ਕਾਰਤੀ ਚਿਦੰਬਰਮ ਨੂੰ ਝਟਕਾ, ED ਵਲੋਂ ਜ਼ਬਤ ਕੀਤੀ ਗਈ ਪ੍ਰਾਪਰਟੀ

Monday, Sep 25, 2017 - 01:57 PM (IST)

ਕਾਰਤੀ ਚਿਦੰਬਰਮ ਨੂੰ ਝਟਕਾ, ED ਵਲੋਂ ਜ਼ਬਤ ਕੀਤੀ ਗਈ ਪ੍ਰਾਪਰਟੀ

ਨਵੀਂ ਦਿੱਲੀ (ਬਿਊਰੋ)—ਏਅਰਸੈੱਲ ਮੈਕੀਸਸ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਵੱਡਾ ਝਟਕਾ ਲੱਗਿਆ ਹੈ। ਈ. ਡੀ. ਵਲੋਂ ਕਾਰਤੀ ਚਿਤੰਬਰਮ ਦੀ 90 ਲੱਖ ਦੀ ਪ੍ਰਾਪਰਟੀ ਜ਼ਬਤ ਕਰ ਲਈ ਗਈ ਹੈ। ਇਸ ਤੋਂ ਪਹਿਲਾਂ ਸੀ. ਬੀ. ਆਈ. ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਕਾਰਤੀ ਚਿਦੰਬਰਮ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਉਨ੍ਹਾਂ ਦੇ ਖਿਲਾਫ ਲੁੱਕ ਆਊਟ ਸਰਕੁਲਰ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਕਿਉਂਕਿ ਉਹ ਆਪਣੇ ਅਨੇਕਾਂ ਵਿਦੇਸ਼ੀ ਬੈਂਕ ਖਾਤਿਆਂ ਨੂੰ ਬੰਦ ਕਰ ਰਹੇ ਸਨ। ਸਾਬਕਾ ਅਦਾਲਤ ਨੂੰ ਜਾਂਚ ਬਿਓਰੋ ਨੇ ਇਹ ਦੱਸਿਆ ਕਿ ਜਾਂਚ ਦੌਰਾਨ ਅਨੇਕ ਮੁੱਦੇ ਸਾਹਮਣੇ ਆਏ ਹਨ ਅਤੇ ਕਈ ਹੋਰ ਸਾਹਮਣੇ ਆਉਣ ਦੀ ਉਮੀਦ ਹੈ।


Related News