ਸਪਾਟ ਢੰਗ ਨਾਲ ਖੁੱਲ੍ਹੇ ਸੈਂਸੈਕਸ ਅਤੇ ਨਿਫਟੀ, RBI ਦੇ ਫੈਸਲੇ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਦਿਸ਼ਾ
Wednesday, Dec 07, 2022 - 10:56 AM (IST)
ਮੁੰਬਈ—ਵਿਆਜ ਦਰਾਂ 'ਤੇ ਆਰ.ਬੀ.ਆਈ ਦੇ ਫੈਸਲੇ ਤੋਂ ਪਹਿਲਾਂ ਬੁੱਧਵਾਰ ਨੂੰ ਸੈਂਸੈਕਸ 11 ਅੰਕਾਂ ਦੀ ਗਿਰਾਵਟ ਦੇ ਨਾਲ 62615 'ਤੇ ਅਤੇ ਨਿਫਟੀ 4 ਅੰਕ ਡਿੱਗ ਕੇ 18638 'ਤੇ ਆ ਖੁੱਲ੍ਹਿਆ। ਬਜ਼ਾਰ 'ਚ ਸਾਪਟ ਢੰਗ ਨਾਲ ਕਾਰੋਬਾਰ ਦੀ ਸ਼ੁਰੂਆਤ ਹੋਈ। ਅੱਜ ਹੀ ਰਿਜ਼ਰਵ ਬੈਂਕ ਇਸ ਸਾਲ ਦੀ ਆਖਰੀ ਮੁਦਰਾ ਨੀਤੀ ਦਾ ਐਲਾਨ ਕਰੇਗਾ। ਬਾਜ਼ਾਰ ਦੀ ਦਿਸ਼ਾ ਆਰ.ਬੀ.ਆਈ ਦੇ ਫੈਸਲੇ 'ਤੇ ਨਿਰਭਰ ਕਰੇਗੀ।
ਗਵਰਨਰ ਸ਼ਕਤੀਕਾਂਤ ਦਾਸ ਮਹਿੰਗਾਈ ਬਾਰੇ ਕੀ ਕਹਿੰਦੇ ਹਨ ਅਤੇ ਰੈਪੋ ਰੇਟ ਨੂੰ ਲੈ ਕੇ ਕੀ ਫੈਸਲਾ ਲਿਆ ਜਾਂਦਾ ਹੈ, ਬਾਜ਼ਾਰ ਦੀ ਇਸ ਗੱਲ 'ਤੇ ਨਜ਼ਰ ਟਿਕੀ ਰਹੇਗੀ । ਦੂਜੇ ਪਾਸੇ ਐੱਸ.ਜੀ.ਐਕਸ ਨਿਫਟੀ 'ਚ ਇਸ ਸਮੇਂ 55 ਅੰਕਾਂ ਦੀ ਗਿਰਾਵਟ ਦੇਖੀ ਗਈ। ਅਮਰੀਕੀ ਬਾਜ਼ਾਰ 'ਚ ਕਮਜ਼ੋਰੀ ਦੇਖਣ ਨੂੰ ਮਿਲੀ। ਡਾਓ ਜੋਂਸ 350 ਅੰਕ ਯਾਨੀ 1.03 ਫੀਸਦੀ, ਨੈਸਡੈਕ 225 ਅੰਕ ਭਾਵ 2 ਫੀਸਦੀ ਅਤੇ ਐੱਸ ਐਂਡ ਪੀ 500 1.44 ਫੀਸਦੀ ਫਿਸਲ ਗਿਆ। ਇਸ ਗੱਲ ਦੀ ਸੰਭਾਵਨਾ ਵੱਧ ਰਹੀ ਹੈ ਕਿ ਫੈਡਰਲ ਰਿਜ਼ਰਵ (ਯੂ.ਐੱਸ. ਫੈਡਰਲ ਰਿਜ਼ਰਵ) ਅਗਲੇ ਹਫਤੇ ਹੋਣ ਵਾਲੀ ਬੈਠਕ 'ਚ ਵਿਆਜ ਦਰ 'ਚ ਫਿਰ ਤੋਂ ਵੱਡਾ ਵਾਧਾ ਕਰ ਸਕਦਾ ਹੈ।