ਸ਼ੇਅਰ ਬਾਜ਼ਾਰ ਧੜਾਮ ਡਿੱਗਾ, ਸੈਂਸੈਕਸ 1.74 ਅੰਕ ਡਿੱਗਾ ਤੇ ਨਿਫਟੀ 14637 ਦੇ ਪੱਧਰ 'ਤੇ ਬੰਦ

Monday, Apr 05, 2021 - 04:31 PM (IST)

ਸ਼ੇਅਰ ਬਾਜ਼ਾਰ ਧੜਾਮ ਡਿੱਗਾ, ਸੈਂਸੈਕਸ 1.74 ਅੰਕ ਡਿੱਗਾ ਤੇ ਨਿਫਟੀ 14637 ਦੇ ਪੱਧਰ 'ਤੇ ਬੰਦ

ਮੁੰਬਈ - ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਡਿੱਗਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 870.51 ਅੰਕ ਭਾਵ 1.74 ਫੀਸਦੀ ਦੀ ਗਿਰਾਵਟ ਨਾਲ 49159.32 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 229.55 ਅੰਕ ਭਾਵ 1.54 ਫੀਸਦੀ ਦੀ ਤੇਜ਼ੀ ਨਾਲ 14637.80 ਦੇ ਪੱਧਰ 'ਤੇ ਬੰਦ ਹੋਇਆ ਹੈ। ਬੀਐਸਈ ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਵਿੱਤੀ ਸਾਲ ਵਿਚ 20,040.66 ਅੰਕ ਭਾਵ 68% ਦੀ ਤੇਜ਼ੀ ਨਾਲ ਵਧਿਆ ਸੀ। 

ਕੋਰੋਨਾ ਨੇ ਵਿਗਾੜਿਆ ਮਾਹੌਲ

ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਬਹੁਤ ਘਾਤਕ ਹੋ ਰਹੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਦਸਤਕ ਦੇ ਬਾਅਦ ਪਹਿਲੀ ਵਾਰ, ਇਕ ਦਿਨ ਵਿਚ ਮਿਲੀ ਕੋਰੋਨਾ ਸੰਕਰਮਣ ਦੀ ਗਿਣਤੀ ਸੋਮਵਾਰ ਨੂੰ ਇਕ ਲੱਖ ਨੂੰ ਪਾਰ ਕਰ ਗਈ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ 1,03,558 ਨਵੇਂ ਕੋਰੋਨਾ ਮਰੀਜ਼ ਪਾਏ ਗਏ ਹਨ ਅਤੇ ਕੋਰੋਨਾ ਦੀ ਲਾਗ ਕਾਰਨ 478 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ 17 ਸਤੰਬਰ, 2020 ਨੂੰ ਦੇਸ਼ ਵਿਚ ਸਭ ਤੋਂ ਵੱਧ 97,894 ਕੋਰੋਨਾ ਮਰੀਜ਼ ਸਨ, ਇੱਕ ਦਿਨ ਵਿਚ ਪਾਏ ਗਏ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਸੀ।

ਗਲੋਬਲ ਮਾਰਕੀਟ 

ਅਮਰੀਕਾ ਦਾ ਡਾਓ ਜੋਨਸ ਇੰਡੈਕਸ 171 ਅੰਕ ਚੜ੍ਹ ਕੇ 33,153 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ ਇੰਡੈਕਸ 233 ਅੰਕ ਚੜ੍ਹ ਕੇ 13,480 ਦੇ ਪੱਧਰ 'ਤੇ ਬੰਦ ਹੋਇਆ ਹੈ। ਜਾਪਾਨ ਦਾ ਨਿੱਕੇਈ ਇੰਡੈਕਸ 267 ਅੰਕ ਦੀ ਤੇਜ਼ੀ ਨਾਲ 30,121 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਕੋਰੀਆ ਦੇ ਕੋਸਪੀ ਇੰਡੈਕਸ ਵਿਚ ਚਾਰ ਅੰਕ ਦੀ ਮਾਮੂਲੀ ਗਿਰਾਵਟ ਆਈ, ਇਸ ਨਾਲ ਇੰਡੈਕਸ ਵਪਾਰ 3,109 'ਤੇ ਕਾਰੋਬਾਰ ਕਰ ਰਿਹਾ ਹੈ। ਈਸਟਰ ਕਾਰਨ ਆਸਟਰੇਲੀਆ ਦੇ ਸਟਾਕ ਬਾਜ਼ਾਰ ਸੋਮਵਾਰ ਨੂੰ ਬੰਦ ਰਹੇ। ਟੋਮਬ ਸਵੀਪਿੰਗ ਡੇ ਦੇ ਕਾਰਨ ਚੀਨ ਅਤੇ ਹਾਂਗ ਕਾਂਗ ਦੇ ਸਟਾਕ ਬਾਜ਼ਾਰ ਬੰਦ ਹਨ। 

ਟਾਪ ਗੇਨਰਜ਼

ਟੀ.ਸੀ.ਐਸ., ਐਚ.ਸੀ.ਐਲ. ਟੇਕ, ਵਿਪਰੋ, ਬ੍ਰਿਟਾਨੀਆ , ਇੰਫੋਸਿਸ 

ਟਾਪ ਲੂਜ਼ਰਜ਼

ਇੰਡਸੈਂਡ ਬੈਂਕ, ਐਸ.ਬੀ.ਆਈ., ਬਜਾਜ ਫਾਈਨੈਂਸ, ਆਈਸ਼ਰ ਮੋਟਰਜ਼, ਐਮ.ਐਂਡ.ਐਮ.


author

Harinder Kaur

Content Editor

Related News