PNB ਗਾਹਕਾਂ ਨੂੰ ਵੱਡਾ ਝਟਕਾ! 7 ਮਹੀਨਿਆਂ ਤੋਂ ਲੀਕ ਹੋ ਰਹੀ ਹੈ 18 ਕਰੋੜ ਗਾਹਕਾਂ ਦੀ ਡਿਟੇਲ
Monday, Nov 22, 2021 - 02:22 PM (IST)
ਨਵੀਂ ਦਿੱਲੀ (ਭਾਸ਼ਾ) – ਇਹ ਖਬਰ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਗਾਹਕਾਂ ਲਈ ਇਕ ਝਟਕਾ ਹੋਵੇਗੀ। ਖਬਰ ਹੈ ਕਿ ਇਸ ਬੈਂਕ ਦੇ ਸਰਵਰ ’ਚ ਕਥਿਤ ਤੌਰ ’ਤੇ ਸੰਨ੍ਹ ਨਾਲ ਕਰੀਬ 18 ਕਰੋੜ ਗਾਹਕਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ 7 ਮਹੀਨਿਆਂ ਤੱਕ ਲੀਕ ਹੁੰਦੀ ਰਹੀ। ਇਹ ਦਾਅਵਾ ਸਾਈਬਰ ਸੁਰੱਖਿਆ ਕੰਪਨੀ ਸਾਈਬਰਐਕਸ9 ਨੇ ਕੀਤਾ ਹੈ। ਕਿਹਾ ਗਿਆ ਹੈ ਕਿ ਜਨਤਕ ਖੇਤਰ ਬੈਂਕ ’ਚ ਸੁਰੱਖਿਆ ਖਾਮੀ ਕਾਰਨ ਇਹ ਸਾਈਬਰ ਹਮਲਾ ਪ੍ਰਸ਼ਾਸਨਿਕ ਕੰਟਰੋਲ ਨਾਲ ਉਸ ਦੀ ਸੰਪੂਰਨ ਡਿਜੀਟਲ ਬੈਂਕਿੰਗ ਪ੍ਰਣਾਲੀ ਤੱਕ ਹੋਇਆ ਹੈ।
ਇਹ ਵੀ ਪੜ੍ਹੋ : ਰੈਡੀਮੇਡ ਕੱਪੜੇ, ਟੈਕਸਟਾਈਲ ਤੇ ਫੁਟਵੀਅਰ ਖਰੀਦਣੇ ਪੈਣਗੇ ਮਹਿੰਗੇ, GST ਦਰਾਂ 'ਚ ਹੋਣ ਜਾ ਰਿਹੈ ਭਾਰੀ ਵਾਧਾ
ਸੂਚਨਾ ਮਿਲਣ ਤੋਂ ਬਾਅਦ ਜਾਗਿਆ ਬੈਂਕ
ਸਾਈਬਰਐਕਸ9 ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਹਿਮਾਂਸ਼ੂ ਪਾਠਕ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਪਿਛਲੇ 7 ਮਹੀਨਿਆਂ ਤੋਂ ਆਪਣੇ 18 ਕਰੋੜ ਤੋਂ ਵੱਧ ਗਾਹਕਾਂ ਦੇ ਫੰਡ, ਨਿੱਜੀ ਅਤੇ ਵਿੱਤੀ ਜਾਣਕਾਰੀ ਦੀ ਸੁਰੱਖਿਆ ਨਾਲ ਗੰਭੀਰ ਰੂਪ ਨਾਲ ਸਮਝੌਤਾ ਕਰਦਾ ਰਿਹਾ। ਉਨ੍ਹਾਂ ਨੇ ਕਿਹਾ ਕਿ ਪੀ. ਐੱਨ. ਬੀ. ਉਦੋਂ ਜਾਗਿਆ ਜਦੋਂ ਸਾਈਬਰਐਕਸ9 ਨੇ ਇਸ ਦਾ ਪਤਾ ਲਗਾਇਆ ਅਤੇ ਸੀ. ਈ. ਆਰ. ਟੀ.-ਇਨ ਅਤੇ ਐੱਨ. ਸੀ. ਆਈ. ਆਈ. ਪੀ. ਸੀ. ਦੇ ਮਾਧਿਅਮ ਰਾਹੀਂ ਬੈਂਕ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਬੈਂਕ ਨੇ ਇਸ ‘ਸੰਨ੍ਹ’ ਨੂੰ ਠੀਕ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਈਬਰਐਕਸ9 ਦੀ ਖੋਜ ਟੀਮ ਨੇ ਪੀ. ਐੱਨ. ਬੀ. ਵਿਚ ਇਕ ਬਹੁਤ ਹੀ ਅਹਿਮ ਸੁਰੱਖਿਆ ਖਾਮੀ ਦਾ ਪਤਾ ਲਗਾਇਆ, ਜਿਸ ਕਾਰਨ ਅੰਦਰੂਨੀ ਸਰਵਰ ਪ੍ਰਭਾਵਿਤ ਹੋ ਰਿਹਾ ਸੀ।
ਇਹ ਵੀ ਪੜ੍ਹੋ : EPFO ਨੂੰ ਨਿਵੇਸ਼ ਨੂੰ ਲੈ ਕੇ ਮਿਲਿਆ ਨਵਾਂ ਬਦਲ, PF ਦੇ ਵਿਆਜ਼ 'ਚ ਹੋਵੇਗਾ ਫ਼ਾਇਦਾ!
ਸਰਵਰ ’ਚ ਕੋਈ ਸੰਵੇਦਨਸ਼ੀਲ ਜਾਂ ਅਹਿਮ ਜਾਣਕਾਰੀ ਨਹੀਂ : ਬੈਂਕ
ਹਾਲਾਂਕਿ ਪੀ. ਐੱਨ. ਬੀ. ਨੇ ਤਕਨੀਕੀ ਖਾਮੀ ਦੀ ਪੁਸ਼ਟੀ ਕਰਦੇ ਹੋਏ ਸਰਵਰ ’ਚ ਸੰਨ੍ਹ ਨਾਲ ਗਾਹਕਾਂ ਦੀ ਅਹਿਮ ਜਾਣਕਾਰੀ ਦੇ ‘ਖੁਲਾਸੇ’ ਤੋਂ ਇਨਕਾਰ ਕੀਤਾ ਹੈ। ਬੈਂਕ ਨੇ ਕਿਹਾ ਕਿ ਇਸ ਦੇ ਕਾਰਨ ਗਾਹਕਾਂ ਦੇ ਵੇਰਵੇ/ਐਪਲੀਕੇਸ਼ਨਸ ’ਤੇ ਕੋਈ ਅਸਰ ਨਹੀਂ ਪਿਆ ਅਤੇ ਸਰਵਰ ਨੂੰ ਸਾਵਧਾਨੀ ਵਜੋਂ ਬੰਦ ਕਰ ਦਿੱਤਾ ਗਿਆ ਹੈ। ਪੀ. ਐੱਨ. ਬੀ. ਨੇ ਇਸ ਸਬੰਧ ’ਚ ਪੁੱਛੇ ਜਾਣ ’ਤੇ ਕਿਹਾ ਕਿ ਜਿਸ ਸਰਵਰ ’ਚ ਸੰਨ੍ਹ ਦੀ ਗੱਲ ਸਾਹਮਣੇ ਆਈ ਹੈ, ਉਸ ’ਚ ਕੋਈ ਸੰਵੇਦਨਸ਼ੀਲ ਜਾਂ ਅਹਿਮ ਜਾਣਕਾਰੀ ਨਹੀਂ ਸੀ।
ਇਹ ਵੀ ਪੜ੍ਹੋ : ਪੈਨਸ਼ਭੋਗੀਆਂ ਲਈ ਰਾਹਤ, ਪਤੀ-ਪਤਨੀ ਦੀ ਪੈਨਸ਼ਨ ਨੂੰ ਲੈ ਕੇ ਸਰਕਾਰ ਨੇ ਨਿਯਮਾਂ 'ਚ ਦਿੱਤੀ ਢਿੱਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।