NPA ਨੂੰ ਲੈ ਕੇ ਜਿੰਨਾ ਡਰ ਫੈਲਿਆ ਹੈ, ਸਥਿਤੀ ਓਨੀ ਖ਼ਰਾਬ ਨਹੀਂ : SBI ਚੇਅਰਮੈਨ

10/14/2020 5:42:21 PM

ਨਵੀਂ ਦਿੱਲੀ— ਭਾਰਤ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐੱਸ. ਬੀ. ਆਈ. ਨੇ ਤਿਉਹਾਰੀ ਮੌਸਮ ਲਈ ਖ਼ਾਸ ਤਿਆਰੀ ਕੀਤੀ ਹੈ। ਇਸ ਵਿਚਕਾਰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਚੇਅਰਮੈਨ ਬਣਨ ਤੋਂ ਬਾਅਦ ਇਕ ਟੀ. ਵੀ. ਚੈਨਲ ਦਿੱਤੇ ਪਹਿਲੇ ਇੰਟਰਵਿਊ 'ਚ ਦਿਨੇਸ਼ ਕੁਮਾਰ ਖਾਰਾ ਨੇ ਕਿਹਾ ਕਿ ਰਿਟੇਲ ਤੇ ਕਾਰਪੋਰੇਟ ਕਰਜ਼ ਦੇ ਵਿਕਾਸ 'ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਜ਼ ਦੇ ਵਿਕਾਸ 'ਚ ਤੇਜ਼ੀ ਆਉਣ ਦੀ ਉਮੀਦ ਹੈ ਅਤੇ ਆਉਣ ਵਾਲੇ ਤਿਉਹਾਰੀ ਮੌਸਮ 'ਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।


ਉਨ੍ਹਾਂ ਅੱਗੇ ਐੱਨ. ਪੀ. ਏ. ਨੂੰ ਲੈ ਕੇ ਸਾਫ਼-ਸਾਫ਼ ਕਿਹਾ ਕਿ ਇਸ ਨੂੰ ਲੈ ਕੇ ਜਿੰਨਾ ਡਰ ਫੈਲਾਇਆ ਹੈ, ਸਥਿਤੀ ਓਨੀ ਖ਼ਰਾਬ ਨਹੀਂ ਹੈ।

ਦਿਨੇਸ਼ ਖਾਰਾ ਨੇ ਕਿਹਾ ਕਿ ਐੱਨ. ਪੀ. ਏ. ਬੇਕਾਬੂ ਨਹੀਂ ਹੋਣਗੇ। ਨਿਪਟਾਰਾ ਯੋਜਨਾ ਨਾਲ ਐੱਨ. ਪੀ. ਏ. 'ਚ ਜ਼ਿਆਦਾ ਵਾਧਾ ਨਹੀਂ ਹੋਵੇਗਾ। ਹਾਲਾਂਕਿ, ਅਰਥਵਿਵਸਥਾ 'ਚ ਸੁਸਤੀ ਦਾ ਐੱਨ. ਪੀ. ਏ. 'ਤੇ ਅਸਰ ਦਿਸ ਸਕਦਾ ਹੈ ਪਰ ਅਰਥਵਿਵਸਥਾ ਜਿਵੇਂ ਸੁਧਰੇਗੀ ਐੱਨ. ਪੀ. ਏ. ਘੱਟ ਹੋਣਗੇ। ਉਨ੍ਹਾਂ ਕਿਹਾ ਕਿ ਕੰਪਨੀਆਂ ਫੰਡ ਜੁਟਾਉਣ ਲਈ ਬੈਂਕ ਦੀ ਬਜਾਏ ਮਨੀ ਮਾਰਕੀਟ 'ਤੇ ਗੌਰ ਕਰ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲਕਸ਼ਮੀ ਵਿਲਾਸ ਬੈਂਕ ਨੂੰ ਸੰਕਟ ਤੋਂ ਉਭਾਰਨ ਦਾ ਵਿਚਾਰ ਨਹੀਂ ਹੈ।

ਖਾਰਾ ਨੇ ਕਿਹਾ ਕਿ ਪ੍ਰਚੂਨ ਕਰਜ਼ 'ਚ 14 ਫੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ। ਸਰਕਾਰ ਦੀ ਯੋਜਨਾ ਨਾਲ ਖ਼ਪਤ ਨੂੰ ਵਾਧਾ ਮਿਲੇਗਾ। ਗੌਰਤਲਬ ਹੈ ਕਿ ਸਰਕਾਰ ਨੇ ਬਾਜ਼ਾਰ 'ਚ ਮੰਗ ਨੂੰ ਉਤਸ਼ਾਹਤ ਕਰਨ ਲਈ ਸਰਕਾਰੀ ਮੁਲਾਜ਼ਮਾਂ ਲਈ ਘੁੰਮਣ-ਫਿਰਨ ਲਈ ਮਿਲਦੇ ਵਾਊਚਰ ਦੀ ਜਗ੍ਹਾ ਨਕਦ ਭੁਗਤਾਨ ਅਤੇ ਇਸ ਤੋਂ ਇਲਾਵਾ ਵਿਸ਼ੇਸ਼ ਤਿਉਹਾਰੀ ਸਕੀਮ ਤਹਿਤ 10,000 ਰੁਪਏ ਅਗਾਊਂ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਦੋਹਾਂ ਤਹਿਤ ਮਿਲੀ ਰਾਸ਼ੀ ਨੂੰ 31 ਮਾਰਚ 2021 ਤੱਕ ਖਰਚ ਕਰਨਾ ਹੋਵੇਗਾ।


Sanjeev

Content Editor

Related News