ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ 31500 ਦੇ ਉੱਪਰ ਤੇ ਨਿਫਟੀ 45 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ

Monday, Apr 20, 2020 - 10:09 AM (IST)

ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ 31500 ਦੇ ਉੱਪਰ ਤੇ ਨਿਫਟੀ 45 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ

ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਸੋਮਵਾਰ ਨੂੰ ਭਾਰਤੀ ਸ਼ੇਅਰ ਵਾਧੇ ਨਾਲ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 291.04 ਅੰਕ ਯਾਨੀ 0.92 ਫੀਸਦੀ ਦੀ ਤੇਜ਼ੀ ਨਾਲ 31879.76 ਦੇ ਪੱਧਰ 'ਤੇ ਸ਼ੁਰੂ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 45.50 ਅੰਕ ਯਾਨੀ 0.49 ਫੀਸਦੀ ਦੀ ਤੇਜ਼ੀ ਨਾਲ 9312.25 ਦੇ ਪੱਧਰ 'ਤੇ ਖੁੱਲ੍ਹਿਆ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਵੀ ਤੇਜ਼ੀ ਦਿਖਾਈ ਦੇ ਰਹੀ ਹੈ। ਬੀ.ਐਸ.ਸੀ. ਦਾ ਮਿਡਕੈਪ ਇੰਡੈਕਸ 1.24 ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਸਮਾਲਕੈਪ ਸ਼ੇਅਰ ਵਿਚ ਵੀ ਖਰੀਦਦਾਰੀ ਨਜ਼ਰ ਆ ਰਹੀ ਹਨ। ਬੀ.ਐਸ.ਸੀ. ਸਮਾਲਕੈਪ ਇੰਡੈਕਸ 1.36 ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਈਂਧਣ-ਗੈਸ ਦੇ ਸਟਾਕ ਅੱਜ ਸੁਸਤ ਨਜ਼ਰ ਆ ਰਹੇ ਹਨ। ਬੀ. ਐਸ. ਸੀ. ਤੇਲ ਅਤੇ ਗੈਸ ਇੰਡੈਕਸ 0.09 ਫੀਸਦੀ ਦੀ ਕਮਜ਼ੋਰੀ 'ਤੇ ਕਾਰੋਬਾਰ ਕਰ ਰਹੇ ਹਨ।
 

ਸੈਕਟੋਰੀਲ ਇੰਡੈਕਸ

ਸੈਕਟੋਰੀਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਐਫ.ਐਮ.ਸੀ.ਜੀ., ਮੀਡੀਆ ਅਤੇ ਫਾਰਮਾ ਤੋਂ ਇਲਾਵਾ, ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਖੁੱਲ੍ਹੇ ਹਨ। ਇਨ੍ਹਾਂ ਵਿਚ ਰਿਐਲਟੀ, ਬੈਂਕ, ਪ੍ਰਾਈਵੇਟ ਬੈਂਕ, ਆਟੋ, ਮੈਟਲ, ਆਈਟੀ ਅਤੇ ਪੀਐਸਯੂ ਬੈਂਕ ਸ਼ਾਮਲ ਹਨ।

ਟਾਪ ਗੇਨਰਜ਼

ਐਚ.ਡੀ.ਐਫ.ਸੀ. ਬੈਂਕ, ਕੋਟਕ ਮਹਿੰਦਰਾ ਬੈਂਕ, ਇੰਫੋਸਿਸ, ਵੇਦਾਂਤ ਲਿਮਟਿਡ, ਐਚਡੀਐਫਸੀ, ਅਡਾਨੀ ਪੋਰਟਸ, ਜੇ.ਐਸ.ਡਬਲਯੂ. ਸਟੀਲ, ਬਜਾਜ ਫਿਨਸਰ, ਆਈਓਸੀ 

ਟਾਪ ਲੂਜ਼ਰਜ਼

ਓ.ਐੱਨ.ਜੀ.ਸੀ., ਪਾਵਰ ਗਰਿੱਡ, ਟਾਟਾ ਮੋਟਰਜ਼, ਡਾਕਟਰ ਰੈਡੀ, ਸਿਪਲਾ, ਇਨਫ੍ਰੇਟਲ, ਗੇਲ, ਸਨ ਫਾਰਮਾ, ਏਸ਼ੀਅਨ ਪੇਂਟਸ, ਕੋਲ ਇੰਡੀਆ


 


author

Harinder Kaur

Content Editor

Related News