ਦੋ ਮਹੀਨੇ ਬਾਅਦ ਮੈਟਲ ਕੰਪਨੀਆਂ ਦੇ ਸ਼ੇਅਰਾਂ ਨੇ ਲਗਾਈ ਦੌੜ, ਨਵੇਂ ਸਿਖਰ ’ਤੇ ਮੈਟਲ ਇੰਡੈਕਸ

Friday, Jul 30, 2021 - 11:03 AM (IST)

ਦੋ ਮਹੀਨੇ ਬਾਅਦ ਮੈਟਲ ਕੰਪਨੀਆਂ ਦੇ ਸ਼ੇਅਰਾਂ ਨੇ ਲਗਾਈ ਦੌੜ, ਨਵੇਂ ਸਿਖਰ ’ਤੇ ਮੈਟਲ ਇੰਡੈਕਸ

ਮੁੰਬਈ - ਵੀਰਵਾਰ ਦਾ ਦਿਨ ਸ਼ੇਅਰ ਬਾਜ਼ਾਰ ’ਚ ਮੈਟਲ ਸ਼ੇਅਰਾਂ ਦੇ ਨਾਂ ਰਿਹਾ। ਕਰੀਬ ਦੋ ਮਹੀਨੇ ਦੇ ਫਰਕ ਤੋਂ ਬਾਅਦ ਮੈਟਲ ਸ਼ੇਅਰਾਂ ’ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਅਤੇ ਮੁੰਬਈ ਸਟਾਕ ਐਕਸਚੇਂਜ ਦਾ ਮੈਟਲ ਇੰਡੈਕਸ 21,375.29 ਅੰਕ ਦੇ ਨਵੇਂ ਸਿਖਰ ’ਤੇ ਪਹੁੰਚ ਗਿਆ ਅਤੇ ਅਖੀਰ ’ਚ 1,113.65 ਅੰਕ ਦੀ ਤੇਜ਼ੀ ਨਾਲ 21,223.72 ਅੰਕ ’ਤੇ ਬੰਦ ਹੋਇਆ ਜਦ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਮੈਟਲ ਨਿਫਟੀ ਵੀ 5,852.45 ਅੰਕ ਦਾ ਨਵਾਂ ਸਿਖਰ ਛੂਹਣ ਤੋਂ ਬਾਅਦ 277.95 ਅੰਕਾਂ ਦੀ ਤੇਜ਼ੀ ਨਾਲ 5810.75 ਅੰਕ ’ਤੇ ਬੰਦ ਹੋਇਆ।

ਹਾਲਾਂਕਿ ਵੀਰਵਾਰ ਨੂੰ ਸੈਂਸੈਕਸ ’ਚ 209.36 ਅਤੇ ਨਿਫਟੀ ’ਚ 69.05 ਅੰਕਾਂ ਦੀ ਮਾਮੂਲੀ ਤੇਜ਼ੀ ਹੀ ਦੇਖਣ ਨੂੰ ਮਿਲੀ ਪਰ ਮੈਟਲ ਸ਼ੇਅਰ ਕਾਰੋਬਾਰ ਦੌਰਾਨ ਖੂਬ ਚਮਕੇ। ਸੈਂਸੈਕਸ 0.40 ਫੀਸਦੀ ਦੀ ਤੇਜ਼ੀ ਨਾਲ 52,653.07 ਅੰਕ ’ਤੇ ਅਤੇ ਨਿਫਟੀ 0.44 ਫੀਸਦੀ ਦੀ ਤੇਜ਼ੀ ਨਾਲ 15,778.45 ਅੰਕ ’ਤੇ ਬੰਦ ਹੋਇਆ ਜਦ ਕਿ ਨੈਸ਼ਨਲ ਸਟਾਕ ਐਕਸਚੇਂਜ ਅਤੇ ਮੁੰਬਈ ਸਟਾਕ ਐਕਸਚੇਂਜ ਦੇ ਮੈਟਲ ਇੰਡੈਕਸ ’ਚ 5 ਫੀਸਦੀ ਤੋਂ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੀ।

ਕਿਉਂ ਚਮਕੇ ਸਟੀਲ ਸ਼ੇਅਰ

ਚੀਨ ਦੀ ਸਰਕਾਰ ਵਲੋਂ ਚੀਨ ’ਚ ਸਟੀਲ ਦੀਆਂ ਕੀਮਤਾਂ ’ਤੇ ਕੰਟਰੋਲ ਕਰਨ ਲਈ ਸਟੀਲ ਦੀ ਬਰਾਮਦ ’ਤੇ 10 ਤੋਂ 25 ਫੀਸਦੀ ਡਿਊਟੀ ਲਗਾਏ ਜਾਣ ਦੀ ਖਬਰ ਆਉਣ ਤੋਂ ਬਾਅਦ ਭਾਰਤ ’ਚ ਸਟੀਲ ਕੰਪਨੀਆਂ ਦੇ ਸ਼ੇਅਰਾਂ ਨੇ ਜ਼ਬਰਦਸਤ ਦੌੜ ਲਗਾਈ ਅਤੇ ਸਟੀਲ ਕੰਪਨੀਆਂ ਦੇ ਸ਼ੇਅਰ ਆਪਣੇ ਉੱਚ ਪੱਧਰ ’ਤੇ ਬੰਦ ਹੋਏ। ਇਸ ਤੋਂ ਪਹਿਲਾਂ ਚੀਨ ਨੇ ਦੇਸ਼ ’ਚ ਵਧ ਰਹੀ ਸਟੀਲ ਦੀ ਮੰਗ ਨੂੰ ਦੇਖਦੇ ਹੋਏ ਮਈ ਮਹੀਨੇ ’ਚ ਘਰੇਲੂ ਸਟੀਲ ਨਿਰਮਾਤਾਵਾਂ ਨੂੰ ਸਟੀਲ ਦੀ ਬਰਾਮਦ ’ਤੇ ਦਿੱਤੀ ਜਾਣ ਵਾਲੀ ਰਾਹਤ ਨੂੰ ਬੰਦ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਬਰਾਮਦ ’ਤੇ ਡਿਊਟੀ ਵੀ ਲਗਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਕੀਮਤਾਂ ਚੀਨ ਦੇ ਕੰਟਰੋਲ ’ਚ ਨਹੀਂ ਆਈਆਂ ਹਨ ਅਤੇ ਹੁਣ ਚੀਨ ਨੇ ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਨਵੇਂ ਸਿਰੇ ਤੋਂ ਕਸਟਮ ਡਿਊਟੀ ਵਧਾਉਣ ’ਤੇ ਵਿਚਾਰ ਸ਼ੁਰੂ ਕੀਤਾ ਹੈ। ਚੀਨ ਇਸ ਤੋਂ ਪਹਿਲਾਂ ਆਇਰਨ ਅਤੇ ਟ੍ਰੇਡਰਾਂ ’ਤੇ ਛਾਪੇ ਵੀ ਮਾਰ ਚੁੱਕਾ ਹੈ ਪਰ ਇਸ ਦੇ ਬਾਵਜੂਦ ਸਟੀਲ ਦੀਆਂ ਕੀਮਤਾਂ ’ਚ ਤੇਜ਼ੀ ਜਾਰੀ ਹੈ।

ਮੈਟਲ ਸ਼ੇਅਰਾਂ ਦੀ ਚਮਕ ਵਧੀ

ਹਿੰਡਾਲਕੋ - 458.65 -10.17%

ਨੈਸ਼ਨਲ ਐਲੂਮੀਨੀਅਮ -92.60 -8.30%

ਵੇਦਾਂਤਾ -286.85 -6.20%

ਟਾਟਾ ਸਟੀਲ -1,458.00 -6.81%

ਟਾਟਾ ਸਟੀਲ ਬੀ. ਐੱਸ. ਐੱਲ. -96.90 -6.02%

ਸੇਲ -141.40 -5.64%

ਐੱਨ. ਐੱਮ. ਡੀ. ਸੀ. -182.40 -4.71%

ਜਿੰਦਲ ਸਟੀਲ -437.00 –4.12%

ਜੇ.ਐੱਸ. ਡਬਲਯੂ. ਸਟੀਲ -745.90 -3.35

ਹਿੰਦੁਸਤਾਨ ਜਿੰਕ -322.00 - 1.82%


author

Harinder Kaur

Content Editor

Related News