ਸੀਤਾਰਾਮਨ ਨੇ ਮਜ਼ਬੂਤ, ਕੋਟਾ ਆਧਾਰਿਤ ਅਤੇ ਢੁੱਕਵੇਂ ਸ੍ਰੋਤਾਂ ਵਾਲੇ IMF ਦੀ ਕੀਤੀ ਵਕਾਲਤ
Sunday, Oct 15, 2023 - 11:36 AM (IST)
ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਕ ਮਜ਼ਬੂਤ, ਕੋਟਾ ਆਧਾਰਿਤ ਅਤੇ ਢੁੱਕਵੇਂ ਸ੍ਰੋਤਾਂ ਵਾਲੇ ਆਈ. ਐੱਮ. ਐੱਫ. ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਗਲੋਬਲ ਵਿੱਤੀ ਸੁਰੱਖਿਆ ਸਿਸਟਮ ਅਤੇ ਜਲਵਾਯੂ ਕਾਰਵਾਈ ਦੇ ਮੱਦੇਨਜ਼ਰ ਇਹ ਯਕੀਨੀ ਕਰਨਾ ਜ਼ਰੂਰੀ ਹੈ। ਕੋਟਾ ਦੀ 16ਵੀਂ ਆਮ ਸਮੀਖਿਆ (ਜੀ. ਆਰ. ਕਿਊ.) ਤੋਂ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਵਿਚ ਵਿਕਾਸਸ਼ੀਲ ਅਰਥਵਿਵਸਥਾਵਾਂ ਨੂੰ ਆਰਥਿਕ ਹਿੱਸੇਦਾਰੀ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਆਈ. ਐੱਮ. ਐੱਫ. ਦੇ ਪ੍ਰਸਤਾਵ ਮੁਤਾਬਕ 16ਵੀਂ ਜੀ. ਆਰ. ਕਿਊ. 15 ਦਸੰਬਰ 2023 ਤੱਕ ਪੂਰੀ ਹੋਣੀ ਚਾਹੀਦੀ ਹੈ। ਕੋਟਾ ਹਿੱਸੇਦਾਰੀ ਵਿਚ ਕਿਸੇ ਵੀ ਵਿਵਸਥਾ ਕਾਰਨ ਉੱਭਰਦੇ ਦੇਸ਼ਾਂ ਦੇ ਵੋਟਿੰਗ ਅਧਿਕਾਰਾਂ ਵਿਚ ਵਾਧਾ ਹੋਣ ਦੀ ਉਮੀਦ ਹੈ। ਮੋਰੱਕੋ ਦੇ ਮਰਾਕੇਸ਼ ਵਿਚ ‘ਨੀਤੀਗਤ ਚੁਣੌਤੀਆਂ ’ਤੇ ਸੰਵਾਦ’ ਵਿਸ਼ੇ ’ਤੇ ਆਈ. ਐੱਮ. ਐੱਫ. ਸੰਚਾਲਕ ਮੰਡਲ ਦੀ ਬੈਠਕ ਵਿਚ ਸੀਤਾਰਾਮਨ ਨੇ ਗਲੋਬਲ ਵਿਕਾਸ ਵਿਚ ਮੰਦੀ ਦੇ ਸਬੰਧ ਵਿਚ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਭਾਰਤ 2023-24 ਦੀ ਪਹਿਲੀ ਤਿਮਾਹੀ ਦੌਰਾਨ 7.8 ਫੀਸਦੀ ਦੇ ਵਿਕਾਸ ਨਾਲ ਸਭ ਤੋਂ ਤੇਜ਼ੀ ਨਾਲ ਵਧਦੀ ਵੱਡੀ ਅਰਥਵਿਵਸਥਾ ਬਣਿਆ ਹੋਇਆ ਹੈ। ਉਨ੍ਹਾਂ ਨੇ ਵਧਦੀਆਂ ਗਲੋਬਲ ਕਰਜ਼ਾ ਕਮਜ਼ੋਰੀਆਂ ਦੇ ਸਬੰਧ ਵਿਚ ਗਲੋਬਲ ਸਾਵਰੇਨ ਕਰਜ਼ਾ ਗੋਲਮੇਜ਼ ਸੰਮੇਲਨ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਫਾਰੈਕਸ ਰਿਜ਼ਰਵ ਨੂੰ ਲੈ ਕੇ ਭਾਰਤ ਨੂੰ ਝਟਕਾ, ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਤੇ ਗੋਲਡ ਰਿਜ਼ਰਵ ਵੀ ਘਟਿਆ
ਵਿੱਤ ਮੰਤਰਾਲਾ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਗਲੋਬਲ ਵਿੱਤੀ ਸੁਰੱਖਿਆ ਸਿਸਟਮ ਦੇ ਕੇਂਦਰ ਵਿਚ ਇਕ ਮਜ਼ਬੂਤ, ਕੋਟਾ ਆਧਾਰਿਤ ਅਤੇ ਢੁੱਕਵੇਂ ਸ੍ਰੋਤਾਂ ਵਾਲੇ ਆਈ. ਐੱਮ. ਐੱਫ. ਲਈ ਵਚਨਬੱਧਤਾ ਦੁਹਰਾਈ, ਜਿਸ ਦੇ ਕੇਂਦਰ ਵਿਚ ਗਲੋਬਲ ਵਿੱਤੀ ਸੁਰੱਖਿਆ ਸਿਸਟਮ ਅਤੇ ਜਲਵਾਯੂ ਕਾਰਵਾਈ ਹੋਵੇ। ਮੰਤਰਾਲਾ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਲਿਖਿਆ ਕਿ ਵਿੱਤ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਈਚਾਰੇ ਦੀ ਤਾਲਮੇਲ ਵਾਲੀ ਪ੍ਰਤੀਕਿਰਿਆ ਵਸੁਧੈਵ ਕੁਟੁੰਭਕਮ-ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ-ਦੀ ਭਾਵਨਾ ਨੂੰ ਉਤਸ਼ਾਹ ਦੇਵੇਗੀ।
ਇਹ ਵੀ ਪੜ੍ਹੋ : P20 Summit 'ਚ ਬੋਲੇ PM ਮੋਦੀ- ਵਿਸ਼ਵ ਲਈ ਵੱਡੀ ਚੁਣੌਤੀ ਹੈ ਅੱਤਵਾਦ; ਡੈਲੀਗੇਟਾਂ ਨੂੰ ਕੀਤੀ ਖ਼ਾਸ ਅਪੀਲ
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8