ਹਫਤੇ ਦੇ ਆਖਰੀ ਕਾਰੋਬਾਰੀ ਦਿਨ ਮਾਮੂਲੀ ਵਾਧੇ ਨਾਲ ਖੁੱਲ੍ਹਾ ਸ਼ੇਅਰ ਬਾਜ਼ਾਰ, ਨਿਫਟੀ 14700 ਦੇ ਪਾਰ

05/14/2021 9:58:21 AM

ਮੁੰਬਈ - ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਕਿ ਅੱਜ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਸਪਾਟ ਪੱਧਰ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 1.27 ਅੰਕ ਭਾਵ 0.00 ਪ੍ਰਤੀਸ਼ਤ ਦੀ ਮਾਮੂਲੀ ਤੇਜ਼ੀ ਨਾਲ 48692.07 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 13.70 ਅੰਕ ਭਾਵ 0.09 ਪ੍ਰਤੀਸ਼ਤ ਦੀ ਤੇਜ਼ੀ ਨਾਲ 14710.20 ਦੇ ਪੱਧਰ 'ਤੇ ਖੁੱਲ੍ਹਿਆ ਹੈ। ਪਿਛਲੇ ਹਫਤੇ 30 ਸ਼ੇਅਰਾਂ ਵਾਲਾ ਬੀ.ਐਸ.ਸੀ. ਸੈਂਸੈਕਸ 424.11 ਭਾਵ 0.86 ਪ੍ਰਤੀਸ਼ਤ ਦੀ ਤੇਜ਼ੀ ਨਾਲ ਵਧਿਆ। ਅੱਜ 1247 ਦੇ ਸ਼ੇਅਰ ਚੜ੍ਹੇ, 278 ਸ਼ੇਅਰਾਂ 'ਚ ਗਿਰਾਵਟ ਆਈ ਅਤੇ 100 ਸ਼ੇਅਰਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। 13 ਮਈ 2021 ਨੂੰ ਦੇਸ਼ ਭਰ ਵਿਚ ਈਦ-ਉਲ-ਫਿਤਰ ਦੇ ਤਿਉਹਾਰ ਕਾਰਨ ਘਰੇਲੂ ਸਟਾਕ ਮਾਰਕੀਟ ਵਿਚ ਵਪਾਰ ਨਹੀਂ ਹੋਇਆ।

ਟਾਪ ਗੇਨਰਜ਼

ਆਈ.ਟੀ.ਸੀ., ਏਸ਼ੀਅਨ ਪੇਂਟਸ, ਟਾਇਟਨ, ਨੈਸਲੇ ਇੰਡੀਆ, ਡਾ. ਰੈਡੀਜ਼, ਆਈ.ਸੀ.ਆਈ.ਸੀ.ਆਈ. ਬੈਂਕ, ਐਸ.ਬੀ.ਆਈ., ਅਲਟਰਾਟੈਕ ਸੀਮੈਂਟ, ਰਿਲਾਇੰਸ, ਐਕਸਿਸ ਬੈਂਕ, ਬਜਾਜ ਆਟੋ ,ਭਾਰਤੀ ਏਅਰਟੈੱਲ 

ਟਾਪ ਲੂਜ਼ਰਜ਼

ਸਨ ਫਾਰਮਾ, ਪਾਵਰ ਗਰਿੱਡ, ਐੱਚ.ਡੀ.ਐੱਫ.ਸੀ. ਬੈਂਕ, ਓ.ਐੱਨ.ਜੀ.ਸੀ., ਐਨ.ਟੀ.ਪੀ.ਸੀ., ਇਨਫੋਸਿਸ, ਬਜਾਜ ਫਿਨਸਰਵਰ, ਐਚ.ਸੀ.ਐੱਲ.ਟੈਕ , ਐਚ.ਡੀ.ਐਫ.ਸੀ.


Harinder Kaur

Content Editor

Related News