Sony ਨਾਲ ਸੌਦਾ ਟੁੱਟਣ ਤੋਂ ਬਾਅਦ Zee ਦੇ ਸ਼ੇਅਰ 30 ਫ਼ੀਸਦੀ ਡਿੱਗੇ, ਨਿਵੇਸ਼ਕਾਂ ਦੀਆਂ ਵਧੀਆਂ ਚਿੰਤਾਵਾਂ
Tuesday, Jan 23, 2024 - 03:13 PM (IST)
ਬਿਜ਼ਨੈੱਸ ਡੈਸਕ : ਜ਼ੀ ਐਂਟਰਟੇਨਮੈਂਟ ਦੇ ਸ਼ੇਅਰ ਦੀ ਕੀਮਤ ਅੱਜ 231.75 ਰੁਪਏ ਦੇ ਪਿਛਲੇ ਬੰਦ ਦੇ ਮੁਕਾਬਲੇ 208.60 ਰੁਪਏ 'ਤੇ ਖੁੱਲ੍ਹੀ ਅਤੇ 30 ਫ਼ੀਸਦੀ ਡਿੱਗ ਕੇ 162.25 ਰੁਪਏ ਦੇ 52 ਹਫ਼ਤੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ। ਜ਼ੀ ਅਤੇ ਸੋਨੀ ਦਾ ਰਲੇਵਾਂ ਸਮਝੌਤਾ ਰੱਦ ਹੋ ਗਿਆ ਹੈ, ਜਿਸ ਦੀ ਖ਼ਬਰ ਨੇ ਨਿਵੇਸ਼ਕਾਂ ਵਿੱਚ ਬੇਚੈਨੀ ਪੈਦਾ ਕਰ ਦਿੱਤੀ ਹੈ। ਇਸ ਘਟਨਾਕ੍ਰਮ ਤੋਂ ਬਾਅਦ ਜ਼ੀ ਐਂਟਰਟੇਨਮੈਂਟ ਦੇ ਭਵਿੱਖ ਦੇ ਵਾਧੇ ਦੀਆਂ ਸੰਭਾਵਨਾਵਾਂ ਅਤੇ ਸ਼ੇਅਰ ਦੇ ਸਮੁੱਚੇ ਮੁੱਲਾਂਕਣ ਬਾਰੇ ਚਿੰਤਾਵਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
ਜ਼ੀ ਐਂਟਰਟੇਨਮੈਂਟ ਦੇ ਸ਼ੇਅਰ ਅੱਜ 231.75 ਰੁਪਏ ਦੇ ਪਿਛਲੇ ਬੰਦ ਮੁੱਲ ਤੋਂ ਵੱਡੀ ਗਿਰਾਵਟ ਲੈ ਕੇ 208.60 ਰੁਪਏ 'ਤੇ ਖੁੱਲ੍ਹੇ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਜ਼ੀ-ਸੋਨੀ ਮਜ਼ਰ ਡੀਲ ਰੱਦ ਹੋ ਸਕਦੀ ਹੈ। ਜ਼ੀ ਐਂਟਰਟੇਨਮੈਂਟ ਦਾ ਮੌਜੂਦਾ ਸਮੇਂ ਵਿੱਚ ਲਗਭਗ 15,940 ਕਰੋੜ ਰੁਪਏ ਦਾ ਮਾਰਕੀਟ ਕੈਪ ਹੈ, ਜੋ ਪਿਛਲੇ ਸੈਸ਼ਨ ਵਿੱਚ ਰਿਕਾਰਡ ਕੀਤੇ ਗਏ ਲਗਭਗ 22,260 ਕਰੋੜ ਰੁਪਏ ਨਾਲੋਂ ਬਹੁਤ ਘੱਟ ਹੈ। ਇਹ ਇੱਕ ਵਪਾਰਕ ਸੈਸ਼ਨ ਵਿੱਚ ਲਗਭਗ 6,320 ਕਰੋੜ ਰੁਪਏ ਦਾ ਵੱਡਾ ਘਾਟਾ ਦਰਸਾਉਂਦਾ ਹੈ।
ਇਹ ਵੀ ਪੜ੍ਹੋ - ਅਯੁੱਧਿਆ ਬਣੇਗਾ ਵੱਡਾ ਸੈਰ-ਸਪਾਟਾ ਸਥਾਨ, ਹਰ ਸਾਲ 5 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ
ਇਸ ਦਾ ਅਸਰ ਜ਼ੀ ਐਂਟਰਟੇਨਮੈਂਟ ਦੇ ਸ਼ੇਅਰਾਂ ਦੀ ਕੀਮਤ 'ਤੇ ਪਿਆ, ਜੋ ਪਿਛਲੀ ਜਨਵਰੀ 'ਚ ਹੁਣ ਤੱਕ ਕਰੀਬ 16 ਫ਼ੀਸਦੀ ਤੱਕ ਘਟਿਆ ਹੈ। ਜੇ ਅਸੀਂ ਅੱਜ ਦੇ ਹੇਠਲੇ ਪੱਧਰ ਨੂੰ ਸ਼ਾਮਲ ਕਰੀਏ, ਤਾਂ ਜਨਵਰੀ ਵਿੱਚ ਹੁਣ ਤੱਕ ਸਟਾਕ 24 ਫ਼ੀਸਦੀ ਤੱਕ ਡਿੱਗ ਗਿਆ ਹੈ। Sony Pictures Networks India Pvt ਨੇ ਸੋਮਵਾਰ ਨੂੰ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਦੇ ਨਾਲ ਰਲੇਵੇਂ ਦਾ ਸੌਦਾ ਦੋ ਸਾਲ ਦੀ ਲੰਬੀ ਗੱਲਬਾਤ ਤੋਂ ਬਾਅਦ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ
ਜਾਪਾਨੀ ਕੰਪਨੀ ਸੋਨੀ ਗਰੁੱਪ ਕਾਰਪੋਰੇਸ਼ਨ ਦੀ ਪੂਰੀ ਮਲਕੀਅਤ ਵਾਲੀ ਸੋਨੀ ਪਿਕਚਰਜ਼ ਨੇ ਇਸ ਸਬੰਧ ਵਿੱਚ ਜ਼ੀ ਨੂੰ ਨੋਟਿਸ ਭੇਜਿਆ ਹੈ। ਕੰਪਨੀ ਨੇ ਡੀਲ ਖ਼ਤਮ ਕਰਨ ਦੇ ਬਦਲੇ ਜ਼ੀ ਐਂਟਰਟੇਨਮੈਂਟ ਤੋਂ 9 ਕਰੋੜ ਡਾਲਰ ਦੀ ਮੰਗ ਕੀਤੀ ਹੈ। ਜਵਾਬ ਵਿੱਚ ਜ਼ੀ ਦੇ ਬੋਰਡ ਨੇ ਕਿਹਾ ਕਿ ਉਹ ਸ਼ੇਅਰਧਾਰਕਾਂ ਦੇ ਹਿੱਤਾਂ ਦੀ ਰੱਖਿਆ ਲਈ ਸਾਰੇ ਕਦਮ ਚੁੱਕੇਗਾ। ਜੇਕਰ ਦੋਵਾਂ ਕੰਪਨੀਆਂ ਦਾ ਰਲੇਵਾਂ ਹੋ ਜਾਂਦਾ ਹੈ, ਤਾਂ 10 ਅਰਬ ਡਾਲਰ ਦੀ ਇੱਕ ਵੱਡੀ ਮਨੋਰੰਜਨ ਕੰਪਨੀ ਬਣਾਈ ਜਾਵੇਗੀ। ਉਸੇ ਕੰਪਨੀ ਕੋਲ ਆਮ ਮਨੋਰੰਜਨ ਚੈਨਲਾਂ ਦੇ ਬਾਜ਼ਾਰ ਦਾ ਕਰੀਬ 25 ਫ਼ੀਸਦੀ ਹਿੱਸਾ ਹੋਵੇਗਾ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ
ਸੋਨੀ ਨੈਟਵਰਕਸ ਦੇ ਨਾਲ ਰਲੇਵੇਂ ਦਾ ਸੌਦਾ ਟੁੱਟਣ ਤੋ ਬਾਅਦ ਵਿਸ਼ਲੇਸ਼ਕਾਂ ਨੇ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਜ਼ ਦੇ ਸ਼ੇਅਰਾਂ ਲਈ ਟੀਚੇ ਦੀ ਕੀਮਤ ਘਟਾ ਦਿੱਤੀ ਹੈ। CLSA ਨੇ ਸ਼ੇਅਰਾਂ ਨੂੰ ਡਾਊਨਗ੍ਰੇਡ ਕਰਕੇ ਇਸ ਦੀ ਰੇਂਟਿੰਗ ਵੇਚਣ ਲਈ ਘਟਾ ਦਿੱਤੀ ਹੈ ਅਤੇ ਟੀਚੇ ਦੀ ਕੀਮਤ 300 ਰੁਪਏ ਤੋਂ ਘਟਾ ਕੇ 198 ਰੁਪਏ ਕਰ ਦਿੱਤੀ ਹੈ। ਇੱਕ ਨੋਟ ਵਿੱਚ ਏਲਾਰਾ ਨੇ ਕਿਹਾ ਹੈ ਕਿ ਇਹ ਸ਼ੇਅਰ 130 ਰੁਪਏ ਦੇ ਹੇਠਲੇ ਪੱਧਰ ਤੱਕ ਡਿੱਗ ਸਕਦਾ ਹੈ, ਜਦੋਂ ਕਿ ਨੁਵਾਮਾ ਇੰਸਟੀਚਿਊਟ ਇਕੁਇਟੀਜ਼ ਦਾ ਮੰਨਣਾ ਹੈ ਕਿ ਇਹ ਸ਼ੇਅਰ 200 ਰੁਪਏ ਤੋਂ ਹੇਠਾਂ ਖਿਸਕ ਸਕਦਾ ਹੈ। ਐੱਨਐੱਸਈ 'ਤੇ ਜ਼ੀ ਦਾ ਸ਼ੇਅਰ 231 ਰੁਪਏ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ - Ram Mandir:ਹੁਣ ਹਰ ਰੋਜ਼ 4 ਵਜੇ ਉੱਠਣਗੇ ਰਾਮਲਲਾ, ਹਰ ਘੰਟੇ ਲਗੇਗਾ ਭੋਗ, 14 ਘੰਟੇ ਸ਼ਰਧਾਲੂਆਂ ਨੂੰ ਦੇਣਗੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8