SGX ਨਿਫਟੀ ਤੇ ਚਾਈਨਿਜ਼ ਬਾਜ਼ਾਰ ਡਿੱਗੇ, ਜਾਣੋ ਵਿਦੇਸ਼ੀ ਬਾਜ਼ਾਰਾਂ ਦਾ ਹਾਲ

05/27/2019 7:58:02 AM

ਨਵੀਂ ਦਿੱਲੀ—  ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਚੀਨ ਅਤੇ ਅਮਰੀਕਾ ਵਿਚਕਾਰ ਵਪਾਰ ਨੂੰ ਲੈ ਕੇ ਤਣਾਤਣੀ ਕਾਰਨ ਬਾਜ਼ਾਰ ਲਾਲ ਨਿਸ਼ਾਨ 'ਚ ਹਨ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ, ਸਿੰਗਾਪੁਰ 'ਚ ਐੱਨ. ਐੱਸ. ਈ.-50 ਦਾ ਐੱਸ. ਜੀ. ਐਕਸ. ਨਿਫਟੀ ਕਮਜ਼ੋਰ ਹੋ ਕੇ ਕਾਰੋਬਾਰ ਕਰ ਰਹੇ ਹਨ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ ਵੀ ਕਮਜ਼ੋਰੀ 'ਚ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਜਪਾਨ ਦਾ ਨਿੱਕੇਈ ਹਲਕੀ ਬੜ੍ਹਤ 'ਚ ਹੈ।
 

 

 

ਉੱਥੇ ਹੀ, ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਲਾਲ ਨਿਸ਼ਾਨ 'ਚ ਤੇ ਦੱਖਣੀ ਕੋਰੀਆ ਦਾ ਕੋਸਪੀ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.12 ਫੀਸਦੀ ਡਿੱਗ ਕੇ 2,850 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


ਐੱਸ. ਜੀ. ਐਕਸ. ਨਿਫਟੀ 17 ਅੰਕ ਯਾਨੀ 0.14 ਫੀਸਦੀ ਦੀ ਗਿਰਾਵਟ ਨਾਲ 11,860 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਹੈਂਗ ਸੈਂਗ ਬਾਜ਼ਾਰ 70 ਅੰਕ ਯਾਨੀ 0.3 ਫੀਸਦੀ ਡਿੱਗ ਕੇ 27,276.63 'ਤੇ ਹੈ। ਉੱਥੇ ਹੀ, ਜਪਾਨ ਦਾ ਬਾਜ਼ਾਰ ਨਿੱਕੇਈ 42 ਅੰਕ ਯਾਨੀ 0.2 ਫੀਸਦੀ ਮਜਬੂਤ ਹੋ ਕੇ 21,167 ਦੇ ਪੱਧਰ 'ਤੇ ਹੈ। ਇਸ ਦੇ ਇਲਾਵਾ ਦੱਖਣੀ ਕੋਰੀਆ ਦਾ ਕੋਸਪੀ ਇੰਡੈਕਸ 0.1 ਫੀਸਦੀ ਮਜਬੂਤ ਹੋ ਕੇ 2,048 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.2 ਫੀਸਦੀ ਦੀ ਗਿਰਾਵਟ ਨਾਲ 3,165 'ਤੇ ਕਾਰੋਬਾਰ ਕਰ ਰਿਹਾ ਹੈ।


Related News