ਸ਼ੇਅਰ ਬਾਜ਼ਾਰ ਧੜਾਮ, ਨਿਵੇਸ਼ਕਾਂ ਨੂੰ 2.14 ਲੱਖ ਕਰੋੜ ਰੁਪਏ ਦਾ ਘਾਟਾ

Friday, Jul 21, 2023 - 03:11 PM (IST)

ਮੁੰਬਈ — ਕਈ ਦਿਨਾਂ ਦੀ ਤੇਜ਼ੀ ਤੋਂ ਬਾਅਦ ਅੱਜ ਸੈਂਸੈਕਸ ਅਤੇ ਨਿਫਟੀ ਟੁੱਟ ਗਏ। ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ ਦੋ ਮਿੰਟਾਂ 'ਚ 750 ਅੰਕ ਡਿੱਗ ਗਿਆ। ਦੂਜੇ ਪਾਸੇ ਨਿਫਟੀ 'ਚ ਵੀ 100 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਕੁਝ ਹੀ ਮਿੰਟਾਂ 'ਚ 2.14 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਕਾਰਨ ਵਿਦੇਸ਼ੀ ਬਾਜ਼ਾਰਾਂ ਨੂੰ ਦੱਸਿਆ ਜਾ ਰਿਹਾ ਹੈ, ਜਿੱਥੇ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ : ਭਾਰਤ ਦੀ ਰਾਹ 'ਤੇ ਅਮਰੀਕਾ, ਫੈਡਰਲ ਰਿਜ਼ਰਵ ਨੇ ਲਾਂਚ ਕੀਤੀ ਨਵੀਂ ਤਤਕਾਲ-ਭੁਗਤਾਨ ਸੇਵਾ 'FedNow'

ਦੋ ਮਿੰਟਾਂ 'ਚ ਡੁੱਬ ਗਏ ਨਿਵੇਸ਼ਕਾਂ ਦੇ 2.14 ਲੱਖ ਕਰੋੜ

ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਦੋ ਮਿੰਟਾਂ 'ਚ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ। ਨਿਵੇਸ਼ਕਾਂ ਦਾ ਲਾਭ ਅਤੇ ਨੁਕਸਾਨ BSE ਦੀ ਮਾਰਕੀਟ ਕੈਪ ਨਾਲ ਜੁੜਿਆ ਹੋਇਆ ਹੈ। ਇੱਕ ਦਿਨ ਪਹਿਲਾਂ ਬੀਐਸਈ ਬੰਦ ਹੋਣ 'ਤੇ ਮਾਰਕੀਟ ਕੈਪ 3,04,04,787.17 ਕਰੋੜ ਰੁਪਏ ਸੀ। ਦੂਜੇ ਪਾਸੇ, ਜਦੋਂ ਅੱਜ ਸਵੇਰੇ 9.17 ਵਜੇ ਬੀਐਸਈ 66,822.15 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ, ਤਾਂ ਮਾਰਕੀਟ ਕੈਪ 3,01,90,520.52 ਕਰੋੜ ਰੁਪਏ 'ਤੇ ਆ ਗਿਆ। ਇਸ ਦਾ ਮਤਲਬ ਹੈ ਕਿ ਬਾਜ਼ਾਰ ਖੁੱਲ੍ਹਣ ਦੇ ਦੋ ਮਿੰਟਾਂ ਦੇ ਅੰਦਰ ਹੀ ਨਿਵੇਸ਼ਕਾਂ ਨੂੰ 2,14,266.65 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। 10 ਵਜੇ ਤੱਕ ਬੀਐੱਸਈ ਦਾ ਮਾਰਕਿਟ ਕੈਪ 3,03,39,951.78 ਕਰੋੜ ਰੁਪਏ ਪਹੁੰਚ ਗਿਆ।

ਇਹ ਵੀ ਪੜ੍ਹੋ : Sahara ਦੇ 10 ਕਰੋੜ ਨਿਵੇਸ਼ਕਾਂ ਲਈ ਵੱਡੀ ਰਾਹਤ, ਅਮਿਤ ਸ਼ਾਹ ਨੇ ਲਾਂਚ ਕੀਤਾ ਰਿਫੰਡ ਪੋਰਟਲ

ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ

ਬਾਜ਼ਾਰ ਖੁੱਲ੍ਹਣ ਤੋਂ ਕੁਝ ਦੇਰ ਬਾਅਦ ਹੀ ਸੈਂਸੈਕਸ 750 ਅੰਕਾਂ ਦੀ ਗਿਰਾਵਟ ਨਾਲ 66,822.15 'ਤੇ ਕਾਰੋਬਾਰ ਕਰ ਰਿਹਾ ਸੀ। ਸਵੇਰੇ 9.45 ਵਜੇ ਸੈਂਸੈਕਸ 595.21 ਅੰਕਾਂ ਦੀ ਗਿਰਾਵਟ ਨਾਲ 66,976.69 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਸੈਂਸੈਕਸ 227.95 (-1.14%) ਅੰਕਾਂ ਦੀ ਗਿਰਾਵਟ ਨਾਲ 829.81 (1.23%) ਹੇਠਾਂ 66,742.09 'ਤੇ ਅਤੇ ਨਿਫਟੀ 19,751.20 'ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : Infosys ਦੇ ਚੇਅਰਮੈਨ ਤੇ ਪਤਨੀ ਨੇ ਤਿਰੂਪਤੀ ਬਾਲਾ ਮੰਦਿਰ 'ਚ ਦਾਨ ਕੀਤਾ ਸੋਨੇ ਦਾ ਸ਼ੰਖ ਤੇ ਕੱਛੂਆ

ਆਈਟੀ ਕੰਪਨੀਆਂ ਵਿੱਚ ਵੱਡੀ ਗਿਰਾਵਟ

ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਆਈਟੀ ਕੰਪਨੀਆਂ 'ਚ ਗਿਰਾਵਟ ਨੂੰ ਮੰਨਿਆ ਜਾ ਰਿਹਾ ਹੈ। ਇੰਫੋਸਿਸ ਦੇ ਸ਼ੇਅਰ ਲਗਭਗ 8 ਪ੍ਰਤੀਸ਼ਤ ਹੇਠਾਂ ਹਨ ਅਤੇ ਨਿਫਟੀ ਵਿੱਚ ਸਭ ਤੋਂ ਵੱਧ ਘਾਟੇ ਵਿੱਚ ਹਨ। ਐੱਚਸੀਐੱਲ ਦੇ ਸ਼ੇਅਰਾਂ 'ਚ ਕਰੀਬ 3 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਵਿਪਰੋ ਦੇ ਸ਼ੇਅਰਾਂ 'ਚ ਕਰੀਬ ਦੋ ਫੀਸਦੀ ਦੀ ਗਿਰਾਵਟ ਆਈ ਹੈ। TCS ਦਾ ਸਟਾਕ 1.65 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰਾਂ 'ਚ ਵੀ ਮੁਨਾਫਾ ਬੁਕਿੰਗ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ 'ਚ 1.62 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੂਪਰ ਪਾਵਰ ਬਣਨ ਦੀ ਇੱਛਾ ਰੱਖਣ ਵਾਲੇ ਚੀਨ ਦੀ ਹਾਲਤ ਖ਼ਸਤਾ, ਅੱਧੇ ਨੌਜਵਾਨ ਹੋਏ ਬੇਰੁਜ਼ਗਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News