ਸ਼ੇਅਰ ਬਾਜ਼ਾਰ : ਇਤਿਹਾਸਕ ਪੱਧਰ 'ਤੇ ਪਹੁੰਚਣ ਤੋਂ ਬਾਅਦ ਸੈਂਸੈਕਸ 'ਚ ਆਈ ਗਿਰਾਵਟ, ਨਿਫਟੀ 25,940 ਦੇ ਪੱਧਰ 'ਤੇ ਬੰਦ

Tuesday, Sep 24, 2024 - 03:45 PM (IST)

ਸ਼ੇਅਰ ਬਾਜ਼ਾਰ : ਇਤਿਹਾਸਕ ਪੱਧਰ 'ਤੇ ਪਹੁੰਚਣ ਤੋਂ ਬਾਅਦ ਸੈਂਸੈਕਸ 'ਚ ਆਈ ਗਿਰਾਵਟ, ਨਿਫਟੀ 25,940 ਦੇ ਪੱਧਰ 'ਤੇ ਬੰਦ

ਮੁੰਬਈ - ਸ਼ੇਅਰ ਬਾਜ਼ਾਰ ਅੱਜ ਯਾਨੀ 24 ਸਤੰਬਰ ਨੂੰ ਫਲੈਟ ਖੁੱਲ੍ਹਿਆ। ਬਾਜ਼ਾਰ ਖੁੱਲ੍ਹਣ ਦੇ ਸਮੇਂ, ਬੀਐਸਈ ਸੈਂਸੈਕਸ ਨੈਗੇਟਿਵ ਸੀ। ਪਰ ਸ਼ੁਰੂਆਤੀ ਕਾਰੋਬਾਰ ਤੋਂ ਬਾਅਦ, ਬਾਜ਼ਾਰ ਦੇ ਮੁੱਖ ਸੂਚਕਾਂਕ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਏ। ਸਵੇਰ ਦੇ ਕਾਰੋਬਾਰ ਵਿੱਚ, ਸੈਂਸੈਕਸ ਅਤੇ ਨਿਫਟੀ ਨੇ ਕ੍ਰਮਵਾਰ 85,052 ਅਤੇ 25,978 ਦੇ ਨਵੇਂ ਆਲ ਟਾਈਮ ਹਾਈ ਪੱਧਰ ਬਣਾਏ।

ਅੱਜ ਸੈਂਸੈਕਸ ਆਲ ਟਾਈਮ ਹਾਈ ਪੱਧਰ ਬਣਾਉਣ ਤੋਂ ਬਾਅਦ 14.57 ਅੰਕ ਭਾਵ 0.02 ਫ਼ੀਸਦੀ ਦੀ ਗਿਰਾਵਟ ਦੇ ਨਾਲ 84,914.04 ਦੇ ਪੱਧਰ ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨਿਫਟੀ 1.35 ਅੰਕ ਭਾਵ 0.01 ਫ਼ੀਸਦੀ ਦੇ ਵਾਧੇ ਨਾਲ 25,940 ਦੇ ਪੱਧਰ ਤੇ ਬੰਦ ਹੋਇਆ ਹੈ। 

ਬੰਬਈ ਸਟਾਕ ਦੇ ਸ਼ੇਅਰਾਂ ਦੀ ਸਥਿਤੀ

PunjabKesari

ਨੈਸ਼ਨਲ ਸਟਾਕ ਐਕਸਚੇਂਜ ਦੇ ਸ਼ੇਅਰਾਂ ਦੀ ਸਥਿਤੀ

PunjabKesari

ਟਾਟਾ ਸਟੀਲ ਦੇ ਸ਼ੇਅਰ ਲਗਭਗ 3% ਵਧੇ ਹਨ। ਐਨਐਸਈ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 23 ਸਤੰਬਰ ਨੂੰ 404.42 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DII) ਨੇ ਵੀ 1,022.64 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 1.79% ਅਤੇ ਕੋਰੀਆ ਦਾ ਕੋਸਪੀ 0.066% ਵਧਿਆ। ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 23 ਸਤੰਬਰ ਨੂੰ 0.15 ਫੀਸਦੀ ਦੇ ਵਾਧੇ ਨਾਲ 42,124 'ਤੇ ਬੰਦ ਹੋਇਆ ਹੈ। ਇਸ ਦੌਰਾਨ, Nasdaq 0.14% ਵਧ ਕੇ 17,974 'ਤੇ ਅਤੇ S&P 500 0.28% ਵਧ ਕੇ 5,718 'ਤੇ ਪਹੁੰਚ ਗਿਆ।

ਕੱਲ੍ਹ ਸਭ ਤੋਂ ਉੱਚਾ ਪੱਧਰ ਬਣਾਇਆ ਸੀ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 23 ਸਤੰਬਰ ਨੂੰ, ਬਾਜ਼ਾਰ ਨੇ ਲਗਾਤਾਰ ਤੀਜੇ ਕਾਰੋਬਾਰੀ ਦਿਨ ਇੱਕ ਨਵਾਂ ਸਰਵਕਾਲੀ ਉੱਚ ਪੱਧਰ ਬਣਾਇਆ ਸੀ। ਕਾਰੋਬਾਰ ਦੌਰਾਨ ਸੈਂਸੈਕਸ 84,980 ਦੇ ਪੱਧਰ ਨੂੰ ਛੂਹ ਗਿਆ ਅਤੇ ਨਿਫਟੀ 25,956 ਦੇ ਪੱਧਰ ਨੂੰ ਛੂਹ ਗਿਆ।

ਇਸ ਤੋਂ ਬਾਅਦ ਸੈਂਸੈਕਸ 384 ਅੰਕਾਂ ਦੇ ਵਾਧੇ ਨਾਲ 84,928 'ਤੇ ਬੰਦ ਹੋਇਆ। ਨਿਫਟੀ ਵੀ 148 ਅੰਕ ਵਧ ਕੇ 25,939 'ਤੇ ਬੰਦ ਹੋਇਆ। ਅੱਜ ਆਟੋ, FMCG ਅਤੇ ਬੈਂਕਿੰਗ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ।
 


author

Harinder Kaur

Content Editor

Related News