀਅਰ ਨੇ ਕਿਹਾ ਕਿ ਯੂਨਾਈਟਿਡ ਏਅਰਲਾਈਨਜ਼ ਨੂੰ ਦਰਵਾਜ਼ੇ ਦੇ ਪਲੱਗ ਦੇ ਇੰਸਟਾਲੇਸ਼ਨ ਨਾਲ ਸਬੰਧਤ ਗੱਲਾਂ ਦਾ ਪਤਾ ਲੱਗਾ ਹੈ। ਦਰਅਸਲ ਬੋਲਟਾਂ ਨੂੰ ਬਹੁਤ ਜ਼ਿਆਦਾ ਕੱਸਣ ਦੀ ਲੋੜ ਹੁੰਦੀ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਅਲਾਸਕਾ ਏਅਰਲਾਈਨਜ਼ ਨੂੰ ਜਹਾਜ਼ ਦਾ ਡੋਰ ਪਲੱਗ ਕੰਪੋਨੈਂਟ ਫਟਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। ਯੂਨਾਈਟਿਡ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿਚ ਆਪਣੇ ਬੋਇੰਗ 737 ਮੈਕਸ 9 ਨੂੰ ਸੇਵਾ ਵਿਚ ਵਾਪਸ ਲਿਆਉਣ ਲਈ ਕੰਮ ਕਰ ਰਹੇ ਹਾਂ।

9 ਉਡਾਣਾਂ ਪਹਿਲਾਂ ਹੀ ਰੱਦ

ਕਰੀਅਰ ਨੇ ਕਿਹਾ ਕਿ ਯੂਨਾਈਟਿਡ ਨੇ ਘਟਨਾ ਤੋਂ ਬਾਅਦ 200 ਮੈਕਸ 9 ਉਡਾਣਾਂ ਰੱਦ ਕਰ ਦਿੱਤੀਆਂ ਹਨ। ਦੱਸ ਦਈੇਏ ਕਿ ਡੋਰ ਪਲੱਗ ਇਕ ਕਵਰ ਪੈਨਲ ਹੈ, ਜਿਸ ਦੀ ਵਰਤੋਂ ਛੋਟੇ ਸੀਟ ਕਾਨਫੀਗਰੇਸ਼ਨ ਵਾਲੇ ਜਹਾਜ਼ਾਂ ਵਿਚ ਗੈਰ-ਜ਼ਰੂਰੀ ਐਮਰਜੈਂਸੀ ਨਿਕਾਸ ਨੂੰ ਭਰਨ ਲਈ ਕੀਤੀ ਜਾਂਦੀ ਹੈ। ਅਲਾਸਕਾ ਏਅਰਲਾਈਨਜ਼ ਦੀ ਘਟਨਾ ਤੋਂ ਬਾਅਦ ਫੈੱਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ. ਏ. ਏ.) ਨੇ ਆਪ੍ਰੇਟਰਾਂ ਨੂੰ ਬਰਾਬਰ ਕਾਨਫੀਗਰੇਸ਼ਨ ਵਾਲੇ 171 ਜੈੱਟ ਜਹਾਜ਼ਾਂ ਦਾ ਆਪ੍ਰੇਸ਼ਨ ਰੋਕਣ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ :    ਰਾਮ ਦੇ ਨਾਮ ਦਾ ਚੜ੍ਹਿਆ ਰੰਗ ਤੇ ਵਧਿਆ ਕੰਮ, ਲੱਖ ਰੁਪਏ ਤੱਕ ਪਹੁੰਚੀ ਸਾੜ੍ਹੀ ਦੀ ਕੀਮਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News