1 ਨਵੰਬਰ ਤੋਂ ਹੋਣ ਵਾਲੇ ਅਹਿਮ ਬਦਲਾਅ ਪਾਉਣਗੇ ਲੋਕਾਂ ਦੀ ਜੇਬਾਂ ’ਤੇ ਅਸਰ

Sunday, Oct 31, 2021 - 11:35 AM (IST)

1 ਨਵੰਬਰ ਤੋਂ ਹੋਣ ਵਾਲੇ ਅਹਿਮ ਬਦਲਾਅ ਪਾਉਣਗੇ ਲੋਕਾਂ ਦੀ ਜੇਬਾਂ ’ਤੇ ਅਸਰ

ਨਵੀਂ ਦਿੱਲੀ (ਇੰਟ.) – ਅਕਤੂਬਰ ਦਾ ਮਹੀਨਾ ਕੱਲ ਹੋਣ ਜਾ ਰਿਹਾ ਹੈ। ਸੋਮਵਾਰ ਤੋਂ ਨਵੰਬਰ ਦਾ ਮਹੀਨਾ ਸ਼ੁਰੂ ਹੋ ਜਾਏਗਾ। ਇਸ ਦੌਰਾਨ ਕਈ ਅਜਿਹੇ ਬਦਲਾਅ ਹੋਣਗੇ, ਜਿਨ੍ਹਾਂ ਦਾ ਤੁਹਾਡੀ ਜ਼ਿੰਦਗੀ ’ਤੇ ਸਿੱਧਾ ਅਸਰ ਪਵੇਗਾ। ਜੀ ਹਾਂ, ਅਗਲੇ ਮਹੀਨੇ ਦੀ ਪਹਿਲੀ ਤਰੀਕ ਯਾਨੀ 1 ਨਵੰਬਰ ਤੋਂ ਬੈਂਕਾਂ ’ਚ ਪੈਸਾ ਜਮ੍ਹਾ ਕਰਨ ਤੋਂ ਲੈ ਕੇ ਪੈਸੇ ਕਢਵਾਉਣ ਤੱਕ ਦਾ ਚਾਰਜ ਲੱਗੇਗਾ। ਉੱਥੇ ਹੀ ਰੇਲਵੇ ਦੇ ਟਾਈਮ ਟੇਬਲ ’ਚ ਵੀ ਬਦਲਾਅ ਹੋਵੇਗਾ। ਇਸ ਤੋਂ ਇਲਾਵਾ ਗੈਸ ਸਿਲੰਡਰ ਬੁਕਿੰਗ ਦੇ ਨਿਯਮਾਂ ’ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ।

ਰਸੋਈ ਗੈਸ ਸਿਲੰਡਰ ਦੀ ਕੀਮਤ

1 ਨਵੰਬਰ ਤੋਂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਬਦਲਾਅ ਹੋ ਸਕਦਾ ਹੈ। ਦੱਸ ਦਈਏ ਕਿ ਐੱਲ. ਪੀ. ਜੀ. ਦੀਆਂ ਕੀਮਤਾਂ ’ਚ ਵਾਧਾ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ ਐੱਲ. ਪੀ. ਜੀ. ਦੀ ਵਿਕਰੀ ’ਤੇ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਸਰਕਾਰ ਇਕ ਵਾਰ ਮੁੜ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ਨੂੰ ਵਧਾ ਸਕਦੀ ਹੈ।

ਇਹ ਵੀ ਪੜ੍ਹੋ : Microsoft ਬਣੀ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ, ਜਾਣੋ ਕਿੰਨਾ ਹੈ ਮਾਰਕੀਟ ਕੈਪ

ਬੈਂਕਿੰਗ ਨਿਯਮਾਂ ’ਚ ਹੋਵੇਗਾ ਬਦਲਾਅ

ਹੁਣ ਬੈਂਕਾਂ ਨੂੰ ਆਪਣਾ ਪੈਸਾ ਜਮ੍ਹਾ ਕਰਨ ਅਤੇ ਕੱਢਣ ’ਤੇ ਚਾਰਜ ਦੇਣਾ ਹੋਵੇਗਾ। ਬੈਂਕ ਆਫ ਬੜੌਦਾ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਅਗਲੇ ਮਹੀਨੇ ਤੋਂ ਨਿਰਧਾਰਤ ਲਿਮਿਟ ਤੋਂ ਵੱਧ ਬੈਂਕਿੰਗ ਟ੍ਰਾਂਜਿਕਸ਼ਨ ਕਰਨ ’ਤੇ ਵੱਖ ਤੋਂ ਫੀਸ ਲੱਗੇਗੀ। 1 ਨਵੰਬਰ ਤੋਂ ਗਾਹਕਾਂ ਨੂੰ ਲੋਨ ਖਾਤੇ ਲਈ 150 ਰੁਪਏ ਅਦਾ ਕਰਨੇ ਹੋਣਗੇ। ਖਾਤਾਧਾਰਕਾਂ ਲਈ 3 ਗੁਣ ਤੱਕ ਜਮ੍ਹਾ ਕਰਨਾ ਮੁਫਤ ਹੋਵੇਗਾ ਪਰ ਜੇ ਗਾਹਕ ਚੌਥੀ ਵਾਰ ਪੈਸਾ ਜਮ੍ਹਾ ਕਰਦੇ ਹਨ ਤਾਂ ਉਨ੍ਹਾਂ ਨੂੰ 40 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉੱਥੇ ਹੀ ਜਨ ਧਨ ਖਾਤਾਧਾਰਕਾਂ ਨੂੰ ਇਸ ’ਚ ਕੁੱਝ ਰਾਹਤ ਮਿਲੀ ਹੈ, ਉਨ੍ਹਾਂ ਨੂੰ ਜਮ੍ਹਾ ਕਰਨ ’ਤੇ ਕੋਈ ਫੀਸ ਨਹੀਂ ਦੇਣੀ ਹੋਵੇਗੀ ਸਗੋਂ ਨਿਕਾਸੀ ’ਤੇ 100 ਰੁਪਏ ਦੇਣੇ ਹੋਣਗੇ।

ਬਦਲੇਗਾ ਟ੍ਰੇਨਾਂ ਦਾ ਟਾਈਮ ਟੇਬਲ

ਭਾਰਤੀ ਰੇਲਵੇ ਦੇਸ਼ ਭਰ ’ਚ ਟ੍ਰੇਨਾਂ ਦੇ ਟਾਈਮ ਟੇਬਲ ’ਚ ਬਦਲਾਅ ਕਰਨ ਜਾ ਰਿਹਾ ਹੈ। ਪਹਿਲਾਂ 1 ਅਕਤੂਬਰ ਤੋਂ ਟ੍ਰੇਨਾਂ ਦੇ ਟਾਈਮ ਟੇਬਲ ’ਚ ਬਦਲਾਅ ਹੋਣ ਵਾਲਾ ਸੀ ਪਰ ਕਿਸੇ ਕਾਰਨਾਂ ਕਰ ਕੇ 31 ਅਕਤੂਬਰ ਦੀ ਮਿਤੀ ਅੱਗੇ ਤੈਅ ਕੀਤੀ ਗਈ ਹੈ। ਹੁਣ 1 ਨਵੰਬਰ ਤੋਂ ਨਵੀਂ ਸਮਾਂ ਸਾਰਨੀ ਲਾਗੂ ਕੀਤੀ ਜਾਵੇਗੀ। ਇਸ ਤੋਂ ਬਾਅਦ 13,000 ਯਾਤਰੀ ਟ੍ਰੇਨਾਂ ਅਤੇ 7000 ਮਾਲਗੱਡੀਆਂ ਦਾ ਸਮਾਂ ਬਦਲੇਗਾ। ਦੇਸ਼ ’ਚ ਚੱਲਣ ਵਾਲੀਆਂ ਕਰੀਬ 30 ਰਾਜਧਾਨੀ ਟ੍ਰੇਨਾਂ ਦਾ ਸਮਾਂ ਵੀ 1 ਨਵੰਬਰ ਤੋਂ ਬਦਲ ਜਾਏਗਾ।

ਇਹ ਵੀ ਪੜ੍ਹੋ : 124 ਸਾਲ ਪੁਰਾਣੇ ਗੋਦਰੇਜ ਗਰੁੱਪ ਦਾ ਬਟਵਾਰਾ ਸ਼ੁਰੂ, ਦੋ ਹਿੱਸਿਆਂ 'ਚ ਵੰਡਿਆ ਜਾਵੇਗਾ ਅਰਬਾਂ ਡਾਲਰ ਦਾ ਕਾਰੋਬਾਰ

ਗੈਸ ਸਿਲੰਡਰ ਦੀ ਬੁਕਿੰਗ ਲਈ ਦੇਣਾ ਹੋਵੇਗਾ ਓ. ਟੀ. ਪੀ.

1 ਨਵੰਬਰ ਤੋਂ ਰਸੋਈ ਗੈਸ ਸਿਲੰਡਰ ਦੀ ਡਲਿਵਰੀ ਦੀ ਪੂਰੀ ਪ੍ਰਕਿਰਿਆ ਬਦਲਣ ਜਾ ਰਹੀ ਹੈ। ਗੈਸ ਬੁਕਿੰਗ ਤੋਂ ਬਾਅਦ ਗਾਹਕਾਂ ਦੇ ਮੋਬਾਇਲ ਨੰਬਰ ’ਤੇ ਇਕ ਓ. ਟੀ. ਪੀ. ਭੇਜਿਆ ਜਾਵੇਗਾ। ਜਦੋਂ ਸਿਲੰਡਰ ਡਲਿਵਰੀ ਲਈ ਆਵੇਗਾ ਤਾਂ ਤੁਹਾਨੂੰ ਇਸ ਓ. ਟੀ. ਪੀ. ਨੂੰ ਡਲਿਵਰੀ ਬੁਆਏ ਨਾਲ ਸ਼ੇਅਰ ਕਰਨਾ ਹੋਵੇਗਾ। ਇਕ ਵਾਰ ਇਸ ਕੋਡ ਦਾ ਸਿਸਟਮ ਨਾਲ ਮਿਲਾਨ ਹੋ ਜਾਣ ’ਤੇ ਗਾਹਕ ਨੂੰ ਸਿਲੰਡਰ ਦੀ ਡਲਿਵਰੀ ਹੀ ਮਿਲੇਗੀ।

ਵਟਸਐਪ ਹੋ ਜਾਏਗਾ ਬੰਦ

1 ਨਵੰਬਰ ਤੋਂ ਕੁੱਝ ਆਈਫੋਨ ਅਤੇ ਐਂਡ੍ਰਾਇਡ ਫੋਨਜ਼ ’ਤੇ 1 ਨਵੰਬਰ ਤੋਂ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ। ਵਟਸਐਪ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 1 ਨਵੰਬਰ ਤੋਂ ਫੇਸਬੁਕ ਦੀ ਮਲਕੀਅਤ ਵਾਲਾ ਪਲੇਟਫਾਰਮ ਐਂਡ੍ਰਾਇਡ 4.0.3 ਆਈਸ ਕ੍ਰੀਮ ਸੈਂਡਵਿਚ, ਆਈ. ਓ. ਐੱਸ. 9 ਅਤੇ ਆਈ. ਓ. ਐੱਸ. 2. 5.0 ਨੂੰ ਸਪੋਰਟ ਨਹੀਂ ਕਰੇਗਾ।

ਇਹ ਵੀ ਪੜ੍ਹੋ : ਸਿਰਫ਼ 100 ਰੁਪਏ ਨਾਲ ਸ਼ੁਰੂ ਕਰੋ ਕ੍ਰਿਪਟੋ ਵਿੱਚ ਨਿਵੇਸ਼ ਕਰਨਾ , ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News