ਗਿਰਾਵਟ ਤੋਂ ਉਭਰਿਆ ਸ਼ੇਅਰ ਬਾਜ਼ਾਰ, ਸੈਂਸੈਕਸ 31300 ਤੋਂ ਪਾਰ

08/14/2017 9:52:09 AM

ਨਵੀਂ ਦਿੱਲੀ—ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਸੈਂਸੈਕਸ 86 ਅੰਕ ਦੇ ਵਾਧੇ ਨਾਲ 31,300 ਦੇ ਪੱਧਰ 'ਤੇ ਖੁੱਲ੍ਹਿਆ। ਉਧਰ ਨਿਫਟੀ 46 ਅੰਕ ਦੀ ਮਜ਼ਬੂਤੀ ਨਾਲ 9756 ਅੰਕ 'ਤੇ ਖੁੱਲ੍ਹਿਆ । ਫਿਲਹਾਲ ਸੈਂਸੈਕਸ 146 ਅੰਕ ਭਾਵ 0.5 ਫੀਸਦੀ ਦੀ ਤੇਜ਼ੀ ਨਾਲ 31,360 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 53 ਅੰਕ ਭਾਵ 0.5 ਫੀਸਦੀ ਵਧ ਕੇ 9,764 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਖਰੀਦਦਾਰੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦਾ ਮਾਹੌਲ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 1.5 ਫੀਸਦੀ ਤੋਂ ਵਧ ਉਛਲਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1.7 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 1.5 ਫੀਸਦੀ ਤੱਕ ਵਧਿਆ।
ਬੈਂਕ ਨਿਫਟੀ 'ਚ ਵਾਧਾ
ਆਟੋ, ਐੱਫ. ਐੱਮ. ਸੀ. ਜੀ., ਮੈਟਲ, ਰਿਐਲਟੀ, ਕੈਪੀਟਲ ਗੁਡਸ, ਕੰਜ਼ਿਊਮਰ, ਡਿਊਰੇਬਲਸ, ਆਇਲ ਐਂਡ ਗੈਸ ਅਤੇ ਪਾਵਰ ਸ਼ੇਅਰ 'ਚ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ 0.3 ਫੀਸਦੀ ਵਧ ਕੇ 24,065 ਦੇ ਪੱਧਰ 'ਤੇ ਪਹੁੰਚ ਗਿਆ ਹੈ।


Related News