ਚਾਂਦੀ 500 ਰੁਪਏ ਟੁੱਟੀ, ਜਾਣੋ ਸੋਨੇ ਦਾ ਮੁੱਲ
Saturday, Feb 03, 2018 - 04:05 PM (IST)
ਨਵੀਂ ਦਿੱਲੀ, (ਭਾਸ਼ਾ)— ਕੌਮਾਂਤਰੀ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤ ਅਤੇ ਉਦਯੋਗਿਕ ਮੰਗ ਸੁਸਤ ਰਹਿਣ ਨਾਲ ਸਥਾਨਕ ਸਰਾਫਾ ਬਾਜ਼ਾਰ ਵਿੱਚ ਅੱਜ ਚਾਂਦੀ 500 ਰੁਪਏ ਟੁੱਟ ਕੇ 39,800 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।ਹਾਲਾਂਕਿ ਇਸ ਦੌਰਾਨ ਸੋਨੇ ਦਾ ਮੁੱਲ 31,250 ਰੁਪਏ ਪ੍ਰਤੀ 10 ਗ੍ਰਾਮ ਉੱਤੇ ਸਥਿਰ ਰਿਹਾ।ਸੋਨਾ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਦੀਆਂ ਕੀਮਤਾਂ ਕ੍ਰਮਵਾਰ : 31,250 ਰੁਪਏ ਅਤੇ 31,100 ਰੁਪਏ ਪ੍ਰਤੀ 10 ਗ੍ਰਾਮ ਉੱਤੇ ਸਥਿਰ ਰਿਹਾ।ਗਿੰਨੀ 24,800 ਰੁਪਏ ਪ੍ਰਤੀ ਅੱਠ ਗ੍ਰਾਮ 'ਤੇ ਸਥਿਰ ਬਣੀ ਰਹੀ।ਦਿੱਲੀ ਵਿੱਚ ਸੀਲਿੰਗ ਖਿਲਾਫ ਕੱਲ ਵਪਾਰੀਆਂ ਨੇ ਬੰਦ ਦਾ ਸੱਦਾ ਦਿੱਤਾ ਸੀ।ਇਸ ਕਾਰਨ ਸਰਾਫਾ ਬਾਜ਼ਾਰ ਵੀ ਕੱਲ ਬੰਦ ਰਹੇ।
ਹਾਲਾਂਕਿ ਅੱਜ ਸਰਾਫਾ ਬਾਜ਼ਾਰ 'ਚ ਕਾਰੋਬਾਰ ਠੀਕ ਰਿਹਾ। ਵਪਾਰੀਆਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਨਰਮੀ ਦੇ ਰੁਖ਼ ਦੇ ਨਾਲ-ਨਾਲ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਕਮਜ਼ੋਰ ਗਹਿਣਾ ਚਾਂਦੀ ਦੇ ਮੁੱਲ ਵਿੱਚ ਗਿਰਾਵਟ ਦੀ ਮੁੱਖ ਵਜ੍ਹਾ ਰਹੀ ਹੈ।ਰਾਸ਼ਟਰੀ ਰਾਜਧਾਨੀ ਵਿੱਚ ਚਾਂਦੀ ਹਾਜ਼ਰ 500 ਰੁਪਏ ਡਿੱਗ ਕੇ 39,800 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਹਫਤਾਵਾਰ ਡਿਲੀਵਰੀ ਆਧਾਰਿਤ ਭਾਵ 835 ਰੁਪਏ ਡਿੱਗ ਕੇ 38,605 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ।ਵਿਦੇਸ਼ੀ ਬਾਜ਼ਾਰਾਂ ਵਿੱਚ ਨਿਊਯਾਰਕ ਵਿੱਚ ਚਾਂਦੀ 3.63 ਫੀਸਦੀ ਡਿੱਗ ਕੇ 16.58 ਡਾਲਰ ਪ੍ਰਤੀ ਔਂਸ ਅਤੇ ਸੋਨੇ ਦਾ ਮੁੱਲ 1.22 ਫੀਸਦੀ ਡਿੱਗ ਕੇ 1,331.90 ਡਾਲਰ ਪ੍ਰਤੀ ਔਂਸ ਰਹਿ ਗਿਆ।
