ਚਾਂਦੀ ''ਚ 1300 ਰੁਪਏ ਦਾ ਭਾਰੀ ਉਛਾਲ, ਸੋਨੇ ਦੀ ਵੀ ਚਮਕ ਵਧੀ

08/17/2020 6:55:32 PM

ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰਾਂ ਵਿਚ ਮਜ਼ਬੂਤੀ ਦੇ ਰੁਖ਼ ਵਿਚਕਾਰ ਸੋਮਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ ਵਿਚ ਸੋਨਾ 340 ਰੁਪਏ ਦੀ ਬੜਤ ਨਾਲ 53,611 ਰੁਪਏ ਪ੍ਰਤੀ 10 ਗ੍ਰਾਮ 'ਤੇ ਪੁੱਜ ਗਿਆ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ। 
ਪਿਛਲੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ ਵੀ 1,306 ਰੁਪਏ ਦੀ ਬੜਤ ਨਾਲ 69,820 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪੁੱਜ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ 68,514 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਉੱਚ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ, "ਦਿੱਲੀ ਵਿਚ 24 ਕੈਰਟ ਸੋਨੇ ਦਾ ਹਾਜ਼ਰ ਭਾਅ 340 ਰੁਪਏ ਚੜ੍ਹ ਗਿਆ।

ਕੌਮਾਂਤਰੀ ਬਾਜ਼ਾਰਾਂ ਦੇ ਰੁਖ਼ ਅਨੁਸਾਰ ਇੱਥੇ ਵੀ ਸੋਨੇ ਦੀ ਚਮਕ ਵੱਧ ਗਈ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਬੜਤ ਨਾਲ 1,954 ਡਾਲਰ ਪ੍ਰਤੀ ਔਂਸ 'ਤੇ ਪੁੱਜ ਗਿਆ। ਉੱਥੇ ਹੀ ਚਾਂਦੀ ਵੀ ਮਾਮੂਲੀ ਬੜਤ ਨਾਲ 26.81 ਡਾਲਰ ਪ੍ਰਤੀ ਔਂਸ ਰਹੀ। ਪਟੇਲ ਨੇ ਕਿਹਾ ਕਿ ਵਿਸ਼ਵ ਆਰਥਿਕ ਵਾਧੇ ਨੂੰ ਲੈ ਕੇ ਚਿੰਤਾ ਨਾਲ ਸੋਨਾ ਦੀਆਂ ਕੀਮਤਾਂ ਵਿਚ ਤੇਜ਼ੀ ਆਈ। ਮੋਤੀਲਾਲ ਓਸਵਾਲ ਫਈਨਾਂਸ਼ੀਅਲ ਸਰਵਿਸਜ਼਼ ਦੇ ਪ੍ਰਧਾਨ ਨਵਨੀਤ ਦਮਾਦਨੀ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਵਿਸ਼ਵ ਅਰਥ ਵਿਵਸਥਾ ਦੇ ਹਾਲਾਤ ਤੇ ਚੀਨੀ-ਅਮਰੀਕਾ ਵਪਾਰਕ ਰਿਸ਼ਤਿਆਂ ਵਿਚ ਲਗਾਤਾਰ ਤਣਾਅ ਵਿਚਕਾਰ ਵਿਸ਼ਵ ਜਿਨਸ ਬਾਜ਼ਾਰ ਵਿਚ ਸੋਨਾ ਆਉਣ ਵਾਲੇ ਦਿਨਾਂ ਵਿਚ 1930-1965 ਡਾਲਰ ਪ੍ਰਤੀ ਔਂਸ ਰਹਿ ਸਕਦਾ ਹੈ। ਘਰੇਲੂ ਬਾਜ਼ਾਰ ਵਿਚ ਭਾਅ 52000-52750 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ।


Sanjeev

Content Editor

Related News