ਬੈਂਕ ਆਫ ਬੜੌਦਾ ਨੇ ਦਿੱਤਾ ਗਾਹਕਾਂ ਨੂੰ ਝਟਕਾ, MCLR ਵਧਿਆ, ਹੁਣ ਜ਼ਿਆਦਾ ਦੇਣੀ ਹੋਵੇਗੀ EMI
Saturday, Dec 10, 2022 - 04:36 PM (IST)
ਬਿਜ਼ਨੈੱਸ ਡੈਸਕ- ਭਾਰਤੀ ਰਿਜ਼ਰਵ ਬੈਂਕ ਨੇ 7 ਦਸੰਬਰ ਨੂੰ ਰੈਪੋ ਰੇਟ 'ਚ 0.35 ਫੀਸਦੀ ਦੇ ਵਾਧੇ ਦਾ ਐਲਾਨ ਕੀਤਾ ਸੀ। ਰੈਪੋ ਰੇਟ ਵਧਾਉਣ ਤੋਂ ਬਾਅਦ ਬੈਂਕਾਂ ਨੇ ਮਾਰਜਿਨਲ ਕਾਸਟ ਬੇਸਡ ਲੈਂਡਿੰਗ ਰੇਟ (MCLR) ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਐੱਚ.ਡੀ.ਐੱਫ.ਸੀ. ਬੈਂਕ, ਬੈਂਕ ਆਫ ਇੰਡੀਆ ਅਤੇ ਇੰਡੀਅਨ ਓਵਰਸੀਜ਼ ਬੈਂਕ ਤੋਂ ਬਾਅਦ ਹੁਣ ਜਨਤਕ ਖੇਤਰ ਦੇ ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ ਆਫ ਬੜੌਦਾ ਨੇ ਵੱਖ-ਵੱਖ ਮਿਆਦਾਂ ਦੇ ਐੱਮ.ਸੀ.ਐੱਲ.ਆਰ. 'ਚ 25 ਤੋਂ 30 ਬੇਸਿਸ ਅੰਕ ਭਾਵ 0.25 ਤੋਂ 0.30 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਹੁਣ ਬੈਂਕ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਜਾਵੇਗਾ। ਬੈਂਕ ਦੀਆਂ ਨਵੀਂਆਂ ਦਰਾਂ 12 ਦਸੰਬਰ 2022 ਤੋਂ ਲਾਗੂ ਹੋ ਜਾਣਗੀਆਂ।
ਬੀ.ਐੱਸ.ਈ ਫਾਈਲਿੰਗ ਦੇ ਅਨੁਸਾਰ ਬੈਂਕ ਨੇ ਇੱਕ ਸਾਲ ਦੇ ਐੱਮ.ਸੀ.ਐੱਲ.ਆਰ.ਨੂੰ 0.25 ਪ੍ਰਤੀਸ਼ਤ ਵਧਾ ਕੇ 8.30 ਪ੍ਰਤੀਸ਼ਤ ਕਰ ਦਿੱਤਾ ਹੈ। ਹੁਣ ਤੱਕ ਇਹ 8.05 ਫੀਸਦੀ ਸੀ। ਇਕ ਮਹੀਨੇ ਦੇ ਐੱਮ.ਸੀ.ਐੱਲ.ਆਰ. ਨੂੰ 0.25 ਫੀਸਦੀ ਵਧਾ ਕੇ 7.95 ਫੀਸਦੀ ਕਰ ਦਿੱਤਾ ਗਿਆ ਹੈ। ਤਿੰਨ ਮਹੀਨਿਆਂ ਦੀ ਐੱਮ.ਸੀ.ਐੱਲ.ਆਰ. ਨੂੰ 0.30 ਫੀਸਦੀ ਵਧਾ ਕੇ 8.05 ਫੀਸਦੀ ਕਰ ਦਿੱਤਾ ਗਿਆ ਹੈ। 6 ਮਹੀਨਿਆਂ ਦੀ ਐੱਮ.ਸੀ.ਐੱਲ.ਆਰ. ਨੂੰ 0.25 ਫੀਸਦੀ ਵਧਾ ਕੇ 8.15 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਇਕ ਦਿਨ ਦਾ ਐੱਮ.ਸੀ.ਐੱਲ.ਆਰ. 0.25 ਫੀਸਦੀ ਵਧਾ ਕੇ 7.50 ਫੀਸਦੀ ਕਰ ਦਿੱਤਾ ਗਿਆ ਹੈ।
ਵਧ ਜਾਵੇਗੀ ਤੁਹਾਡੀ EMI
ਐੱਮ.ਸੀ.ਐੱਲ.ਆਰ. 'ਚ ਵਾਧੇ ਨਾਲ ਟਰਮ ਲੋਨ 'ਤੇ ਈ.ਐੱਮ.ਆਈ ਵਧਣ ਦੀ ਉਮੀਦ ਹੈ। ਜ਼ਿਆਦਾਤਰ ਉਪਭੋਗਤਾ ਕਰਜ਼ ਇੱਕ ਸਾਲ ਦੀ ਸੀਮਾਂਤ ਲਾਗਤ ਅਧਾਰਤ ਉਧਾਰ ਦਰ 'ਤੇ ਅਧਾਰਤ ਹੁੰਦੇ ਹਨ। ਅਜਿਹੇ 'ਚ ਐੱਮ.ਸੀ.ਐੱਲ.ਆਰ. 'ਚ ਵਾਧੇ ਨਾਲ ਨਿੱਜੀ ਲੋਨ, ਆਟੋ ਅਤੇ ਹੋਮ ਲੋਨ ਮਹਿੰਗੇ ਹੋ ਸਕਦੇ ਹਨ।
ਕੀ ਹੁੰਦੈ MCLR?
ਜ਼ਿਕਰਯੋਗ ਹੈ ਕਿ 'ਤੇ ਐੱਮ.ਸੀ.ਐੱਲ.ਆਰ. ਭਾਰਤੀ ਰਿਜ਼ਰਵ ਬੈਂਕ ਦੁਆਰਾ ਵਿਕਸਿਤ ਇੱਕ ਵਿਧੀ ਹੈ ਜਿਸ ਦੇ ਆਧਾਰ 'ਤੇ ਬੈਂਕ ਕਰਜ਼ਿਆਂ ਲਈ ਵਿਆਜ ਦਰ ਨਿਰਧਾਰਤ ਕਰਦੇ ਹਨ। ਉਸ ਤੋਂ ਪਹਿਲਾਂ ਸਾਰੇ ਬੈਂਕ ਬੇਸ ਰੇਟ ਦੇ ਆਧਾਰ 'ਤੇ ਹੀ ਗਾਹਕਾਂ ਲਈ ਵਿਆਜ ਦਰ ਤੈਅ ਕਰਦੇ ਸਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।