ਦੋ ਦਿਨਾਂ ’ਚ 5 ਫ਼ੀਸਦੀ ਚੜ੍ਹੇ ਰਿਲਾਇੰਸ ਦੇ ਸ਼ੇਅਰ, ਮਾਰਕਿਟ ਕੈਪ 13 ਲੱਖ ਕਰੋੜ ਦੇ ਪਾਰ

01/19/2021 5:29:45 PM

ਨਵੀਂ ਦਿੱਲੀ — ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ ’ਚ ਵਾਧਾ  ਦੇਖਣ ਨੂੰ ਮਿਲਿਆ ਹੈ। ਇਸ ਵਿਚ ਰਿਲਾਇੰਸ ਇੰਡਸਟਰੀਜ਼ ਨੇ ਇਕ ਅਹਿਮ ਭੂਮਿਕਾ ਨਿਭਾਈ। ਕੰਪਨੀ ਦੇ ਸ਼ੇਅਰਾਂ ’ਚ ਅੱਜ 2 ਪ੍ਰਤੀਸ਼ਤ ਤੋਂ ਵੱਧ ਦਾ ਉਛਾਲ ਦੇਖਿਆ ਗਿਆ ਜਿਸ ਤੋਂ ਬਾਅਦ ਇਹ ਵਧ ਕੇ 2026 ਰੁਪਏ ’ਤੇ ਪਹੁੰਚ ਗਏ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਵਿਚ 2.4 ਪ੍ਰਤੀਸ਼ਤ ਦੀ ਤੇਜ਼ੀ ਆਈ ਸੀ। ਇਸ ਤਰ੍ਹਾਂ ਰਿਲਾਇੰਸ ਦੇ ਸਟਾਕ ਵਿਚ ਦੋ ਸੈਸ਼ਨਾਂ ਵਿਚ ਲਗਭਗ 5% ਦਾ ਵਾਧਾ ਹੋਇਆ ਹੈ। ਕੰਪਨੀ ਸ਼ੁੱਕਰਵਾਰ ਨੂੰ ਆਪਣੇ ਤਿਮਾਹੀ ਨਤੀਜੇ ਘੋਸ਼ਿਤ ਕਰੇਗੀ।

ਸ਼ੇਅਰਾਂ ਦੇ ਵਾਧੇ ਨਾਲ ਰਿਲਾਇੰਸ ਦੀ ਮਾਰਕੀਟ ਕੈਪ ਇਕ ਵਾਰ ਫਿਰ 13 ਲੱਖ ਕਰੋੜ ਰੁਪਏ ਤੋਂ ਉਪਰ ਪਹੁੰਚ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਮਾਰਕੀਟ ਕੈਪ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਹੈ। ਇਸ ਦਾ ਬਾਜ਼ਾਰ ਪੂੰਜੀਕਰਣ ਲਗਭਗ 12 ਲੱਖ 25 ਹਜ਼ਾਰ ਕਰੋੜ ਰੁਪਏ ਦਾ ਹੈ। ਇਸ ਸੂਚੀ ਵਿਚ ਤੀਸਰਾ ਸਥਾਨ ਐਚਡੀਐਫਸੀ ਬੈਂਕ ਦਾ ਹੈ, ਜਿਸ ਦੀ ਮਾਰਕੀਟ ਕੈਪ ਲਗਭਗ 8 ਲੱਖ 18 ਹਜ਼ਾਰ ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : PNB ਦੇ ਰਿਹੈ PPF ’ਚ ਖਾਤਾ ਖੋਲ੍ਹਣ ਦਾ ਮੌਕਾ, ਟੈਕਸ ’ਚ ਛੋਟ ਸਮੇਤ ਮਿਲੇਗਾ ਵਿਆਜ

ਸਤੰਬਰ ਵਿਚ ਪਹੁੰਚ ਗਿਆ ਸੀ ਆਲਟਾਈਮ ਹਾਈ 

ਪਿਛਲੇ ਸਾਲ ਮਾਰਚ ਵਿਚ ਸਟਾਕ ਮਾਰਕੀਟ ਵਿਚ ਬਹੁਤ ਗਿਰਾਵਟ ਆਈ ਸੀ ਉਸ ਸਮੇਂ ਰਿਲਾਇੰਸ ਇੰਡਸਟਰੀਜ਼ ਨੇ ਇਸ ਨੂੰ ਮੁੜ ਲੀਹ ’ਤੇ ਲਿਆਉਣ ਵਿਚ ਮੁੱਖ ਭੂਮਿਕਾ ਨਿਭਾਈ। ਰਿਲਾਇੰਸ ਦੇ ਸ਼ੇਅਰ ਇੰਨੇ ਵੱਧ ਗਏ ਕਿ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਲਗਭਗ 90 ਬਿਲੀਅਨ ਡਾਲਰ ਦੀ ਕੁਲ ਸੰਪਤੀ ਨਾਲ ਵਿਸ਼ਵ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਇਹ ਸਤੰਬਰ 2020 ਦੀ ਗੱਲ ਹੈ ਜਦੋਂ ਰਿਲਾਇੰਸ ਦਾ ਸਟਾਕ 2368.80 ਰੁਪਏ ਦੇ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ। ਇਸ ਦੇ ਨਾਲ ਹੀ ਕੰਪਨੀ ਦੀ ਮਾਰਕੀਟ ਕੈਪ ਵੀ 16 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਸੀ। ਉਸ ਸਮੇਂ ਤੋਂ ਇਹ 19 ਪ੍ਰਤੀਸ਼ਤ ਘਟਿਆ ਹੈ ਅਤੇ ਇਸ ਦੇ ਨਾਲ ਅੰਬਾਨੀ ਦੀ ਕੁਲ ਸੰਪਤੀ 73.9 ਅਰਬ ਡਾਲਰ ’ਤੇ ਆ ਗਈ। ਫਿਲਹਾਲ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 12 ਵੇਂ ਨੰਬਰ ’ਤੇ ਹੈ।

ਇਹ ਵੀ ਪੜ੍ਹੋ : '996 ਵਰਕ ਕਲਚਰ' ਕਾਰਨ ਚੀਨ ਦੇ ਮੁਲਾਜ਼ਮ ਪਰੇਸ਼ਾਨ, ਕੰਮ ਦੇ ਬੋਝ ਕਾਰਨ ਕਰ ਰਹੇ ਖ਼ੁਦਕੁਸ਼ੀਆਂ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News