ShareChat 30 ਕਰੋੜ ਡਾਲਰ ਦੀ ਫੰਡਿੰਗ ਲਈ Google, Temasek ਨਾਲ ਕਰ ਰਿਹੈ ਗੱਲਬਾਤ
Tuesday, May 31, 2022 - 12:51 PM (IST)
ਨਵੀਂ ਦਿੱਲੀ (ਭਾਸ਼ਾ) - ਸੋਸ਼ਲ ਮੀਡੀਆ ਪਲੇਟਫਾਰਮ ਸ਼ੇਅਰਚੈਟ-ਅਧਾਰਤ ਕੰਪਨੀ ਮੁਹੱਲਾ ਟੇਕ 30 ਕਰੋੜ ਡਾਲਰ ਦੇ ਫੰਡਿੰਗ ਦੌਰ ਲਈ ਗੂਗਲ, ਟੈਮਾਸੇਕ ਅਤੇ ਹੋਰ ਨਿਵੇਸ਼ਕਾਂ ਨਾਲ ਗੱਲਬਾਤ ਕਰ ਰਿਹਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਇੱਕ ਸੂਤਰ ਨੇ ਦੱਸਿਆ ਕਿ ਇਹ ਸੌਦਾ ਜੂਨ ਵਿੱਚ ਪੂਰਾ ਹੋਣ ਦੀ ਉਮੀਦ ਹੈ। ਇਸ ਫੰਡਿੰਗ ਦੌਰ ਦੇ ਸਮੇਂ ਸ਼ੇਅਰਚੈਟ ਦੀ ਕੀਮਤ 5 ਅਰਬ ਡਾਲਰ ਰਹਿਣ ਦੀ ਉਮੀਦ ਹੈ।
ਸੂਤਰਾਂ ਨੇ ਦੱਸਿਆ, "30 ਕਰੋੜ ਡਾਲਰ ਦੀ ਫੰਡਿੰਗ ਲਈ ਮੁਹੱਲਾ ਟੈਕ ਦੀ ਗੂਗਲ, ਮੌਜੂਦਾ ਨਿਵੇਸ਼ਕ ਟੇਮਾਸੇਕ ਅਤੇ ਹੋਰ ਨਿਵੇਸ਼ਕਾਂ ਨਾਲ ਗੱਲਬਾਤ ਅਗਲੇ ਦੌਰ ਵਿੱਚ ਹੈ।" ਇਸ ਲੈਣ-ਦੇਣ ਦੇ ਸਮੇਂ ਸ਼ੇਅਰਚੈਟ ਦਾ ਮੁਲਾਂਕਣ ਲਗਭਗ 5 ਬਿਲੀਅਨ ਹੋਣ ਦਾ ਅਨੁਮਾਨ ਹੈ।
ਟੇਮਾਸੇਕ ਦੇ ਬੁਲਾਰੇ ਨੇ ਕਿਹਾ, “ਟੇਮਾਸੇਕ ਬਾਜ਼ਾਰ ਦੀਆਂ ਅਟਕਲਾਂ ਅਤੇ ਅਫਵਾਹਾਂ 'ਤੇ ਟਿੱਪਣੀ ਨਹੀਂ ਕਰਦਾ ਹੈ।” ਗੂਗਲ ਨੇ ਵੀ ਇਸ ਵਿਸ਼ੇ 'ਤੇ ਕੋਈ ਟਿੱਪਣੀ ਨਹੀਂ ਕੀਤੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।