Jio Financial ਦੇ ਸ਼ੇਅਰਾਂ ''ਚ ਲਗਾਤਾਰ ਦੂਜੇ ਦਿਨ ਗਿਰਾਵਟ, ਦੋ ਦਿਨਾਂ ''ਚ ਕੀਮਤ 10% ਡਿੱਗੀ
Tuesday, Aug 22, 2023 - 01:31 PM (IST)

ਨਵੀਂ ਦਿੱਲੀ - ਮੁਕੇਸ਼ ਅੰਬਾਨੀ ਦੀ ਕੰਪਨੀ ਜਿਓ ਫਾਈਨਾਂਸ਼ੀਅਲ ਸਰਵਿਸਿਜ਼ ਦੇ ਸ਼ੇਅਰ ਮੰਗਲਵਾਰ ਨੂੰ 5 ਫੀਸਦੀ ਦੀ ਗਿਰਾਵਟ ਨਾਲ ਖੁੱਲ੍ਹੇ। ਕੱਲ੍ਹ ਇਹ 251.75 ਰੁਪਏ 'ਤੇ ਬੰਦ ਹੋਇਆ ਸੀ ਅਤੇ ਅੱਜ ਫਿਰ 5 ਫੀਸਦੀ ਦੀ ਗਿਰਾਵਟ ਨਾਲ 239.20 ਰੁਪਏ 'ਤੇ ਖੁੱਲ੍ਹਿਆ ਹੈ। ਇਸ ਤਰ੍ਹਾਂ ਦੋ ਦਿਨਾਂ 'ਚ ਇਸ ਦੀ ਕੀਮਤ 'ਚ 10 ਫੀਸਦੀ ਦੀ ਗਿਰਾਵਟ ਆਈ ਹੈ। ਕੰਪਨੀ ਨੂੰ ਹਾਲ ਹੀ ਵਿੱਚ ਰਿਲਾਇੰਸ ਇੰਡਸਟਰੀਜ਼ ਤੋਂ ਵੱਖ ਕੀਤਾ ਗਿਆ ਸੀ ਅਤੇ ਸੋਮਵਾਰ ਨੂੰ ਸੂਚੀਬੱਧ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Jio Financial ਦੇ ਸ਼ੇਅਰ ਨੇ 36 ਲੱਖ ਨਿਵੇਸ਼ਕਾਂ ਨੂੰ ਕੀਤਾ ਨਿਰਾਸ਼, ਜਾਣੋ ਕਿੰਨੇ 'ਤੇ ਹੋਈ ਲਿਸਟਿੰਗ
20 ਜੁਲਾਈ ਨੂੰ ਸਟਾਕ ਦੀ ਪ੍ਰੀ-ਲਿਸਟਿੰਗ ਕੀਮਤ 261.85 ਰੁਪਏ ਸੀ ਪਰ ਸੋਮਵਾਰ ਨੂੰ ਕੰਪਨੀ ਦਾ ਸਟਾਕ BSE 'ਤੇ 265 ਰੁਪਏ 'ਤੇ ਲਿਸਟ ਹੋਇਆ ਜਦੋਂ ਕਿ NSE 'ਤੇ ਇਸ ਦੀ ਲਿਸਟਿੰਗ 262 ਰੁਪਏ ਸੀ। ਸੂਚੀਬੱਧ ਹੋਣ ਤੋਂ ਤੁਰੰਤ ਬਾਅਦ ਇਹ ਹੇਠਲੇ ਸਰਕਟ 'ਤੇ ਚਲਾ ਗਿਆ।
ਦੂਜੇ ਦਿਨ ਦੀ ਗਿਰਾਵਟ ਤੋਂ ਬਾਅਦ, ਜੀਓ ਫਾਈਨੈਂਸ਼ੀਅਲ ਸਰਵਿਸਿਜ਼ ਦਾ ਮਾਰਕੀਟ ਕੈਪ 1,51,970.56 ਕਰੋੜ ਰੁਪਏ ਤੱਕ ਘੱਟ ਗਿਆ ਹੈ। ਹਾਲਾਂਕਿ ਰਿਲਾਇੰਸ ਦੇ ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਬੀਐੱਸਈ 'ਤੇ ਇਹ 0.42 ਫੀਸਦੀ ਦੇ ਵਾਧੇ ਨਾਲ 2528.90 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ
Jio Financial ਦੀ ਲਿਸਟਿੰਗ ਨੂੰ ਲੈ ਕੇ ਬਾਜ਼ਾਰ 'ਚ ਕਾਫੀ ਉਤਸ਼ਾਹ ਸੀ ਪਰ ਲਗਾਤਾਰ ਦੂਜੇ ਦਿਨ ਗਿਰਾਵਟ ਨੇ ਨਿਵੇਸ਼ਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਟਾਕ ਵਿਕਰੀ ਦੇ ਦਬਾਅ ਹੇਠ ਹੈ ਕਿਉਂਕਿ ਇਕਾਈ ਨੂੰ ਤਿੰਨ ਸੂਚੀ ਸੈਸ਼ਨਾਂ ਤੋਂ ਬਾਅਦ ਸੂਚਕਾਂਕ ਤੋਂ ਹਟਾ ਦਿੱਤਾ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਪਹਿਲੇ ਦੋ ਦਿਨਾਂ 'ਚ ਪ੍ਰਾਈਸ ਬੈਂਡ 'ਤੇ ਪਹੁੰਚ ਜਾਂਦੀ ਹੈ ਤਾਂ ਅਗਲੇ ਤਿੰਨ ਦਿਨਾਂ ਲਈ ਇਸ ਦਾ ਨਿਕਾਸ ਮੁਲਤਵੀ ਕਰ ਦਿੱਤਾ ਜਾਵੇਗਾ। ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ।
ਇਹ ਵੀ ਪੜ੍ਹੋ : ਸੜਕ ਸੁਰੱਖਿਆ ਨੂੰ ਲੈ ਕੇ ਵੱਡਾ ਕਦਮ, ਨਿਤਿਨ ਗਡਕਰੀ ਭਲਕੇ ਲਾਂਚ ਕਰਨਗੇ Bharat NCAP
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8