ਸ਼ੇਅਰ ਬਾਜ਼ਾਰ ਨੇ ਸਾਲ 2017 'ਚ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ

Saturday, Dec 30, 2017 - 04:40 PM (IST)

ਸ਼ੇਅਰ ਬਾਜ਼ਾਰ ਨੇ ਸਾਲ 2017 'ਚ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ

ਨਵੀਂ ਦਿੱਲੀ—ਸਾਲ 2017 ਸ਼ੇਅਰ ਬਾਜ਼ਾਰ ਨਿਵੇਸ਼ਕਾਂ ਲਈ ਕਾਫੀ ਉਤਸ਼ਾਹਵਰਧਕ ਰਿਹਾ। ਸਾਲ ਦੌਰਾਨ ਬੰਬਈ ਸ਼ੇਅਰ ਬਾਜ਼ਾਰ (ਬੀ.ਐੱਸ.ਈ.) ਦੇ ਸੰਵੇਦੀ ਸੂਚਕਾਂਕ 'ਚ ਜਿਥੇ 28 ਫੀਸਦੀ ਦਾ ਜ਼ੋਰਦਾਰ ਵਾਧਾ ਦਰਜ ਕੀਤਾ ਗਿਆ ਉਥੇ ਇਸ ਦੌਰਾਨ ਨਿਵੇਸ਼ਕਾਂ ਦੀ ਸੰਪਤੀ 45.50 ਲੱਖ ਕਰੋੜ ਰੁਪਏ ਵਧ ਗਈ। ਸਾਲ ਦੌਰਾਨ ਬੀ.ਐੱਸ.ਈ. ਦਾ ਸੈਂਸੈਕਸ 7,430.37 ਅੰਕ ਚੜ੍ਹਿਆ। ਭਾਵ ਇਸ 'ਚ 27.91 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬੀ.ਐੱਸ.ਈ. 'ਚ ਸੂਚੀਬੰਧ 30 ਮੁੱਖ ਕੰਪਨੀਆਂ ਦੇ ਸ਼ੇਅਰ ਮੁੱਲ ਦੇ ਆਧਾਰਿਤ ਸੈਂਸੈਕਸ 27 ਦਸੰਬਰ ਨੂੰ ਕਾਰੋਬਾਰ ਦੌਰਾਨ 34,137.97 ਅੰਕ ਦੇ ਹੁਣ ਤੱਕ ਦੇ ਸਰਵਉੱਚ ਪੱਧਰ ਨੂੰ ਛੂ ਗਿਆ। 
ਬੀ.ਐੱਸ.ਈ. 'ਚ ਸੂਚੀਬੰਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਣ 45,50,867 ਕਰੋੜ ਰੁਪਏ ਵਧ ਕੇ 1,51,73,867 ਕਰੋੜ ਰੁਪਏ ਭਾਵ 2,300 ਅਰਬ ਡਾਲਰ ਹੋ ਗਿਆ। ਸਾਲ 2017 ਦੇ ਅੰਤਿਮ ਕਾਰਜ ਦਿਵਸ ਨੂੰ ਸੈਂਸੈਕਸ 208.80 ਅੰਕ ਭਾਵ 0.62 ਫੀਸਦੀ ਦੀ ਜ਼ੋਰਦਾਰ ਵਾਧੇ ਨਾਲ 34,056.83 ਅੰਕ 'ਤੇ ਬੰਦ ਹੋਇਆ। ਵਿਸ਼ੇਸ਼ਕਾਂ ਮੁਤਾਬਕ ਸਾਲ 2017 ਆਖਰੀ ਕਾਰਜ ਦਿਵਸ ਜਾਂ-ਪੱਖੀ ਰੁੱਖ ਦੇ ਨਾਲ ਖਤਮ ਹੋਇਆ। ਇਸ ਦੇ ਨਾਲ ਹੀ ਸਾਲ ਦੀ ਸਮਾਪਤੀ 'ਤੇ ਬਾਜ਼ਾਰ ਰਿਕਾਰਡ ਉੱਚਾਈ 'ਤੇ ਬੰਦ ਹੋਇਆ। ਭਾਰਤੀ ਸ਼ੇਅਰ ਬਾਜ਼ਾਰ ਲਈ ਇਹ ਸਾਲ ਮਹੱਤਵਪੂਰਨ ਰਿਹਾਸ ਇਥੇ ਤੱਕ ਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਸੰਸਾਰਕ ਬਾਜ਼ਾਰਾਂ ਲਈ ਇਹ ਸਾਲ ਵਰਣਨਯੋਗ ਰਿਹਾ। ਸਾਲ ਦੌਰਾਮ ਕਈ ਕੰਪਨੀਆਂ ਪੂੰਜੀ ਬਾਜ਼ਾਰ 'ਚ ਉਤਰੀਆਂ। ਕੁੱਲ ਮਿਲਾ ਕੇ 36 ਕੰਪਨੀਆਂ ਦੇ ਸਟਾਰਟਪ ਜਨਤਕ ਨਿਰਗਮ (ਆਈ.ਪੀ.ਓ.) ਬਾਜ਼ਾਰ 'ਚ ਆਏ ਅਤੇ ਉਨ੍ਹਾਂ ਨੂੰ ਨਿਵੇਸ਼ਕਾਂ ਦਾ ਸਮਰਥਨ ਪ੍ਰਾਪਤ ਹੋਇਆ। 
ਸਾਲ ਦੀ ਸਮਾਪਤੀ 'ਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ.) ਸਭ ਤੋਂ ਕੀਮਤੀ ਕੰਪਨੀ ਰਹੀ। ਇਸ ਦੇ ਸ਼ੇਅਰਾਂ ਦਾ ਬਾਜ਼ਾਰ ਪੂੰਜੀਕਰਣ 5,83,347.34 ਕਰੋੜ ਰੁਪਏ ਰਿਹਾ। ਇਸ ਤੋਂ ਬਾਅਦ ਟਾਟਾ ਕੰਸਲਟੈਂਸੀ ਸਰਵਿਸ ਦਾ ਸਥਾਨ ਰਿਹਾ। ਤੀਜੇ ਸਥਾਨ 'ਤੇ ਐੱਚ.ਡੀ.ਐੱਫ.ਸੀ. ਬੈਂਕ ਰਿਹਾ। ਇਸ ਦਾ ਬਾਜ਼ਾਰ ਪੂੰਜੀਕਰਣ 4,85,272.61 ਕਰੋੜ ਰੁਪਏ ਰਿਹਾ। ਇਸ ਤੋਂ ਬਾਅਦ ਆਈ.ਟੀ.ਸੀ. ਰਿਹਾ ਜਿਸ ਦਾ ਬਾਜ਼ਾਰ ਪੂੰਜੀਕਰਣ 3,20,730.92 ਕਰੋੜ ਰੁਪਏ ਰਿਹਾ। ਪੰਜਵੇਂ ਸਥਾਨ 'ਤੇ ਹਿੰਦੂਸਤਾਨ ਯੂਨੀਲੀਵਰ ਰਿਹਾ ਜਿਸ ਦਾ ਬਾਜ਼ਾਰ ਪੂੰਜੀਕਰਣ 2,96,122.31 ਕਰੋੜ ਰੁਪਏ ਰਿਹਾ।


Related News