‘ਉਦਯੋਗਿਕ ਮੰਗ ’ਚ ਤੇਜ਼ੀ ਕਾਰਨ ਕੌਮਾਂਤਰੀ ਪੱਧਰ ’ਤੇ 30 ਫੀਸਦੀ ਮਹਿੰਗੀ ਹੋ ਸਕਦੀ ਹੈ ਚਾਂਦੀ’
Sunday, Apr 25, 2021 - 01:13 PM (IST)
ਨਵੀਂ ਦਿੱਲੀ (ਇੰਟ.) – ਦੁਨੀਆ ਭਰ ’ਚ ਕੋਰੋਨਾ ਮਹਾਮਾਰੀ ਦਾ ਖਤਰਾ ਇਕ ਵਾਰ ਮੁੜ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਅਜਿਹੇ ’ਚ ਨਿਵੇਸ਼ਕਾਂ ਦੇ ਸਾਹਮਣੇ ਦੁਚਿੱਤੀ ਹੈ ਕਿ ਉਹ ਆਪਣੀ ਪੂੰਜੀ ਨੂੰ ਕਿੱਥੇ ਨਿਵੇਸ਼ ਕਰਨ।
ਇਕਵਿਟੀ ’ਚ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਸੋਨੇ ਅਤੇ ਚਾਂਦੀ ਪ੍ਰਤੀ ਨਿਵੇਸ਼ਕ ਵੱਧ ਆਕਰਸ਼ਿਤ ਹੁੰਦੇ ਹਨ। ਹਾਲਾਂਕਿ ਇਨ੍ਹਾਂ ਦੋਹਾਂ ਬਦਲਾਂ ’ਚ ਗੱਲ ਕਰੀਏ ਤਾਂ ਚਾਂਦੀ ਵਧੇਰੇ ਬਿਹਤਰ ਬਦਲ ਬਣ ਕੇ ਸਾਹਮਣੇ ਆਈ ਹੈ। ਇਸ ਦਾ ਸਭ ਤੋਂ ਵੱਡਾ ਇਹ ਕਾਰਨ ਹੈ ਕਿ ਗੋਲਡ ਆਮ ਤੌਰ ’ਤੇ ਨਿਵੇਸ਼ ਵਜੋਂ ਦੁਨੀਆ ਭਰ ’ਚ ਇਸਤੇਮਾਲ ਹੁੰਦਾ ਹੈ ਜਦੋਂ ਕਿ ਚਾਂਦੀ ਦੀ ਉਦਯੋਗਿਕ ਖਪਤ ਹੁੰਦੀ ਹੈ। ਇਸ ਸਾਲ 2021 ’ਚ ਚਾਂਦੀ ਦੀ ਖਪਤ ’ਚ ਤੇਜ਼ੀ ਕਾਰਨ ਕੌਮਾਂਤਰੀ ਪੱਧਰ ’ਤੇ ਇਸ ਦੀਆਂ ਕੀਮਤਾਂ ’ਚ 30 ਫੀਸਦੀ ਦਾ ਉਛਾਲ ਆ ਸਕਦਾ ਹੈ।
ਇਹ ਵੀ ਪੜ੍ਹੋ : ਮੈਡੀਕਲ ਆਕਸੀਜਨ ਅਤੇ ਸਾਜ਼ੋ ਸਾਮਾਨ 'ਤੇ ਭਾਰਤ ਨੇ ਤਿੰਨ ਮਹੀਨੇ ਲਈ ਹਟਾਈ ਕਸਟਮ ਡਿਊਟੀ
ਬਾਜ਼ਾਰ ਮਾਹਰਾਂ ਮੁਤਾਬਕ ਚਾਂਦੀ ਦੇ ਭਾਅ ਦੀਵਾਲੀ ਤੱਕ 76-80 ਹਜ਼ਾਰ ਤੱਕ ਦਾ ਵੀ ਪੱਧਰ ਦਿਖਾ ਸਕਦੇ ਹਨ ਯਾਨੀ ਨਿਵੇਸ਼ਕਾਂ ਨੂੰ ਇਸ ਸਮੇਂ ਨਿਵੇਸ਼ ’ਤੇ 11,000 ਰੁਪਏ ਤੱਕ ਦਾ ਰਿਟਰਨ ਮਿਲ ਸਕਦਾ ਹੈ। ਇਸ ਸਮੇਂ ਚਾਂਦੀ ਦੇ ਭਾਅ 69 ਹਜ਼ਾਰ ਦੇ ਕਰੀਬ ਚੱਲ ਰਹੇ ਹਨ।
ਪਿਛਲੇ ਸਾਲ ਦੇ ਅਖੀਰ ਤੱਕ ਚਾਂਦੀ ਦੇ ਭਾਅ ’ਚ 2019 ਦੇ ਮੁਕਾਬਲੇ 27 ਫੀਸਦੀ ਦੀ ਤੇਜ਼ੀ ਰਹੀ ਸੀ ਜਦੋਂ ਕਿ ਔਸਤ ਰੇਟ 20.55 ਅਮਰੀਕੀ ਡਾਲਰ (1541.65 ਰੁਪਏ) ਪ੍ਰਤੀ ਓਂਸ (1 ਕਿਲੋਗ੍ਰਾਮ=35.3 ਓਂਸ) ਰਿਹਾ। ਇਹ 2013 ਤੋਂ ਬਾਅਦ ਸਭ ਤੋਂ ਵੱਧ ਔਸਤ ਰੇਟ ਸੀ ਅਤੇ ਇਸ ਵਾਰ ਹੁਣ ਦਿ ਸਿਲਵਰ ਇੰਸਟੀਚਿਊਟ ਦਾ ਅਨੁਮਾਨ ਹੈ ਕਿ ਚਾਂਦੀ ਦੇ ਭਾਅ 33 ਫੀਸਦੀ ਦੀ ਤੇਜ਼ੀ ਨਾਲ 27.30 ਡਾਲਰ (2048.03 ਰੁਪਏ) ਦੇ ਔਸਤ ਭਾਅ ਤੱਕ ਪਹੁੰਚ ਸਕਦੇ ਹਨ। ਫਰਵਰੀ 2013 ਤੋਂ ਬਾਅਦ ਚਾਂਦੀ ਦੇ ਭਾਅ 30 ਡਾਲਰ (2250.58 ਰੁਪਏ) ਦੇ ਪੱਧਰ ਨੂੰ ਨਹੀਂ ਪਾਰ ਕੀਤੇ ਹਨ ਪਰ ਇਸ ਸਾਲ ਚਾਂਦੀ ਦੇ ਭਾਅ 32 ਡਾਲਰ (2400.62 ਰੁਪਏ) ਦੇ ਪੱਧਰ ਨੂੰ ਛੂੰਹ ਸਕਦੇ ਹਨ।
ਇਹ ਵੀ ਪੜ੍ਹੋ : ਟੈਕਸ ਦਾਤਿਆਂ ਨੂੰ ਵੱਡੀ ਰਾਹਤ! ਸਰਕਾਰ ਨੇ 'ਵਿਵਾਦ ਤੋਂ ਵਿਸ਼ਵਾਸ' ਸਕੀਮ ਦੀ ਡੈਡਲਾਈਨ ਵਧਾਈ
ਚਾਂਦੀ ਦਾ ਇਸ ’ਚ ਹੁੰਦੈ ਇਸਤੇਮਾਲ
ਗੋਲਡ ਦੇ ਉਲਟ ਚਾਂਦੀ ਦਾ ਉਦਯੋਗਿਕ ਇਸਤੇਮਾਲ ਵਧੇਰੇ ਹੈ। ਇਸ ਕਾਰਨ ਇਸ ਦੇ ਰੇਟ ’ਚ ਤੇਜ਼ੀ ਲਗਾਤਾਰ ਬਣੀ ਹੋਈ ਹੈ। ਗੋਲਡ ਦਾ ਜ਼ਿਆਦਾਤਰ ਇਸਤੇਮਾਲ ਨਿਵੇਸ਼ ਤੋਂ ਇਲਾਵਾ ਗਹਿਣਿਆਂ ਦੇ ਰੂਪ ’ਚ ਹੁੰਦਾ ਹੈ ਜਦੋਂ ਕਿ ਚਾਂਦੀ ਦਾ ਇਸਤੇਮਾਲ ਮੈਡੀਕਲ ਇੰਡਸਟਰੀ ਤੋਂ ਲੈ ਕੇ ਉਦਯੋਗਾਂ ’ਚ ਹੁੰਦਾ ਹੈ। ਚਾਂਦੀ ਦਾ ਇਸਤੇਮਾਲ ਈ. ਵੀ. ਅਤੇ 5ਜੀ ਨੈੱਟਵਰਕ ’ਚ ਵੀ ਹੁੰਦਾ ਹੈ ਅਤੇ ਇਹ ਦੋਵੇਂ ਗ੍ਰੋ ਕਰਨ ਵਾਲੇ ਹਨ। ਦੁਨੀਆ ਭਰ ’ਚ ਇਲੈਕਟ੍ਰਿਕ ਵ੍ਹੀਕਲਸ (ਈ. ਵੀ.) ਦੇ ਇਸਤੇਮਾਲ ਨੂੰ ਲੈ ਕੇ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਨੈੱਟਵਰਕ ਦੇ ਮਾਮਲੇ ’ਚ 5ਜੀ ਦਰਵਾਜ਼ੇ ’ਤੇ ਹੈ, ਅਜਿਹੇ ’ਚ ਚਾਂਦੀ ਨਿਵੇਸ਼ਕਾਂ ਨੂੰ ਬਿਹਤਰ ਰਿਟਰਨ ਦੇਣ ਵਾਲੀ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਖ਼ਰੀਦਿਆ ਬ੍ਰਿਟੇਨ ਦਾ ਆਈਕੋਨਿਕ ਸਟੋਕ ਪਾਰਕ, ਕੀਮਤ ਜਾਣ ਹੋ ਜਾਵੋਗੇ ਹੈਰਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।