ਟਾਟਾ ਮੋਟਰਜ਼ ਦਾ ਗਾਹਕਾਂ ਨੂੰ ਝਟਕਾ, ਮਹਿੰਗੀਆਂ ਕੀਤੀਆਂ ਗੱਡੀਆਂ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

Friday, May 07, 2021 - 03:25 PM (IST)

ਨਵੀਂ ਦਿੱਲੀ - ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਇਕ ਵਾਰ ਫਿਰ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਟਾਟਾ ਮੋਟਰਜ਼ 8 ਮਈ 2021 ਭਾਵ ਕੱਲ੍ਹ ਤੋਂ ਆਪਣੇ ਸਾਰੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਰਹੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਅਸੀਂ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਿਚ 1.8 ਪ੍ਰਤੀਸ਼ਤ ਦਾ ਵਾਧਾ (ਇਹ ਵੱਖ ਵੱਖ ਵੇਰਿਏਂਟ ਅਤੇ ਮਾਡਲਾਂ 'ਤੇ ਨਿਰਭਰ ਕਰਦਾ ਹੈ) ਕਰ ਰਹੇ ਹਾਂ।

ਇਹ ਵੀ ਪੜ੍ਹੋ  : ਕੋਰੋਨਾ ਆਫ਼ਤ ਦਰਮਿਆਨ Swiggy ਦਾ ਵੱਡਾ ਫ਼ੈਸਲਾ, ਕੰਪਨੀ ਨੇ ਆਪਣੇ ਮੁਲਾਜ਼ਮਾਂ ਦੇ ਕੰਮਕਾਜ ਵਾਲੇ ਦਿਨ ਘਟਾਏ

7 ਮਈ ਤੱਕ ਬੁਕਿੰਗ ਕਰਵਾ ਚੁੱਕੇ ਗਾਹਕਾਂ 'ਤੇ ਨਹੀਂ ਲਾਗੂ ਹੋਣਗੇ ਇਹ ਨਿਯਮ

ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਜਿਨ੍ਹਾਂ ਨੇ 7 ਮਈ ਨੂੰ ਜਾਂ ਉਸ ਤੋਂ ਪਹਿਲਾਂ ਵਾਹਨ ਬੁੱਕ ਕਰਵਾਏ ਉਨ੍ਹਾਂ ਨੂੰ ਇਸ ਤੋਂ ਛੋਟ ਮਿਲੇਗੀ। ਉਨ੍ਹਾਂ ਗਾਹਕਾਂ 'ਤੇ ਨਵੀਆਂ ਕੀਮਤਾਂ ਪ੍ਰਭਾਵਤ ਨਹੀਂ ਹੋਣਗੀਆਂ। ਕੰਪਨੀ ਨੇ ਕਿਹਾ ਕਿ 7 ਮਈ ਨੂੰ ਜਾਂ ਇਸ ਤੋਂ ਪਹਿਲਾਂ ਟਾਟਾ ਪੈਸੈਂਜਰ ਵਾਹਨਾਂ ਦੀ ਬੁਕਿੰਗ ਕਰਨ ਵਾਲੇ ਗਾਹਕਾਂ ਨੂੰ ਕੀਮਤਾਂ ਵਾਧੇ ਤੋਂ ਸੁਰੱਖਿਅਤ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ  : ਭਾਰਤੀ ਅਰਥਚਾਰੇ ਨੂੰ ਲੱਗ ਸਕਦੈ ਝਟਕਾ! ਸੀਰਮ ਇੰਸਟੀਚਿਊਟ ਸਮੇਤ 20 ਕੰਪਨੀਆਂ ਯੂ.ਕੇ. 'ਚ ਕਰਨਗੀਆਂ ਵੱਡਾ ਨਿਵੇਸ਼

ਆਟੋ ਚੀਫ ਨੇ ਕਿਹਾ ਕਿ ਸਾਨੂੰ ਵਾਹਨਾਂ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਪਏਗਾ ਕਿਉਂਕਿ ਸਟੀਲ ਅਤੇ ਕੀਮਤੀ ਧਾਤਾਂ ਜਿਹੀਆਂ ਵਸਤਾਂ ਦੀਆਂ ਕੀਮਤਾਂ ਵਿਚ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਵਾਧਾ ਹੋ ਰਿਹਾ ਹੈ। ਕੰਪਨੀ ਦੇ ਯਾਤਰੀ ਵਾਹਨ ਕਾਰੋਬਾਰ ਦੇ ਪ੍ਰਧਾਨ ਸ਼ੈਲੇਸ਼ ਚੰਦਰ ਨੇ ਕਿਹਾ ਹੈ ਕਿ ਜਿਨ੍ਹਾਂ ਗਾਹਕਾਂ ਨੇ ਪਹਿਲਾਂ ਹੀ ਕਾਰ ਬੁੱਕ ਕੀਤੀ ਹੈ (7 ਮਈ 2021 ਨੂੰ ਜਾਂ ਉਸ ਤੋਂ ਪਹਿਲਾਂ) ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਇਸ ਦਾ ਕੋਈ ਅਸਰ ਨਹੀਂ ਹੋਏਗਾ। ਜਿਹੜੀ ਕੀਮਤ 'ਤੇ ਉਨ੍ਹਾਂ ਨੇ ਬੁੱਕਿੰਗ ਕਰਵਾਈ ਹੈ ਉਹੀ ਰਹੇਗੀ।

ਇਹ ਵੀ ਪੜ੍ਹੋ  : ਮਹਿੰਦਰਾ ਲਾਜਿਸਟਿਕਸ ਨੇ ‘ਆਕਸੀਜਨ ਆਨ ਵ੍ਹੀਲਸ’ ਦੀ ਕੀਤੀ ਪੇਸ਼ਕਸ਼, ਉਤਪਾਦਕਾਂ ਨੂੰ ਹਸਪਤਾਲਾਂ ਨਾਲ ਜੋੜਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੋ ਕਰੋ।


Harinder Kaur

Content Editor

Related News