ਤਿਉਹਾਰੀ ਸੀਜ਼ਨ ''ਚ ਵੀ ਏਅਰਲਾਈਨਜ਼ ਨੂੰ ਝਟਕਾ, ਕਿਰਾਏ 30 ਫੀਸਦੀ ਤੱਕ ਹੇਠਾਂ ਡਿੱਗੇ

10/24/2019 7:05:58 PM

ਨਵੀਂ ਦਿੱਲੀ (ਹਿੰ.)-ਇਕ ਸਮਾਂ ਅਜਿਹਾ ਸੀ, ਜਦੋਂ ਦੀਵਾਲੀ ਮੌਕੇ ਬਹੁਤ ਸਾਰੇ ਭਾਰਤੀ ਲੋਕ ਆਪਣੇ ਪਰਿਵਾਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਸਨ ਪਰ ਇਸ ਵਾਰ ਅਜਿਹਾ ਨਹੀਂ ਹੈ ਕਿਉਂਕਿ ਇਸ ਤਿਉਹਾਰੀ ਸੀਜ਼ਨ ਦੌਰਾਨ ਹਵਾਈ ਯਾਤਰਾ 'ਤੇ ਖਰਚ ਕਰਨ ਤੋਂ ਲੋਕ ਕਾਫੀ ਕਤਰਾ ਰਹੇ ਹਨ, ਜਿਸ ਨਾਲ ਏਅਰਲਾਈਨਜ਼ ਲਈ ਤਿਉਹਾਰ ਦਾ ਸੁਆਦ ਫਿੱਕਾ ਪੈ ਗਿਆ ਹੈ। ਟਰੈਵਲ ਪੋਰਟਲ ਯਾਤਰਾ ਡਾਟ ਕਾਮ ਦੇ ਅੰਕੜੇ ਦੱਸਦੇ ਹਨ ਕਿ ਪ੍ਰਮੁੱਖ ਹਵਾਈ ਰੂਟਾਂ 'ਤੇ ਕਿਰਾਏ 30 ਫੀਸਦੀ ਹੇਠਾਂ ਡਿੱਗ ਗਏ ਹਨ।

ਜ਼ਿਕਰਯੋਗ ਹੈ ਕਿ ਕਦੇ ਆਮ ਤੌਰ 'ਤੇ ਤਿਉਹਾਰੀ ਮੌਕਿਆਂ 'ਤੇ ਭਾਰੀ ਮੰਗ ਨੂੰ ਮੁੱਖ ਰੱਖਦਿਆਂ ਹਵਾਈ ਯਾਤਰਾ ਦੇ ਕਿਰਾਇਆਂ 'ਚ ਵਾਧਾ ਹੋ ਜਾਂਦਾ ਸੀ। ਪ੍ਰਮੁੱਖ ਏਅਰਲਾਈਨਜ਼ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਵਰਤਮਾਨ ਮੰਦੀ ਸਾਨੂੰ ਖਾ ਰਹੀ ਹੈ ਕਿਉਂਕਿ ਹਵਾਈ ਯਾਤਰਾ ਦੀ ਮੰਗ ਪਿਛਲੇ ਵਰ੍ਹੇ ਦੇ ਅੰਕੜਿਆਂ ਦੇ ਹਿਸਾਬ ਨਾਲ ਵਧੀ ਨਹੀਂ ਹੈ। ਨਤੀਜੇ ਵਜੋਂ ਪ੍ਰਤੀ ਮੁਸਾਫਰ ਕਿਰਾਇਆ ਬਹੁਤ ਡਿੱਗਿਆ ਹੈ ਅਤੇ ਆਉਂਦੇ ਵਰ੍ਹਿਆਂ ਤੱਕ ਇਸ ਘਾਟੇ ਦੀ ਪੂਰਤੀ ਹੋਣਾ ਮੁਸ਼ਕਿਲ ਹੈ। ਇਕ ਹੋਰ ਏਅਰਲਾਈਨਜ਼ ਦੇ ਐਗਜ਼ੀਕਿਊਟਿਵ ਨੇ ਦੱਸਿਆ ਕਿ ਆਰਥਿਕ ਮੰਦੀ ਕਾਰਣ ਹਵਾਈ ਯਾਤਰਾ ਦੀ ਮੰਗ ਲਗਭਗ ਸਥਿਰ ਹੋਈ ਪਈ ਹੈ ਤੇ ਇਕਾਨਮੀ ਕਲਾਸ ਜੱਦੋ-ਜਹਿਦ ਕਰ ਰਹੀ ਹੈ ਤੇ ਇੰਝ ਇਹ ਇਕ ਗੰਭੀਰ ਸਥਿਤੀ ਬਣੀ ਹੋਈ ਹੈ, ਜਦਕਿ ਅਜਿਹੇ ਤਿਉਹਾਰੀ ਮੌਕਿਆਂ 'ਤੇ ਏਅਰਲਾਈਨਜ਼ ਦੂਸਰੇ ਹੋਰਨਾਂ ਤਿਉਹਾਰੀ ਮੌਸਮਾਂ 'ਚ ਆਏ ਘਾਟੇ ਨੂੰ ਪੂਰਾ ਕਰ ਲਿਆ ਕਰਦੀਆਂ ਹਨ।

ਜਦੋਂ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਇਸ ਸੰਕਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਆਰਥਿਕ ਮੰਦੀ ਿਕਰਾਇਆਂ 'ਚ ਕਟੌਤੀ ਕਰਨ ਲਈ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਨੂੰ ਅੱਗੇ ਪੁੱਛਿਆ ਕਿ ਕੀ ਵਰਤਮਾਨ ਸਮੇਂ ਕੋਈ ਹਵਾਈ ਜਹਾਜ਼ ਖਾਲੀ ਉੱਡ ਰਿਹਾ ਹੈ? ਉਨ੍ਹਾਂ ਆਪ ਹੀ ਕਿਹਾ ਕਿ ਅਜਿਹੀ ਕੋਈ ਸਥਿਤੀ ਨਹੀਂ ਹੈ।


Karan Kumar

Content Editor

Related News