ਚਾਂਦੀ 454 ਰੁ: ਹੋਈ ਮਹਿੰਗੀ, 10 ਗ੍ਰਾਮ ਸੋਨੇ ''ਚ ਵੀ ਉਛਾਲ, ਜਾਣੋ ਮੁੱਲ

Thursday, Feb 11, 2021 - 04:32 PM (IST)

ਚਾਂਦੀ 454 ਰੁ: ਹੋਈ ਮਹਿੰਗੀ, 10 ਗ੍ਰਾਮ ਸੋਨੇ ''ਚ ਵੀ ਉਛਾਲ, ਜਾਣੋ ਮੁੱਲ

ਨਵੀਂ ਦਿੱਲੀ- ਵਿਦੇਸ਼ੀ ਸਰਾਫ਼ਾ ਬਾਜ਼ਾਰ ਵਿਚ ਕੀਮਤਾਂ ਵਿਚ ਤੇਜ਼ੀ ਦੇ ਰੁਖ਼ ਵਿਚਕਾਰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿਚ ਮਜਬੂਤੀ ਦੇਖਣ ਨੂੰ ਮਿਲੀ। 

ਹਾਲਾਂਕਿ, ਸੋਨੇ ਵਿਚ ਹਲਕੀ ਤੇਜ਼ੀ ਆਈ, ਜਦੋਂ ਕਿ ਚਾਂਦੀ 450 ਰੁਪਏ ਤੋਂ ਉਪਰ ਦਾ ਉਛਾਲ ਲਾ ਗਈ। ਸੋਨੇ ਦੀ ਕੀਮਤ 36 ਰੁਪਏ ਦੀ ਮਾਮੂਲੀ ਤੇਜ਼ੀ ਨਾਲ 47,509 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਦਿਨ ਸੋਨਾ 47,473 ਰੁਪਏ 'ਤੇ ਬੰਦ ਹੋਇਆ ਸੀ। ਚਾਂਦੀ ਵੀ 454 ਰੁਪਏ ਦੇ ਉਛਾਲ ਨਾਲ 69,030 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ 68,576 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਲਾਭ ਨਾਲ 1,844 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦੋਂ ਕਿ ਚਾਂਦੀ 27.18 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ।


author

Sanjeev

Content Editor

Related News