ਸ਼ੇਅਰ ਬਾਜ਼ਾਰ ''ਚ ਤੇਜ਼ੀ, ਸੈਂਸੈਕਸ 232 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਖੁੱਲ੍ਹਿਆ
Tuesday, Aug 29, 2023 - 10:51 AM (IST)

ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ ਦੇ ਮਜ਼ਬੂਤ ਰੁਖ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸਟਾਕ ਸੂਚਕਾਂਕ ਵਿਚ ਵਾਧਾ ਦੇਖਣ ਨੂੰ ਮਿਲਿਆ। ਇਸ ਦੌਰਾਨ ਬੀਐਸਈ ਦਾ ਸੈਂਸੈਕਸ 232.43 ਅੰਕ ਚੜ੍ਹ ਕੇ 65,229.03 'ਤੇ ਪਹੁੰਚ ਗਿਆ। NSE ਨਿਫਟੀ 71.85 ਅੰਕ ਚੜ੍ਹ ਕੇ 19,377.90 'ਤੇ ਰਿਹਾ।
ਇਹ ਵੀ ਪੜ੍ਹੋ : 16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ
ਟਾਪ ਗੇਨਰਜ਼
ਟਾਟਾ ਮੋਟਰਜ਼, ਟੈਕ ਮਹਿੰਦਰਾ, NTPC, ਪਾਵਰ ਗਰਿੱਡ, ਜੀਓ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ, ਵਿਪਰੋ, ਐਚਸੀਐਲ ਟੈਕਨਾਲੋਜੀਜ਼, ਐਚਡੀਐਫਸੀ ਬੈਂਕ
ਇਹ ਵੀ ਪੜ੍ਹੋ : ਦੁਨੀਆ ’ਚ ਫਿਰ ਮਚੇਗੀ ਹਾਹਾਕਾਰ, ਭਾਰਤ ਵੱਲੋਂ ਹੁਣ ਬਾਸਮਤੀ ਚੌਲਾਂ ਦੀ ਐਕਸਪੋਰਟ ਵੀ ਬੈਨ!
ਟਾਪ ਲੂਜ਼ਰਜ਼
ਭਾਰਤੀ ਏਅਰਟੈੱਲ, ਐਕਸਿਸ ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਇੰਡਸਇੰਡ ਬੈਂਕ
ਗਲੋਬਲ ਬਾਜ਼ਾਰਾਂ ਦਾ ਹਾਲ
ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.02 ਫੀਸਦੀ ਡਿੱਗ ਕੇ 84.40 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 1,393.25 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸੋਮਵਾਰ ਨੂੰ ਸੈਂਸੈਕਸ 110.09 ਅੰਕ ਜਾਂ 0.17 ਫੀਸਦੀ ਵਧ ਕੇ 64,996.60 'ਤੇ ਬੰਦ ਹੋਇਆ, ਜਦਕਿ ਨਿਫਟੀ 40.25 ਅੰਕ ਜਾਂ 0.21 ਫੀਸਦੀ ਵਧ ਕੇ 19,306.05 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8