ਸ਼ੇਅਰ ਬਾਜ਼ਾਰ ''ਚ ਪਰਤੀ ਹਰਿਆਲੀ, ਨਿਵੇਸ਼ਕਾਂ ਨੇ ਕਮਾਏ 8 ਲੱਖ ਕਰੋੜ ਰੁਪਏ

Thursday, Mar 14, 2024 - 05:57 PM (IST)

ਸ਼ੇਅਰ ਬਾਜ਼ਾਰ ''ਚ ਪਰਤੀ ਹਰਿਆਲੀ, ਨਿਵੇਸ਼ਕਾਂ ਨੇ ਕਮਾਏ 8 ਲੱਖ ਕਰੋੜ ਰੁਪਏ

ਮੁੰਬਈ - ਬੁੱਧਵਾਰ ਦੀ ਵੱਡੀ ਗਿਰਾਵਟ ਤੋਂ ਬਾਅਦ, ਸ਼ੇਅਰ ਬਾਜ਼ਾਰ ਵੀਰਵਾਰ ਨੂੰ ਤੇਜ਼ੀ ਨਾਲ ਕਾਰੋਬਾਰ ਕਰਦਾ ਦੇਖਿਆ ਗਿਆ। IT, FMCG ਸ਼ੇਅਰਾਂ 'ਚ ਭਾਰੀ ਖਰੀਦਾਰੀ ਦੇਖਣ ਨੂੰ ਮਿਲੀ। ਬੀ.ਐੱਸ.ਈ. ਦਾ ਸੈਂਸੈਕਸ 335 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ, ਜਦਕਿ ਨਿਫਟੀ ਨੇ ਵੀ 22,150 ਦੇ ਪੱਧਰ ਨੂੰ ਮੁੜ ਹਾਸਲ ਕੀਤਾ। ਛੋਟੇ ਅਤੇ ਦਰਮਿਆਨੇ ਸ਼ੇਅਰਾਂ 'ਚ ਵੀ ਭਾਰੀ ਖਰੀਦਾਰੀ ਦੇਖਣ ਨੂੰ ਮਿਲੀ। ਬੀਐਸਈ ਮਿਡਕੈਪ ਇੰਡੈਕਸ 2.28 ਫੀਸਦੀ ਅਤੇ ਬੀਐਸਈ ਸਮਾਲਕੈਪ ਇੰਡੈਕਸ 3.11 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ। ਇਸ ਕਾਰਨ ਅੱਜ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀ ਦੌਲਤ ਵਿੱਚ ਕਰੀਬ 8 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਬੈਂਕਿੰਗ ਨੂੰ ਛੱਡ ਕੇ ਬੀਐੱਸਈ ਦੇ ਸਾਰੇ ਸੈਕਟਰੋਲ ਇੰਡੈਕਸ ਹਰੇ ਨਿਸ਼ਾਨ ਵਿਚ ਬੰਦ ਹੋਏ। 

ਇਹ ਵੀ ਪੜ੍ਹੋ :    Mutual Fund 'ਚ ਔਰਤਾਂ ਕਰ ਰਹੀਆਂ ਹਨ ਭਾਰੀ ਨਿਵੇਸ਼,  21% ਵਧੀ ਹਿੱਸੇਦਾਰੀ

ਕਾਰੋਬਾਰ ਦੇ ਅੰਤ 'ਤੇ, BSE ਸੈਂਸੈਕਸ 335.39 ਅੰਕ ਜਾਂ 0.46% ਦੇ ਵਾਧੇ ਨਾਲ 73,097.28 'ਤੇ ਬੰਦ ਹੋਇਆ। ਜਦੋਂ ਕਿ NSE ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 153.30 ਅੰਕ ਜਾਂ 0.70% ਦੇ ਵਾਧੇ ਨਾਲ 22,151.00 ਦੇ ਪੱਧਰ 'ਤੇ ਬੰਦ ਹੋਇਆ ਹੈ।

ਨਿਵੇਸ਼ਕਾਂ ਨੇ ਕਮਾਏ 8 ਲੱਖ ਕਰੋੜ ਰੁਪਏ 

BSE 'ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਣ ਵੀਰਵਾਰ ਨੂੰ 380.16 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਕਿ ਇਸ ਦੇ ਪਿਛਲੇ ਕਾਰੋਬਾਰੀ ਦਿਨ ਭਾਵ ਬੁੱਧਵਾਰ, 13 ਮਾਰਚ ਨੂੰ 372.11 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ, ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦੇ ਮਾਰਕੀਟ ਕੈਪ ਵਿੱਚ ਅੱਜ ਲਗਭਗ 8.05 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ ਜਾਂ ਦੂਜੇ ਸ਼ਬਦਾਂ ਵਿੱਚ, ਨਿਵੇਸ਼ਕਾਂ ਦੀ ਦੌਲਤ ਵਿੱਚ ਲਗਭਗ 8.05 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :    ਕਾਰ 'ਚ ਸਾਰੀਆਂ ਸਵਾਰੀਆਂ ਲਈ ਸੀਟ ਬੈਲਟ ਲਗਾਉਣਾ ਹੋਵੇਗਾ ਲਾਜ਼ਮੀ, ਜੇਕਰ ਨਹੀਂ ਪਹਿਨੀ ਤਾਂ ਵੱਜੇਗਾ ਅਲਾਰਮ

ਸੈਂਸੈਕਸ ਦੇ 5 ਸਭ ਤੋਂ ਵੱਧ ਵੱਧ ਰਹੇ ਸਟਾਕ

ਬੀਐਸਈ ਸੈਂਸੈਕਸ ਦੇ 30 ਵਿੱਚੋਂ 18 ਸ਼ੇਅਰ ਅੱਜ ਵਾਧੇ ਨਾਲ ਬੰਦ ਹੋਏ। ਇਸ ਵਿੱਚ ਵੀ ਐਚਸੀਐਲ ਟੈਕ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ 2.83% ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਵਿਪਰੋ, ਭਾਰਤੀ ਏਅਰਟੈੱਲ, ਇਨਫੋਸਿਸ ਅਤੇ ਲਾਰਸਨ ਐਂਡ ਟੂਬਰੋ (LT) ਦੇ ਸ਼ੇਅਰ ਸਭ ਤੋਂ ਵੱਧ ਚੜ੍ਹੇ ਅਤੇ 1.66% ਤੋਂ 2.43% ਦੇ ਵਾਧੇ ਨਾਲ ਬੰਦ ਹੋਏ।

ਸੈਂਸੈਕਸ ਦੇ 5 ਸਭ ਤੋਂ ਵੱਧ ਟੁੱਟਣ ਵਾਲੇ ਸ਼ੇਅਰ

ਜਦੋਂ ਕਿ ਸੈਂਸੈਕਸ ਦੇ ਬਾਕੀ 12 ਸਟਾਕ ਗਿਰਾਵਟ ਨਾਲ ਬੰਦ ਹੋਏ। ਇਸ 'ਚ ਵੀ ਐਕਸਿਸ ਬੈਂਕ ਦੇ ਸ਼ੇਅਰ 1.68 ਫੀਸਦੀ ਦੀ ਗਿਰਾਵਟ ਦੇ ਨਾਲ ਟਾਪ ਲੂਜ਼ਰ ਰਹੇ। ਜਦੋਂ ਕਿ ਇੰਡਸਇੰਡ ਬੈਂਕ, ਬਜਾਜ ਫਾਈਨਾਂਸ, ਆਈਟੀਸੀ ਅਤੇ ਜੇਐਸਡਬਲਯੂ ਸਟੀਲ ਦੇ ਸ਼ੇਅਰ 0.76% ਤੋਂ 1.33% ਦੀ ਗਿਰਾਵਟ ਨਾਲ ਲਾਲ ਨਿਸ਼ਾਨ 'ਤੇ ਬੰਦ ਹੋਏ।

ਇਹ ਵੀ ਪੜ੍ਹੋ :   ਹੁਣ ਤੁਸੀਂ ਨਹੀਂ ਖਾ ਸਕੋਗੇ ਗੋਭੀ ਮੰਚੂਰੀਅਨ ਅਤੇ ਕਾਟਨ ਕੈਂਡੀ, ਇਨ੍ਹਾਂ ਭੋਜਨ ਪਦਾਰਥਾਂ 'ਤੇ ਲੱਗੀ ਪਾਬੰਦੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News