ਭਾਰਤ ਨੂੰ ਝਟਕਾ, ਆਈ. ਐੱਮ. ਐੱਫ. ''ਚ ਨਹੀਂ ਵਧਿਆ ਕੋਟਾ

10/20/2019 7:11:40 PM

ਨਵੀਂ ਦਿੱਲੀ (ਭਾਸ਼ਾ)-ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਦੀ 15ਵੀਂ ਆਮ ਸਮੀਖਿਆ ਬੈਠਕ 'ਚ ਭਾਰਤ ਦਾ ਕੋਟਾ ਨਹੀਂ ਵਧਾਇਆ ਗਿਆ। ਇਸ ਮਾਮਲੇ 'ਚ ਭਾਰਤ ਨੂੰ ਲੋੜੀਂਦਾ ਸਮਰਥਨ ਨਹੀਂ ਮਿਲਿਆ, ਜਿਸ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਰਾਸ਼ਾ ਜ਼ਾਹਿਰ ਕੀਤੀ ਅਤੇ ਇਸ ਨੂੰ ਭਾਰਤ ਲਈ ਵੱਡਾ ਝਟਕਾ ਕਰਾਰ ਦਿੱਤਾ। ਹਾਲਾਂਕਿ ਭਾਰਤ ਨੂੰ ਅਜੇ ਉਮੀਦ ਹੈ ਕਿ ਅਗਲੇ ਦੌਰ ਦੀ ਸਮੀਖਿਆ ਬੈਠਕ 'ਚ ਕੋਟਾ ਵਧਾਇਆ ਜਾ ਸਕਦਾ ਹੈ।

ਕੀ ਹੁੰਦੈ ਕੋਟਾ ਅਤੇ ਕੀ ਹਨ ਇਸਦੇ ਫਾਇਦੇ
ਆਈ. ਐੱਮ. ਐੱਫ. ਕੋਟੇ ਦੀ ਹਰ 5 ਸਾਲ ਬਾਅਦ ਸਮੀਖਿਆ ਕੀਤੀ ਜਾਂਦੀ ਹੈ। ਕੋਟਾ ਇਕ ਵਿਸ਼ੇਸ਼ ਤਰੀਕੇ ਨਾਲ ਤੈਅ ਕੀਤਾ ਜਾਂਦਾ ਹੈ, ਜਿਸ 'ਚ ਸਬੰਧਤ ਦੇਸ਼ ਦੀ ਜੀ. ਡੀ. ਪੀ. ਏ. ਆਰਥਿਕ ਸੁਤੰਤਰਤਾ, ਆਰਥਿਕ ਵਿਭਿੰਨਤਾ ਅਤੇ ਕੌਮਾਂਤਰੀ ਭੰਡਾਰ ਨੂੰ ਆਧਾਰ ਬਣਾਇਆ ਜਾਂਦਾ ਹੈ। ਆਈ. ਐੱਮ. ਐੱਫ. ਕੇ. ਮੈਂਬਰ ਦੇਸ਼ ਨੂੰ ਕੋਟਾ ਮਿਲਣ ਨਾਲ ਉਸ ਦੀ ਵੋਟਿੰਗ ਪਾਵਰ ਅਤੇ ਵਿੱਤੀ ਸਮਰਥਨ ਦੀ ਉਮੀਦ ਵਧ ਜਾਂਦੀ ਹੈ। ਮੌਜੂਦਾ ਸਮੇਂ 'ਚ ਭਾਰਤ ਕੋਲ ਆਈ. ਐੱਮ. ਐੱਫ. 'ਚ 2.67 ਫੀਸਦੀ ਕੋਟਾ ਹੈ। ਆਈ. ਐੱਮ. ਐੱਫ. 'ਚ ਸਭ ਤੋਂ ਜ਼ਿਆਦਾ 17.46 ਫੀਸਦੀ ਕੋਟਾ ਅਮਰੀਕਾ ਕੋਲ ਹੈ, ਜਦੋਂਕਿ ਚੀਨ ਦਾ ਕੋਟਾ 6.41 ਫੀਸਦੀ ਹੈ।

ਟ੍ਰੇਡ 'ਤੇ ਯੂ. ਐੱਸ. ਨਾਲ ਜਲਦ ਸਮਝੌਤਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਮਰੀਕਾ ਅਤੇ ਭਾਰਤ ਵਿਚਾਲੇ ਵਪਾਰਕ ਸਮਝੌਤੇ ਦੇ ਜਲਦ ਪੂਰਾ ਹੋਣ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ 'ਚ ਸਮਝੌਤੇ ਨੂੰ ਲੈ ਕੇ ਪੂਰੀ ਰਫਤਾਰ ਨਾਲ ਗੱਲਬਾਤ ਚੱਲ ਰਹੀ ਹੈ। ਜਲਦ ਹੀ ਦੋਵਾਂ ਦੇਸ਼ 'ਚ ਸਮਝੌਤਾ ਹੋ ਜਾਵੇਗਾ।


Karan Kumar

Content Editor

Related News