ਸ਼ੇਅਰ ਬਾਜ਼ਾਰ : ਸ਼ੁਰੂਆਤੀ ਕਾਰੋਬਾਰ ''ਚ ਆਇਆ ਉਛਾਲ, ਬਾਅਦ ''ਚ ਦੋਵੇਂ ਸੂਚਕਾਂਕ ਨੇ ਗੁਆਇਆ ਲਾਭ

Friday, Nov 18, 2022 - 10:37 AM (IST)

ਸ਼ੇਅਰ ਬਾਜ਼ਾਰ : ਸ਼ੁਰੂਆਤੀ ਕਾਰੋਬਾਰ ''ਚ ਆਇਆ ਉਛਾਲ, ਬਾਅਦ ''ਚ ਦੋਵੇਂ ਸੂਚਕਾਂਕ ਨੇ ਗੁਆਇਆ ਲਾਭ

ਮੁੰਬਈ (ਭਾਸ਼ਾ) - ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦਰਮਿਆਨ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੇ ਦੋਵੇਂ ਬੈਂਚਮਾਰਕ ਸੂਚਕਾਂਕ ਨੇ ਸਕਾਰਾਤਮਕ ਸ਼ੁਰੂਆਤ ਕੀਤੀ ਪਰ ਛੇਤੀ ਹੀ ਤੇਜ਼ੀ ਗੁਆ ਦਿੱਤੀ। ਇਸ ਸਮੇਂ ਦੌਰਾਨ, ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 179.28 ਅੰਕ ਚੜ੍ਹ ਕੇ 61,929.88 ਦੇ ਪੱਧਰ 'ਤੇ ਰਿਹਾ। ਦੂਜੇ ਪਾਸੇ, ਵਿਆਪਕ NSE ਨਿਫਟੀ 50.7 ਅੰਕ ਵਧ ਕੇ 18,394.60 'ਤੇ ਆ ਗਿਆ। ਹਾਲਾਂਕਿ, ਬਾਅਦ ਵਿੱਚ ਦੋਵੇਂ ਬੈਂਚਮਾਰਕ ਸੂਚਕਾਂਕ ਨੇ ਸ਼ੁਰੂਆਤੀ ਲਾਭ ਛੱਡ ਦਿੱਤਾ ਅਤੇ ਘਾਟੇ ਨਾਲ ਵਪਾਰ ਕਰਨ ਲੱਗੇ।

ਇਸ ਦੌਰਾਨ ਬੀਐੱਸਈ ਦਾ ਸੈਂਸੈਕਸ 48.91 ਅੰਕ ਡਿੱਗ ਕੇ 61,701.69 'ਤੇ ਜਦੋਂ ਕਿ ਨਿਫਟੀ 20.25 ਅੰਕ ਡਿੱਗ ਕੇ 18,323.65 'ਤੇ ਆ ਗਿਆ। ਪਿਛਲੇ ਸੈਸ਼ਨ 'ਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 230.12 ਅੰਕ ਜਾਂ 0.37 ਫੀਸਦੀ ਦੀ ਗਿਰਾਵਟ ਨਾਲ 61,750.60 'ਤੇ ਬੰਦ ਹੋਇਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 65.75 ਅੰਕ ਜਾਂ 0.36 ਫੀਸਦੀ ਦੀ ਗਿਰਾਵਟ ਨਾਲ 18,343.90 'ਤੇ ਬੰਦ ਹੋਇਆ।

ਟਾਪ ਗੇਨਰਜ਼

ਏਸ਼ੀਅਨ ਪੇਂਟਸ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ, ਇੰਫੋਸਿਸ, ਲਾਰਸਨ ਐਂਡ ਟੂਬਰੋ , ਸਟੇਟ ਬੈਂਕ ਆਫ ਇੰਡੀਆ 

ਟਾਪ ਲੂਜ਼ਰਜ਼

ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਟਾਈਟਨ, ਟੇਕ ਮਹਿੰਦਰਾ,ਭਾਰਤੀ ਏਅਰਟੈੱਲ 

ਗਲੋਬਲ ਬਾਜ਼ਾਰਾਂ ਦਾ ਹਾਲ

ਹੋਰ ਏਸ਼ੀਆਈ ਬਾਜ਼ਾਰਾਂ ਵਿੱਚ, ਸਿਓਲ, ਟੋਕੀਓ ਅਤੇ ਹਾਂਗਕਾਂਗ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਸਨ ਜਦੋਂ ਕਿ ਸ਼ੰਘਾਈ ਵਿੱਚ ਘਾਟੇ ਦੇ ਵਪਾਰ ਹੋਇਆ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਗਿਰਾਵਟ 'ਚ ਬੰਦ ਹੋਏ। 

ਇਸ ਦੌਰਾਨ ਅੰਤਰਰਾਸ਼ਟਰੀ ਤੇਲ ਸੂਚਕ ਅੰਕ ਬ੍ਰੈਂਟ ਕਰੂਡ 0.71 ਫੀਸਦੀ ਵਧ ਕੇ 90.42 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 618.37 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦ ਕੀਤੀ।


author

Harinder Kaur

Content Editor

Related News