ਸਕੋਡਾ ਆਟੋ ਫਾਕਸਵੈਗਨ ਵੱਲੋਂ ਪੁਣੇ ਪਲਾਂਟ ''ਚ ਕੰਮ ਫਿਰ ਸ਼ੁਰੂ

Monday, Jun 01, 2020 - 06:13 PM (IST)

ਸਕੋਡਾ ਆਟੋ ਫਾਕਸਵੈਗਨ ਵੱਲੋਂ ਪੁਣੇ ਪਲਾਂਟ ''ਚ ਕੰਮ ਫਿਰ ਸ਼ੁਰੂ

ਮੁੰਬਈ— ਵਾਹਨ ਕੰਪਨੀ ਸਕੋਡਾ ਆਟੋ ਫਾਕਸਵੈਗਨ ਇੰਡੀਆ ਨੇ ਆਪਣੇ ਪੁਣੇ ਪਲਾਂਟ 'ਚ ਕੰਮਕਾਜ ਫਿਰ ਸ਼ੁਰੂ ਕਰ ਦਿੱਤਾ ਹੈ।

ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਸਥਾਨਕ ਪ੍ਰਸ਼ਾਸਨ ਤੋਂ ਜ਼ਰੂਰੀ ਮਨਜ਼ੂਰੀਆਂ ਲੈਣ ਅਤੇ ਸਰਕਾਰ ਵੱਲੋਂ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਕੰਮ ਸ਼ੁਰੂ ਕੀਤਾ ਗਿਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਆਪਣੇ ਔਰੰਗਾਬਾਦ ਪਲਾਂਟ 'ਚ 21 ਮਈ ਨੂੰ ਕੰਮਕਾਜ ਫਿਰ ਸ਼ੁਰੂ ਕਰ ਦਿੱਤਾ ਸੀ। ਕੰਪਨੀ ਨੇ ਕਿਹਾ, ''ਸਕੋਡਾ ਆਟੋ ਫਾਕਸਵੈਗਨ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਕੇਂਦਰ, ਸੂਬਾ ਤੇ ਸਥਾਨਕ ਪ੍ਰਸ਼ਾਸਨ ਦੇ ਨਿਯਮਾਂ ਮੁਤਾਬਕ ਕੰਮਕਾਜ ਫਿਰ ਸ਼ੁਰੂ ਕਰ ਦਿੱਤਾ ਹੈ।'' ਕੰਪਨੀ ਨੇ ਆਪਣੇ ਕਰਮਚਾਰੀਆਂ ਲਈ ਇਕ 60 ਸੂਤਰੀ 'ਸੁਰੱਖਿਅਤ ਆਰੰਭ' ਸੂਚੀ ਜਾਰੀ ਕੀਤੀ ਹੈ। ਇਸ ਨੂੰ ਸਿਹਤ ਅਧਿਕਾਰੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।


author

Sanjeev

Content Editor

Related News