Skoda ਆਟੋ ਇੰਡੀਆ ਨੇ ਆਲ ਨਿਊ ਸਲਾਵੀਆ ਮੋਂਟੇ ਕਾਰਲੋ ਲਾਂਚ ਕੀਤੀ
Thursday, Sep 05, 2024 - 01:57 PM (IST)
ਨਵੀਂ ਦਿੱਲੀ (ਬੀ. ਐੱਨ.) – ਸਕੋਡਾ ਆਟੋ ਇੰਡੀਆ ਨੇ ਭਾਰਤ ’ਚ ਆਲ ਨਿਊ ਸਲਾਵੀਆ ਮੋਂਟੇ ਕਾਰਲੋ ਅਡੀਸ਼ਨ ਨੂੰ ਲਾਂਚ ਕੀਤਾ ਹੈ। ਸਪੋਰਟਸ ਥੀਮ ਨੂੰ ਅੱਗੇ ਵਧਾਉਂਦੇ ਹੋਏ ਕੰਪਨੀ ਨੇ ਕੁਸ਼ਾਕ ਅਤੇ ਸਲਾਵੀਆ ’ਚ ਆਲ ਨਿਊ ਸਪੋਰਟਲਾਈਨ ਰੇੇਂਜ ਵੀ ਲਾਂਚ ਕੀਤੀ ਹੈ। ਸਕੋਡਾ ਆਟੋ ਨੇ ਇਨ੍ਹਾਂ ਕਾਰਾਂ ਦੀ ਖਰੀਦ ਲਈ ਜ਼ਬਰਦਸਤ ਆਫਰ ਦਾ ਵੀ ਐਲਾਨ ਕੀਤਾ।
ਸਕੋਡਾ ਆਟੋ ਇੰਡੀਆ ਕੁਸ਼ਾਕ ਅਤੇ ਸਲਾਵੀਆ ਦੀ ਸਪੋਰਟ ਸਟਾਈਲ ਦੀ ਮੋਂਟੇ ਕਾਰਲੋ ਅਤੇ ਸਪੋਰਟਲਾਈਨ ਰੇਂਜ ਦੀ ਕਾਰ ਦੀ ਖਰੀਦ ’ਤੇ ਖਪਤਕਾਰਾਂ ਨੂੰ ਕਈ ਲਾਭ ਦੇ ਰਿਹਾ ਹੈ। ਇਨ੍ਹਾਂ ਕਾਰਾਂ ’ਚੋਂ ਕਿਸੇ ਇਕ ਨੂੰ ਬੁੱਕ ਕਰਨ ਵਾਲੇ ਪਹਿਲੇ 5 ਹਜ਼ਾਰ ਗਾਹਕ 30,000 ਰੁਪਏ ਦਾ ਲਾਭ ਪ੍ਰਾਪਤ ਕਰਨਗੇ। ਇਸ ਆਫਰ ਦਾ ਲਾਭ ਤੁਰੰਤ ਚੁੱਕਿਆ ਜਾ ਸਕਦਾ ਹੈ। ਇਹ ਆਫਰ 6 ਸਤੰਬਰ 2024 ਤੱਕ ਲਾਗੂ ਹੋਵੇਗੀ।