ਝਟਕਾ : ਬਿਜਲੀ ਖਪਤਕਾਰਾਂ ਨੂੰ ਨਹੀਂ ਮਿਲੇਗੀ ਸਬਸਿਡੀ, ਸਖਤੀ ਵਰਤਣ ਦੀ ਤਿਆਰੀ ’ਚ ਸਰਕਾਰ

Wednesday, Jan 12, 2022 - 01:49 PM (IST)

ਨਵੀਂ ਦਿੱਲੀ–ਏਅਰ ਕੰਡੀਸ਼ਨਰ (ਏ. ਸੀ.) ਇਸਤੇਮਾਲ ਕਰਨ ਵਾਲਿਆਂ ਨੂੰ ਸਰਕਾਰ ਝਟਕਾ ਦੇਣ ਦੀ ਤਿਆਰੀ ’ਚ ਹੈ। ਆਉਣ ਵਾਲੇ ਸਮੇਂ ’ਚ ਅਜਿਹੇ ਬਿਜਲੀ ਖਪਤਕਾਰਾਂ ਦੀ ਸਬਸਿਡੀ ’ਚ ਕਟੌਤੀ ਕੀਤੀ ਜਾ ਸਕਦੀ ਹੈ। ਕੇਂਦਰੀ ਊਰਜਾ ਸਕੱਤਰ ਅਲੋਕ ਕੁਮਾਰ ਦਾ ਕਹਿਣਾ ਹੈ ਕਿ ਬਿਜਲੀ ਖੇਤਰ ’ਚ ਸਬਸਿਡੀ ਨੂੰ ਟਾਰਗੈੱਟ ਕਰਨ ’ਤੇ ਧਿਆਨ ਦੇਣਾ ਹੋਵੇਗਾ। ਇਸ ਲਈ ਏ. ਸੀ. ਇਸਤੇਮਾਲ ਕਰਨ ਵਾਲੇ ਖਪਤਕਾਰਾਂ ਨੂੰ ਸਬਸਿਡੀ ਨਾ ਦੇਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ।
ਇੰਡੀਅਨ ਚੈਂਬਰ ਆਫ ਕਾਮਰਸ (ਆਈ. ਸੀ.ਸੀ.) ਵਲੋਂ ਆਯੋਜਿਤ 15ਵੇਂ ਭਾਰਤ ਊਰਜਾ ਸਿਖਰ ਸੰਮੇਲਨ ’ਚ ਕੁਮਾਰ ਨੇ ਕਿਹਾ ਕਿ ਜ਼ਿਆਦਾਤਰ ਸਬਸਿਡੀ ਘਰੇਲੂ ਬਿਜਲੀ ਖਪਤਕਾਰਾਂ ਲਈ ਹੈ। ਏ. ਸੀ. ਅਤੇ ਹੋਰ ਉਪਕਰਨਾਂ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਇਹ ਸਹੂਲਤ ਨਹੀਂ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਊਰਜਾ ਦੀ ਮੰਗ ਅਤੇ ਸਪਲਾਈ ਦੋਵੇਂ ਪੱਖਾਂ ਨੂੰ ਉਜਾਗਰ ਕਰਦੇ ਹੋਏ ਟ੍ਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਘਾਟੇ ਨੂੰ 20 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰਨ ਦੀ ਵੀ ਲੋੜ ਹੈ।
ਵਿਕਸਿਤ ਦੇਸ਼ ਬਣਨ ਲਈ ਹਰ ਵਿਅਕਤੀ ਤੱਕ ਬਿਜਲੀ ਦੀ ਪਹੁੰਚ ਜ਼ਰੂਰੀ
ਊਰਜਾ ਸਕੱਤਰ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ ਬਣਨ ਲਈ ਪ੍ਰਤੀ ਵਿਅਕਤੀ ਊਰਜਾ ਖਪਤ ਦਾ ਵਧਣਾ ਜ਼ਰੂਰੀ ਹੈ। ਹਰ ਘਰ ਤੱਕ ਸਵੱਛ, ਸਸਤੀ ਅਤੇ ਟਿਕਾਊ ਊਰਜਾ ਪਹੁੰਚਾਉਣਾ ਸਮੇਂ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਖੇਤਰਾਂ ਦਾ ਜ਼ਿਕਰ ਕੀਤਾ, ਜਿੱਥੇ ਬਿਜਲੀ ਦੀ ਮੰਗ ’ਚ ਸ਼ਾਨਦਾਰ ਵਾਧੇ ਦੀ ਉਮੀਦ ਸੀ। ਇਸ ’ਚ ਟ੍ਰਾਂਸਪੋਰਟੇਸ਼ਨ ਵੀ ਸ਼ਾਮਲ ਹੈ।
ਬਿਹਤਰ ਸਪਲਾਈ ਲਈ ਬਣਾਉਣਾ ਹੋਵੇਗਾ ਰੋਡਮੈਪ
ਕੁਮਾਰ ਨੇ ਕਿਹਾ ਕਿ ਦੇਸ਼ ’ਚ ਅਗਲੇ 2 ਦਹਾਕਿਆਂ ’ਚ ਤੇਜ਼ ਸ਼ਹਿਰੀਕਰਨ ਦੀ ਸੰਭਾਵਨਾ ਹੈ। ਵੱਡੇ ਪੈਮਾਨੇ ’ਤੇ ਨਿਰਮਾਣ ਸਰਗਰਮੀਆਂ ਦੇਖਣ ਨੂੰ ਮਿਲਣਗੀਆਂ। ਸਟੀਲ, ਸੀਮੈਂਟ ਅਤੇ ਲਾਈਟਿੰਗ ਵਰਗੀ ਨਿਰਮਾਣ ਸਮੱਗਰੀ ਦੀ ਮੰਗ ’ਚ ਤੇਜ਼ ਵਾਧੇ ਦੀ ਉਮੀਦ ਹੈ। ਬਿਜਲੀ ਦੀ ਮੰਗ ਵੀ ਵਧੇਗੀ। ਅਜਿਹੇ ’ਚ ਇਹ ਦੇਖਣਾ ਅਹਿਮ ਹੈ ਕਿ ਮੰਗ ’ਚ ਇਸ ਵਾਧੇ ਦਾ ਚੰਗੀ ਤਰ੍ਹਾਂ ਜ਼ਿਕਰ ਕੀਤਾ ਜਾਵੇ। ਇਸ ਲਈ ਸਪਲਾਈ ਸਬੰਧੀ ਦਿੱਕਤਾਂ ਨੂੰ ਦਰੁਸਤ ਕਰਨਾ ਹੋਵੇਗਾ। ਇਸ ਲਈ ਤਕਨੀਕ ਆਧਾਰਿਤ ਰੋਡਮੈਪ ਬਣਾਉਣਾ ਹੋਵੇਗਾ।
ਬਿਜਲੀ ਖਪਤ ’ਚ ਆਈ ਤੇਜ਼ੀ
ਦੇਸ਼ ’ਚ ਬਿਜਲੀ ਖਪਤ ਪਿਛਲੇ ਸਾਲ ਦਸੰਬਰ ’ਚ ਸਾਲਾਨਾ ਆਧਾਰ ’ਤੇ 4.5 ਫੀਸਦੀ ਵਧ ਕੇ 110.34 ਅਰਬ ਯੂਨਿਟ ਪਹੁੰਚ ਗਈ। ਦਸੰਬਰ 2020 ’ਚ ਇਹ ਅੰਕੜਾ 101.08 ਅਰਬ ਯੂਨਿਟ ਸੀ। ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਦੇਸ਼ ’ਚ ਆਰਥਿਕ ਸਰਗਰਮੀਆਂ ’ਚ ਸੁਧਾਰ ਦਰਮਿਆਨ ਦਸੰਬਰ ’ਚ ਬਿਜਲੀ ਦੀ ਵਰਤੋਂ ਸਥਿਰ ਤਰੀਕੇ ਨਾਲ ਵਧੀ ਹੈ। ਇਸ ਦਰਮਿਆਨ ਦਸੰਬਰ 2021 ’ਚ ਰੁਝਾਨ ਭਰੇ ਸਮੇਂ ’ਚ ਇਕ ਦਿਨ ’ਚ ਬਿਜਲੀ ਦੀ ਵੱਧ ਤੋਂ ਵੱਧ ਸਪਲਾਈ ਵਧ ਕੇ 183.39 ਗੀਗਾਵਾਟ ਪਹੁੰਚ ਗਈ। ਦਸੰਬਰ 2020 ’ਚ ਇਹ 182.78 ਗੀਗਾਵਾਟ ਅਤੇ ਦਸੰਬਰ 2019 ’ਚ 170.49 ਗੀਗਾਵਾਟ ਰਹੀ ਸੀ।


Aarti dhillon

Content Editor

Related News