ਹਵਾਈ ਯਾਤਰੀਆਂ ਲਈ ਝਟਕਾ, ਰਿਕਾਰਡ ਪੱਧਰ ’ਤੇ ਪਹੁੰਚੀਆਂ ਜਹਾਜ਼ ਈਂਧਨ ਦੀਆਂ ਕੀਮਤਾਂ

03/17/2022 10:20:41 AM

ਨਵੀਂ ਦਿੱਲੀ (ਭਾਸ਼ਾ) – ਜਹਾਜ਼ੀ ਈਂਧਨ ਜਾਂ ਏਵੀਏਸ਼ਨ ਟਰਬਾਈਨ ਫਿਊਲ (ਏ. ਟੀ. ਐੱਫ.) ਦੀਆਂ ਕੀਮਤਾਂ ’ਚ ਬੁੱਧਵਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਧ 18 ਫੀਸਦੀ ਦਾ ਵਾਧਾ ਕੀਤਾ ਗਿਆ। ਇਸ ਨਾਲ ਦੇਸ਼ ਭਰ ’ਚ ਏ. ਟੀ. ਐੱਫ. ਦੇ ਰੇਟ ਰਿਕਾਰਡ ਪੱਧਰ ’ਤੇ ਪਹੁੰਚ ਗਏ ਹਨ। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਦਰਮਿਆਨ ਏ. ਟੀ. ਐੱਫ. ਦੇ ਰੇਟ ਵਧਾਏ ਗਏ ਹਨ। ਜੈੱਟ ਈਂਧਨ ਦੀ ਕੀਮਤ ਇਸ ਸਾਲ ਛੇਵੀਂ ਵਾਰ ਵਧਾਈ ਗਈ ਹੈ, ਜਿਸ ਕਾਰਨ ਏ. ਟੀ. ਐੱਫ. ਦੇ ਰੇਟ ਪਹਿਲੀ ਵਾਰ ਇਕ ਲੱਖ ਰੁਪਏ ਪ੍ਰਤੀ ਕਿਲੋਲਿਟਰ ਦੇ ਅੰਕੜੇ ਨੂੰ ਪਾਰ ਕਰ ਗਏ ਹਨ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੇ ਮੁੱਲ ਨੋਟੀਫਿਕੇਸ਼ਨ ਮੁਤਾਬਕ ਰਾਸ਼ਟਰੀ ਰਾਜਧਾਨੀ ’ਚ ਏ. ਟੀ. ਐੱਫ. ਦਾ ਰੇਟ 17,135.63 ਰੁਪਏ ਪ੍ਰਤੀ ਕਿਲੋਲਿਟਰ ਜਾਂ 18.3 ਫੀਸਦੀ ਦੇ ਵਾਧੇ ਨਾਲ 1,10,666.29 ਰੁਪਏ ਪ੍ਰਤੀ ਕਿਲੋਲਿਟਰ ’ਤੇ ਪਹੁੰਚ ਗਿਆ ਹੈ। ਇਹ ਏ. ਟੀ. ਐੱਫ. ਕੀਮਤਾਂ ਦਾ ਰਿਕਾਰਡ ਪੱਧਰ ਹੈ।

ਇਹ ਵੀ ਪੜ੍ਹੋ : ਮੈਗੀ ਅਤੇ ਕੌਫੀ ਦੇ ਸ਼ੌਕੀਨਾਂ ਨੂੰ ਝਟਕਾ, ਮਿਲਕ ਪਾਊਡਰ ਅਤੇ ਗੈਰ-ਖੁਰਾਕੀ ਵਸਤਾਂ ਵੀ ਹੋਈਆਂ ਮਹਿੰਗੀਆਂ

ਕੌਮਾਂਤਰੀ ਪੱਧਰ ’ਤੇ ਤੇਲ ਦੀਆਂ ਕੀਮਤਾਂ ਵੀ ਪਿਛਲੇ ਹਫਤੇ 14 ਸਾਲਾਂ ਦੇ ਸਭ ਤੋਂ ਉੱਚ ਪੱਧਰ ਕਰੀਬ 140 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈਆਂ ਸਨ। ਹੁਣ ਮੁੰਬਈ ’ਚ ਏ. ਟੀ. ਐੱਫ. ਦੇ ਰੇਟ 109,119.83 ਰੁਪਏ ਪ੍ਰਤੀ ਕਿਲੋਲਿਟਰ, ਕੋਲਕਾਤਾ ’ਚ 114, 979.70 ਰੁਪਏ ਪ੍ਰਤੀ ਕਿਲੋਲਿਟਰ ਅਤੇ ਚੇਨਈ ’ਚ 114,133.73 ਰੁਪਏ ਪ੍ਰਤੀ ਕਿਲੋਲਿਟਰ ਹਨ। ਏ. ਟੀ. ਐੱਫ. ਦੀ ਕੀਮਤ ਅਗਸਤ 2008 ’ਚ 71,028.26 ਰੁਪਏ ਪ੍ਰਤੀ ਕਿਲੋਲਿਟਰ ਸੀ ਜਦੋਂ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀ ਕੀਮਤ 147 ਅਮਰੀਕੀ ਡਾਲਰ ਨੂੰ ਛੂਹ ਗਈ ਸੀ। ਇਸ ਸਾਲ ਦੀ ਸ਼ੁਰੂਆਤ ਤੋਂ ਹਰ ਪੰਦਰਵਾੜੇ ਏ. ਟੀ. ਐੱਫ. ਦੇ ਰੇਟ ਵਧਾਏ ਜਾ ਰਹੇ ਹਨ।

ਇਹ ਵੀ ਪੜ੍ਹੋ : RBI ਨੇ ਉਧਾਰ ਦੇਣ ਵਾਲੀਆਂ ਛੋਟੀਆਂ ਕੰਪਨੀਆਂ 'ਤੇ ਕੱਸਿਆ ਸ਼ਿਕੰਜਾ , ਮਨਚਾਹੇ ਵਿਆਜ ਲੈਣ 'ਤੇ ਲਗਾਈ ਪਾਬੰਦੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News