ਕੀ ਕਾਰ ਡੀਲਰ ਤੋਂ ਹੀ ਕਾਰ ਦਾ ਬੀਮਾ ਕਰਵਾਉਣਾ ਚਾਹੀਦੈ?

06/19/2019 1:32:38 PM

ਨਵੀਂ ਦਿੱਲੀ — ਅੱਜਕੱਲ੍ਹ ਦੇ ਸਮੇਂ 'ਚ ਲੋਨ 'ਤੇ ਕਾਰ ਲੈਣਾ ਆਮ ਹੋ ਗਿਆ ਹੈ। ਕਾਰ ਖਰੀਦਣ ਤੋਂ ਬਾਅਦ ਉਸਨੂੰ ਸੜਕ 'ਤੇ ਉਤਾਰਣ ਤੋਂ ਪਹਿਲਾਂ ਉਸਦਾ ਬੀਮਾ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਲੰਮੇ ਸਮੇਂ ਤੋਂ ਕਾਰ ਡੀਲਰ, ਕਾਰ ਦੇ ਨਾਲ-ਨਾਲ ਇਸ ਦਾ ਬੀਮਾ ਵੀ ਗਾਹਕਾਂ ਨੂੰ ਬੰਡਲ ਕਰਕੇ ਦੇ ਰਹੇ ਹਨ। ਆਮ ਤੌਰ 'ਤੇ ਕਾਰ ਡੀਲਰਾਂ ਦੇ ਨਾਲ ਕਈ ਬੀਮਾ ਕੰਪਨੀਆਂ ਦਾ ਟਾਈ-ਅੱਪ ਹੁੰਦਾ ਹੈ ਅਤੇ ਜ਼ਿਆਦਾ ਬੀਮਾ ਵੇਚਣ 'ਤੇ ਡੀਲਰਾਂ ਨੂੰ ਲਾਭ ਵੀ ਹੁੰਦਾ ਹੈ। ਬੀਮਾ ਵੇਚਣ ਲਈ ਕਾਰ ਡੀਲਰ ਬੀਮਾ ਕੰਪਨੀਆਂ ਲਈ ਵੱਡਾ ਜ਼ਰੀਆ ਹੁੰਦੇ ਹਨ। 

ਜ਼ਿਕਰਯੋਗ ਹੈ ਕਿ ਕਾਰ ਬੀਮਾ ਦੋ ਤਰ੍ਹਾਂ ਦਾ ਹੁੰਦਾ ਹੈ। ਥਰਡ ਪਾਰਟੀ ਕਵਰ ਅਤੋ ਓਨ ਡੈਮੇਜ ਕਵਰ। ਥਰਡ ਪਾਰਟੀ ਬੀਮਾ ਤੁਹਾਨੂੰ ਕਾਰ ਐਕਸੀਡੈਂਟ ਦੇ ਦੌਰਾਨ ਕਿਸੇ ਤੀਜੇ ਵਿਅਕਤੀ ਜਾਂ ਪ੍ਰਾਪਰਟੀ ਨੂੰ ਨੁਕਸਾਨ ਦਾ ਬੀਮਾ ਕਰਦਾ ਹੈ। ਇਸ ਦੇ ਨਾਲ ਹੀ ਆਨ ਡੈਮੇਜ ਕਵਰ  ੍ਵਹੀਕਲ ਨੂੰ ਚੋਰੀ ਜਾਂ ਐਕਸੀਡੈਂਟ ਹੋਣ 'ਤੇ ਇੰਸ਼ੋਰੈਂਸ ਕਰਦਾ ਹੈ। ਸਾਰੇ ਵਾਹਨਾਂ ਲਈ ਥਰਡ ਪਾਰਟੀ ਕਵਰ ਲਾਜ਼ਮੀ ਹੈ ਅਤੇ ਇਸ ਦੇ ਨਾਲ ਹੀ ਓਨ ਡੈਮੇਜ ਕਵਰ ਦੀ ਸਲਾਹ ਦਿੱਤੀ ਜਾਂਦੀ ਹੈ। ਡੀਲਰ ਆਮ ਤੌਰ 'ਤੇ ਇਕ ਅਜਿਹੀ ਬੀਮਾ ਪਾਲਸੀ ਵੇਚਦੇ ਹਨ ਜਿਸ ਵਿਚ ਦੋਵੇਂ ਕਵਰ ਸ਼ਾਮਲ ਹੁੰਦੇ ਹਨ।

ਲਿਮਟਿਡ ਆਪਸ਼ਨ

ਕਾਰ ਡੀਲਰ ਦਾ ਟੀਚਾ ਕਾਰ ਵੇਚਣ ਦਾ ਹੁੰਦਾ ਹੈ । ਅੱਜਕੱਲ੍ਹ ਡੀਲਰ ਕਾਰ ਦੇ ਨਾਲ-ਨਾਲ ਇਕ ਬੰਡਲ ਉਤਪਾਦ ਦੇ ਰੁਪ ਵਿਚ ਕਾਰ ਇੰਸ਼ੋਰੈਂਸ ਦੀ ਪੇਸ਼ਕਸ਼ ਕਰਦੇ ਹਨ ਜਿਸ ਕਾਰਨ ਖਰੀਦਦਾਰ ਨੂੰ ਕੋਈ ਵਿਕਲਪ ਨਹੀਂ ਮਿਲ ਪਾਉਂਦਾ। ਘੱਟ ਵਿਕਲਪ ਹੋਣ ਦੇ ਕਾਰਨ ਗਾਹਕ ਨੂੰ ਇਹ ਪਾਲਸੀ ਖਰੀਦਣੀ ਹੀ ਪੈਂਦੀ ਹੈ ਜਿਹੜੀ ਕਿ ਕਾਰ ਨੂੰ ਲੋੜੀਂਦੀ ਕਵਰੇਜ਼ ਪ੍ਰਦਾਨ ਕਰਨ 'ਚ ਆਮਤੌਰ 'ਤੇ ਅਸਫਲ ਰਹਿੰਦੀ ਹੈ। ਦੂਜੇ ਪਾਸੇ ਕਾਰ ਡੀਲਰ ਵਲੋਂ ਦਿੱਤੀ ਗਈ ਕਾਰ ਬੀਮਾ ਪਾਲਸੀ ਕਈ ਪਾਬੰਦੀਆਂ ਦੇ ਨਾਲ ਆਉਂਦੀ ਹੈ।

ਐਕਸੈਸ ਪ੍ਰੀਮੀਅਮ

ਬੰਡਲ ਕਾਰ ਇੰਸ਼ੋਰੈਂਸ ਉਪਲੱਬਧ ਕਰਵਾਉਣ ਲਈ ਆਮ ਤੌਰ 'ਤੇ ਕਾਰ ਡੀਲਰ ਬੀਮਾ ਕੰਪਨੀਆਂ ਨਾਲ ਟਾਈ-ਅਪ ਦੇ ਨਾਲ-ਨਾਲ ਹੋਰ ਕਾਰੋਬਾਰੀ ਵਿਵਸਥਾਵਾਂ ਲਈ ਵੀ ਜੁੜਦੇ ਹਨ। ਇਸ ਤੋਂ ਇਲਾਵਾ ਬੀਮਾ ਪਾਲਸੀ ਦੇ ਪ੍ਰੀਮੀਅਮ ਤੋਂ ਇਲਾਵਾ ਕੁਝ ਪ੍ਰਮੁੱਖ ਪਹਿਲੂਆਂ ਜਿਵੇਂ ਕਿ ਸਰਵਿਸਿੰਗ ਅਤੇ ਕਲੇਮ 'ਚ ਵੀ ਜੁੜਦੇ ਹਨ। ਇਸ ਦਾ ਅਸਰ ਸਿੱਧੇ ਕਾਰ ਦੇ ਪ੍ਰੀਮੀਅਮ 'ਤੇ ਪੈਂਦਾ ਹੈ ਅਤੇ ਗਾਹਕ ਦਾ ਦੇਣ ਵਾਲਾ ਪ੍ਰੀਮੀਅਮ ਬਹੁਤ ਜ਼ਿਆਦਾ ਵਧ ਜਾਂਦਾ ਹੈ ਜਿਸ ਬਾਰੇ ਕਿ ਜ਼ਿਆਦਾਤਰ ਗਾਹਕਾਂ ਨੂੰ ਜਾਣਕਾਰੀ ਵੀ ਨਹੀਂ ਹੁੰਦੀ। ਆਮਤੌਰ 'ਤੇ ਇਕ ਬੀਮਾ ਕੰਪਨੀ ਤੋਂ ਇਕ ਡੀਲਰ ਨੂੰ ਮਿਲਣ ਵਾਲੀ ਕੁੱਲ ਰਕਮ 40 % ਤੱਕ ਹੋ ਜਾਂਦੀ ਹੈ।

ਲਿਮਟਿਡ ਐਡ-ਆਨ

ਕਾਰ ਬੀਮਾ ਪਾਲਸੀ ਖਰੀਦਦੇ ਸਮੇਂ ਕਾਰ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਰੂਰੀ ਐਡ-ਆਨ ਜਿਵੇਂ ਜ਼ੀਰੋ ਡੇਪ, ਰਿਟਰਨ ਟੂ ਇਨਵੁਆਇਸ, ਇੰਜਣ ਪ੍ਰੋਟੈਕਸ਼ਨ(Zero Dep, Return to Invoice, Engine Protection Cover) ਆਦਿ ਖਰੀਦਣਾ ਤਾਂ ਬਹੁਤ ਜ਼ਰੂਰੀ ਹੁੰਦਾ ਹੈ। ਪਰ ਸੱਚ ਤਾਂ ਇਹ ਹੈ ਕਿ ਡੀਲਰਸ ਵਲੋਂ ਬੰਡਲ ਕਾਰ ਇੰਸ਼ੋਰੈਂਸ ਪਾਲਸੀ 'ਤੇ ਦਿੱਤੇ ਗਏ ਬਾਕੀ ਦੇ ਐਡ-ਆਨ ਤੁਹਾਡੀ ਕਾਰ ਨੂੰ ਵਿਆਪਕ ਸੁਰੱਖਿਆ ਪ੍ਰਦਾਨ ਕਰਨ 'ਚ ਅਸਫਲ ਰਹਿੰਦੇ ਹਨ ਅਤੇ ਕਾਰ ਮਾਲਕ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਨਹੀਂ ਕਰਦੇ ਹਨ।


Related News