ਸ਼ੇਅਰ ਬਾਜ਼ਾਰ : ਸੈਂਸੈਕਸ 'ਚ 1200 ਤੋਂ ਵਧ ਅੰਕਾਂ ਦੀ ਗਿਰਾਵਟ ਤੇ ਨਿਫਟੀ 25,807 ਦੇ ਪੱਧਰ 'ਤੇ ਹੋਇਆ ਬੰਦ

Monday, Sep 30, 2024 - 03:47 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ 'ਚ 1200 ਤੋਂ ਵਧ ਅੰਕਾਂ ਦੀ ਗਿਰਾਵਟ ਤੇ ਨਿਫਟੀ 25,807 ਦੇ ਪੱਧਰ 'ਤੇ ਹੋਇਆ ਬੰਦ

ਮੁੰਬਈ - ਅੱਜ ਭਾਵ 30 ਸਤੰਬਰ ਮਹੀਨੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਨੇ ਵਾਧੇ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਗਿਰਾਵਟ ਦਰਜ ਕੀਤੀ ਹੈ । ਸੈਂਸੈਕਸ 1272.07 ਅੰਕ ਭਾਵ 1.49 ਫ਼ੀਸਦੀ ਦੀ ਗਿਰਾਵਟ ਤੋਂ ਬਾਅਦ 84,299.78 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 30 ਸਟਾਕਾਂ ਵਿੱਚੋਂ 25 ਗਿਰਾਵਟ ਨਾਲ ਅਤੇ 5 ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ। 

PunjabKesari

ਦੂਜੇ ਪਾਸੇ ਨਿਫਟੀ ਵੀ 371.35 ਭਾਵ 1.42 ਫ਼ੀਸਦੀ ਤੋਂ ਜ਼ਿਆਦਾ ਡਿੱਗ ਕੇ 25,807.60 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ 'ਚੋਂ 40 ਡਿੱਗ ਰਹੇ ਹਨ ਅਤੇ 10 ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ। NSE ਦੇ ਰੀਅਲਟੀ ਸੈਕਟਰ 'ਚ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 27 ਸਤੰਬਰ ਨੂੰ ਸ਼ੇਅਰ ਬਾਜ਼ਾਰ ਨੇ ਲਗਾਤਾਰ 8ਵੇਂ ਦਿਨ ਸਭ ਤੋਂ ਉੱਚਾ ਪੱਧਰ ਬਣਾਇਆ ਸੀ। ਸੈਂਸੈਕਸ 85,978 ਅਤੇ ਨਿਫਟੀ 26,277 ਦੇ ਰਿਕਾਰਡ ਪੱਧਰ ਨੂੰ ਛੂਹ ਗਿਆ ਸੀ। ਸਭ ਤੋਂ ਜ਼ਿਆਦਾ ਗਿਰਾਵਟ NSE ਦੇ ਆਟੋ ਸੈਕਟਰ 'ਚ ਦੇਖਣ ਨੂੰ ਮਿਲੀ।

PunjabKesari

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 4.64 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 2.23 ਫੀਸਦੀ ਤੱਕ ਡਿੱਗਿਆ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 5.18 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
27 ਸਤੰਬਰ ਨੂੰ ਅਮਰੀਕਾ ਦਾ ਡਾਓ ਜੋਂਸ 0.33 ਫੀਸਦੀ ਵਧ ਕੇ 42,313 'ਤੇ ਬੰਦ ਹੋਇਆ। ਨੈਸਡੈਕ 0.39% ਡਿੱਗ ਕੇ 18,119 'ਤੇ ਬੰਦ ਹੋਇਆ। S&P 500 ਵੀ 0.13% ਡਿੱਗ ਕੇ 5,738 'ਤੇ ਆ ਗਿਆ।
ਐਨਐਸਈ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 27 ਸਤੰਬਰ ਨੂੰ 1,209.10 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਸਮੇਂ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 6,886.65 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਪਿਛਲੇ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਦਾ ਹਾਲ

ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 27 ਸਤੰਬਰ ਨੂੰ ਸ਼ੇਅਰ ਬਾਜ਼ਾਰ ਨੇ ਲਗਾਤਾਰ 8ਵੇਂ ਦਿਨ ਸਭ ਤੋਂ ਉੱਚਾ ਪੱਧਰ ਬਣਾਇਆ ਸੀ। ਸੈਂਸੈਕਸ 85,978 ਅਤੇ ਨਿਫਟੀ 26,277 ਦੇ ਰਿਕਾਰਡ ਪੱਧਰ ਨੂੰ ਛੂਹ ਗਿਆ। ਹਾਲਾਂਕਿ ਬਾਅਦ 'ਚ ਇਸ 'ਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਸੈਂਸੈਕਸ 264 ਅੰਕਾਂ ਦੀ ਗਿਰਾਵਟ ਨਾਲ 85,571 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 15 ਵਧੇ ਅਤੇ 15 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਵੀ 37 ਅੰਕ ਡਿੱਗ ਕੇ 26,178 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ 'ਚੋਂ 29 ਵਧੇ , 20 'ਚ ਗਿਰਾਵਟ ਅਤੇ ਇਕ ਸਟਾਕ ਬਿਨਾਂ ਕਿਸੇ ਬਦਲਾਅ ਦੇ ਬੰਦ ਹੋਇਆ। ਐਨਐਸਈ ਦੇ ਮੀਡੀਆ ਸੈਕਟਰ ਵਿੱਚ ਸਭ ਤੋਂ ਵੱਧ ਗਿਰਾਵਟ 1.55% ਸੀ। ਜਦੋਂ ਕਿ, ਤੇਲ ਅਤੇ ਗੈਸ ਵਿੱਚ ਸਭ ਤੋਂ ਵੱਧ 2.37% ਦਾ ਵਾਧਾ ਹੋਇਆ ਹੈ।


author

Harinder Kaur

Content Editor

Related News