ਸੈਂਟਮ ਇਲੈਕਟ੍ਰਾਨਿਕਸ, MTAR ਟੈੱਕ ਦੇ ਸ਼ੇਅਰਾਂ ’ਚ ਉਛਾਲ, ਹਿੰਦੁਸਤਾਨ ਏਅਰੋਨਾਟਿਕਸ ਨੁਕਸਾਨ ’ਚ
Friday, Aug 25, 2023 - 01:09 PM (IST)
ਨਵੀਂ ਦਿੱਲੀ (ਭਾਸ਼ਾ) – ਚੰਦਰਮਾ ਦੇ ਦੱਖਣੀ ਧਰੁਵ ’ਤੇ ਸਫਲਤਾਪੂਰਵਕ ਉਤਰਨ ਵਾਲੇ ਇਸਰੋ ਦੀ ਚੰਦਰਯਾਨ-3 ਪੁਲਾੜ ਗੱਡੀ ਦੇ ਵਿਕਾਸ ’ਚ ਯੋਗਦਾਨ ਦੇਣ ਵਾਲੀਆਂ ਕਈ ਕੰਪਨੀਆਂ ਦੇ ਸ਼ੇਅਰ ਅੱਜ ਬੜ੍ਹਤ ਨਾਲ ਬੰਦ ਹੋਏ। ਹਾਲਾਂਕਿ ਮੁਨਾਫਾਵਸੂਲੀ ਕਾਰਨ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਅਤੇ ਲਾਰਸਨ ਐਂਡ ਟੁਬਰੋ ਸਮੇਤ ਕੁੱਝ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਆਈ।
ਇਹ ਵੀ ਪੜ੍ਹੋ : ਚੰਦਰਯਾਨ-3 ਦੀ ਸਫਲ ਲੈਂਡਿੰਗ 'ਤੇ NRI ਦਾ ਵੱਡਾ ਐਲਾਨ, ISRO ਦੇ ਵਿਗਿਆਨੀਆਂ ਨੂੰ ਦੇਣਗੇ
ਚੰਦਰਯਾਨ-3 ਦਾ ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਯਾਨ’ ਨਾਲ ਲੈਸ ਲੈਂਡਰ ਮਾਡਿਊਲ ਚੰਦਰਮਾ ਦੇ ਦੱਖਣੀ ਧਰੁਵ ’ਤੇ ‘ਸਾਫਟ ਲੈਂਡਿੰਗ’ ਕਰਨ ਵਿਚ ਬੁੱਧਵਾਰ ਨੂੰ ਸਫਲ ਰਿਹਾ। ਚੰਦਰਯਾਨ ਮਿਸ਼ਨ ਨੂੰ ਲੈ ਕੇ ਸ਼ੇਅਰ ਬਾਜ਼ਾਰ ’ਚ ਵੀ ਗਹਿਮਾ-ਗਹਿਮੀ ਦੇਖੀ ਗਈ ਅਤੇ ਏਵੀਏਸ਼ਨ, ਪੁਲਾੜ ਅਤੇ ਰੱਖਿਆ ਖੇਤਰ ਨਾਲ ਸਬੰਧ ਕੰਪਨੀਆਂ ਪ੍ਰਤੀ ਨਿਵੇਸ਼ਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਇਨ੍ਹਾਂ ’ਚ ਚੰਦਰਯਾਨ-3 ਮੁਹਿੰਮ ਵਿਚ 200 ਤੋਂ ਵੀ ਵੱਧ ਆਟੋ ਪਾਰਟਸ ਦੀ ਸਪਲਾਈ ਕਰਨ ਵਾਲੀ ਕੰਪਨੀ ਸੈਂਟਮ ਇਲੈਕਟ੍ਰਾਨਿਕਸ ਵੀ ਸ਼ਾਮਲ ਹੈ। ਸੈਂਟਮ ਇਲੈਕਟ੍ਰਾਨਿਕਸ ਦਾ ਸ਼ੇਅਰ ਵੀਰਵਾਰ ਨੂੰ 7.26 ਫੀਸਦੀ ਦੀ ਬੜ੍ਹਤ ਜਦ ਕਿ ਪਾਰਸ ਡਿਫੈਂਸ ਐਂਡ ਸਪੇਸ ਤਕਨਾਲੋਜੀ ਦੇ ਸ਼ੇਅਰ 6.13 ਫੀਸਦੀ ਦੀ ਤੇਜ਼ੀ ਨਾਲ ਬੰਦ ਹੋਏ। ਇਸ ਤਰ੍ਹਾਂ ਐੱਮ. ਟੀ. ਏ. ਆਰ. ਤਕਨਾਲੋਜੀ ਦੇ ਸ਼ੇਅਰ ’ਚ 3.83 ਫੀਸਦੀ ਅਤੇ ਰੱਖਿਆ ਖੇਤਰ ਨਾਲ ਜੁੜੀ ਕੰਪਨੀ ਭਾਰਤ ਫੋਰਜ ਦੇ ਸ਼ੇਅਰ 0.72 ਫੀਸਦੀ ਤੱਕ ਵਧੇ।
ਇਹ ਵੀ ਪੜ੍ਹੋ : UK ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਦੀਆਂ ਵਧੀਆਂ ਮੁਸ਼ਕਲਾਂ, ਉੱਚ ਦਰਾਂ ਬਣੀਆਂ ਵੱਡੀ ਮੁਸੀਬਤ
ਸੈਂਟਮ ਇਲੈਕਟ੍ਰਾਨਿਕਸ ਦਾ ਸ਼ੇਅਰ ਸਵੇਰੇ ਸ਼ੁਰੂਆਤੀ ਕਾਰੋਬਾਰ ’ਚ 19.69 ਫੀਸਦੀ ਤੱਕ ਉਛਲ ਗਿਆ ਸੀ ਜਦ ਕਿ ਪਾਰਸ ਡਿਫੈਂਸ ਐਂਡ ਸਪੇਸ ਤਕਨਾਲੋਜੀ ਲਿਮਟਿਡ ਦੇ ਸ਼ੇਅਰ ’ਚ 17.30 ਫੀਸਦੀ ਦੀ ਤੇਜ਼ੀ ਆਈ ਸੀ। ਦਿਨ ’ਚ ਕਾਰੋਬਾਰ ਦੌਰਾਨ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰ ਆਪਣੇ 52 ਹਫਤਿਆਂ ਦੇ ਉੱਚ ਪੱਧਰ ’ਤੇ ਪੁੱਜ ਗਏ ਸਨ। ਮਿਸ਼ਰਿਤ ਧਾਤੂ ਨਿਗਮ ਲਿਮਟਿਡ ਦੇ ਸ਼ੇਅਰ ਵਿਚ 2.54 ਫੀਸਦੀ ਦੀ ਗਿਰਾਵਟ ਆਈ, ਬੀ. ਐੱਚ. ਈ. ਐੱਲ. ਦੇ ਸ਼ੇਅਰਾਂ ਵਿਚ 1.78 ਫੀਸਦੀ, ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਦੇ ਸ਼ੇਅਰਾਂ ਵਿਚ 1.60 ਫੀਸਦੀ, ਲਾਰਸਨ ਐਂਡ ਟੁਬਰੋ ਦੇ ਸ਼ੇਅਰਾਂ ਵਿਚ 1.10 ਫੀਸਦੀ ਅਤੇ ਐਸਟਰਾ ਮਾਈਕ੍ਰੋਵੇਵ ਪ੍ਰੋਡਕਟਸ ਦੇ ਸ਼ੇਅਰ ਵਿਚ 0.10 ਫੀਸਦੀ ਦਾ ਨੁਕਸਾਨ ਰਿਹਾ। ਇਨ੍ਹਾਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਦਿਨ ’ਚ ਕਾਰੋਬਾਰ ਦੌਰਾਨ ਤੇਜ਼ੀ ਸੀ। ਰੱਖਿਆ ਅਤੇ ਏਅਰੋਨਾਟਿਕਸ ਸੈਕਟਰ ਦੇ ਸ਼ੇਅਰਾਂ ’ਚ ਬੁੱਧਵਾਰ ਨੂੰ ਵੀ ਉਛਾਲ ਆਇਆ ਸੀ।
ਇਹ ਵੀ ਪੜ੍ਹੋ : ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8