ਵਿਕਰੀ ਗਿਣਤੀ ਦੇ ਲਿਹਾਜ ਨਾਲ ਵਧੇਗਾ ਛੋਟੀ ਕਾਰ ਦਾ ਬਾਜ਼ਾਰ : ਮਾਰੂਤੀ ਸੁਜੁਕੀ

09/19/2022 11:47:34 AM

ਨਵੀਂ ਦਿੱਲੀ (ਭਾਸ਼ਾ) – ਮਾਰੂਤੀ ਸੁਜੁਕੀ ਇੰਡੀਆ ਨੂੰ ਉਮੀਦ ਹੈ ਕਿ ਕੁਲ ਘਰੇਲੂ ਯਾਤਰੀ ਵਾਹਨ ਬਾਜ਼ਾਰ ’ਚ ਘਟਦੀ ਹਿੱਸੇਦਾਰੀ ਦੇ ਬਾਵਜੂਦ ਛੋਟੀ ਕਾਰ ਖੰਡ ਦੀ ਵਿਕਰੀ ਗਿਣਤੀ ’ਚ ਵਾਧਾ ਜਾਰੀ ਰਹੇਗਾ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ। ਅਜਿਹੇ ਸਮੇਂ ’ਚ ਜਦੋਂ ਕਿਫਾਇਤੀ ਇੱਕ ਵੱਡੀ ਚਿੰਤਾ ਹੁੰਦੀ ਹੈ, ਜਿਸ ਨੇ ਛੋਟੀ ਕਾਰ ਦੇ ਹਿੱਸੇ ਦੇ ਵਾਧੇ ਨੂੰ ਪ੍ਰਭਾਵਿਤ ਕੀਤਾ ਹੈ, ਮਾਰੂਤੀ ਸੁਜੁਕੀ ਪਹਿਲੀ ਵਾਰ ਕਾਰ ਖਰੀਦਣ ਵਾਲਿਆਂ ’ਤੇ ਖਾਸ ਤੌਰ ’ਤੇ ਧਿਆਨ ਦੇ ਰਹੀ ਹੈ। ਅਜਿਹੇ ’ਚ ਕੰਪਨੀ ਦਾ ਫੋਕਸ ਗ੍ਰਾਮੀਣ ਅਤੇ ਉਪਨਗਰੀ ਖੇਤਰਾਂ ਿਟਅਰ-2 ਅਤੇ ਿਟਅਰ-3 ਸ਼ਹਿਰਾਂ ਦੇ ਗਾਹਕਾਂ ’ਤੇ ਹੈ।

ਮਾਰੁਤੂ ਸੁਜੁਕੀ ਇੰਡੀਆ ਿਲਮਟਿਡ ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਦੱਸਿਆ, ਅਸੀਂ ਮੰਨਦੇ ਹਾਂ ਿਕ ਕੁਲ ਵਿਕਰੀ ਗਿਣੀ (ਛੋਟੀ ਕਾਰਾਂ ਦੀ) ’ਚ ਵਾਧਾ ਹੋਵੇਗੀ, ਪਰ ਯਾਤਰੀ ਵਾਹਨਾਂ ਦੀ ਕੁਲ ਿਗਣਤੀ ਦੇ ਫੀਸਦੀ ਦੇ ਰੂਪ ’ਚ ਜੋ ਇਸ ਸਮੇਂ 38 ਫੀਸਦੀ ਹੈ, ਘੱਟ ਹੋ ਸਕਦੀ ਹੈ।’’ ਕੁਲ ਯਾਤਰੀ ਵਾਹਨਾਂ ਦੇ ਬਾਜ਼ਾਰ ’ਚ ਹੈਚਬੈਕ ਦੀ ਿਹੱਸੇਦਾਰੀ ਲਗਭਗ 45-46 ਫੀਸਦੀ ਸੀ ਪਰ ਿਪਛਲੇ ਸਾਲ ਇਹ ਲਗਭਗ 38 ਫੀਸਦੀ ਤਕ ਡਿੱਗ ਗਈ। ਦੂਜੇ ਪਾਸੇ ਐੱਸ. ਯੂ. ਵੀ. ਖੰਡ ਦੀ ਹਿੱਸੇਦਾਰੀ ਵਧ ਕੇ 40 ਫੀਸਦੀ ਹੋ ਗਈ ਅਤੇ ਇਹ ਸਭ ਤੋਂ ਵੱਧ ਵਿਕਰੀ ਵਾਲਾ ਖੰਡ ਬਣ ਗਿਆ।

ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਵਿਕਰੀ ਗਿਣਤੀ ਦੇ ਲਿਹਾਜ ਨਾਲ ਦੇਖੋ ਤਾਂ ਛੋਟੀ ਕਾਰ ਖੰਡ ਦਾ ਆਕਾਰ ਅਜੇ ਵੀ ਬਹੁਤ ਵੱਡਾ ਹੈÍ Í। ਇਹ ਪੁੱਛਣ ’ਤੇ ਕਿ ਐੱਮ. ਐੱਸ. ਆਈ. ਐੱਲ. ਨੂੰ ਛੋਟੀ ਕਾਰ ਖੰਡ ਨੂੰ ਲੈ ਕੇ ਤੇਜ਼ੀ ਦੀ ਉਮੀਦ ਿਕਉਂ ਹੈ, ਸ੍ਰੀ ਵਾਸਤਵ ਨੇ ਕਿਹਾ ਕਿ ਭਵਿੱਖ ’ਚ ਭਾਰਤ ਦੀ ਆਰਥਿਕ ਵਾਧੇ ਦੇ ਨਾਲ ਟਰਾਂਸਪੋਰਟ ਸਬੰਧੀ ਲੋੜਾਂ ਵੀ ਵਧਣਗੀਆਂ। ਉਨ੍ਹਾਂ ਨੇ ਕਿਹਾ ਿਕ ਵੱਡੀ ਗਿਣਤੀ ’ਚ ਅਜਿਹੇ ਗਾਹਕ ਹੋਣਗੇ, ਜੋ ਪਹਿਲੀ ਵਾਰ ਕਾਰ ਖਰੀਦ ਰਹੇ ਹਨ। ਪਹਿਲੀ ਵਾਰ ਕਾਰ ਖਰੀਦਣ ਵਾਲੇ ਹੋਣਗੇ ਤਾਂ ਇਸ ਦਾ ਮਤਲਬ ਹੈ ਿਕ ਹੈਚਬੈਕ ਦੀ ਮੰਗ ਬਣੀ ਰਹੇਗੀ। ਸ੍ਰੀਵਾਸਤਵ ਨੇ ਕਿਹਾ ਕਿ ਅਸੀਂ ਹੁਣ ਵੀ ਪ੍ਰਤੀ ਵਿਅਕਤੀ ਉੱਚ ਜੀ. ਡੀ. ਪੀ. ਵਾਲਾ ਦੇਸ਼ ਹਾਂ ਿਜਥੇ ਲੋਕ ਿਸੱਧੇ ਵੱਡੀ ਕਾਰ ਜਾਂ ਮਹਿੰਗੀ ਕਾਰ ਖਰੀਦਦੇ ਹਨ। ਉਨ੍ਹਾਂ ਨੇ ਕਿਹਾ, ‘‘ਇਹੀ ਵਜ੍ਹਾ ਹੈ ਕਿ ਸਾਨੂੰ ਭਰੋਸਾ ਹੈ ਕਿ ਇਸ ਖੰਡ ’ਚ ਮੰਗ ਮਜ਼ਬੂਤ ਬਣੀ ਰਹੇਗੀ।’’


Harinder Kaur

Content Editor

Related News