ਸਰਵਿਸ ਸੈਕਟਰ ਦੀ ਰਫਤਾਰ ਤੇਜ਼, 10 ਮਹੀਨਿਆਂ ’ਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚੀ ਗ੍ਰੋਥ

Thursday, Jul 03, 2025 - 06:33 PM (IST)

ਸਰਵਿਸ ਸੈਕਟਰ ਦੀ ਰਫਤਾਰ ਤੇਜ਼, 10 ਮਹੀਨਿਆਂ ’ਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚੀ ਗ੍ਰੋਥ

ਨਵੀਂ ਦਿੱਲੀ(ਭਾਸ਼ਾ) - ਜੂਨ 2025 ’ਚ ਭਾਰਤ ਦਾ ਸੇਵਾ ਖੇਤਰ (ਸਰਵਿਸ ਸੈਕਟਰ) ਤੇਜ਼ੀ ਨਾਲ ਵਧਿਆ ਹੈ। ਐੱਚ. ਐੱਸ. ਬੀ. ਸੀ. ਇੰਡੀਆ ਸਰਵਿਸ ਪੀ. ਐੱਮ. ਆਈ. ਰਿਪੋਰਟ ਮੁਤਾਬਕ, ਇਸ ਸੈਕਟਰ ਦੀ ਗ੍ਰੋਥ ਪਿਛਲੇ 10 ਮਹੀਨਿਆਂ ਦੀ ਸਭ ਤੋਂ ਉੱਚੀ ਰਹੀ। ਇਸ ਦੀ ਵੱਡੀ ਵਜ੍ਹਾ ਨਵੇਂ ਘਰੇਲੂ ਆਰਡਰਜ਼ ’ਚ ਤੇਜ਼ ਉਛਾਲ, ਅੰਤਰਰਾਸ਼ਟਰੀ ਵਿਕਰੀ ’ਚ ਸੁਧਾਰ ਅਤੇ ਲਗਾਤਾਰ ਹੋ ਰਹੀ ਹਾਇਰਿੰਗ ਹੈ।

ਇਹ ਵੀ ਪੜ੍ਹੋ :     ਨੌਕਰੀ ਕਰਨ ਵਾਲਿਆਂ ਲਈ ਸਰਕਾਰ ਦਾ ਵੱਡਾ ਤੋਹਫ਼ਾ, ਮਿਲਣਗੇ 15 ਹਜ਼ਾਰ ਰੁਪਏ

ਐੱਚ. ਐੱਸ. ਬੀ. ਸੀ. ਇੰਡੀਆ ਸਰਵਿਸ ਪੀ. ਐੱਮ. ਆਈ. ਬਿਜ਼ਨੈੱਸ ਐਕਟੀਵਿਟੀ ਇੰਡੈਕਸ ਮਈ ਦੇ 58.8 ਤੋਂ ਵਧ ਕੇ ਜੂਨ ’ਚ 60.4 ਹੋ ਗਈ। ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ’ਚ 50 ਤੋਂ ਉੱਤੇ ਦਾ ਸਕੋਰ ਗ੍ਰੋਥ (ਵਾਧਾ) ਦਰਸਾਉਂਦਾ ਹੈ, ਜਦੋਂਕਿ 50 ਤੋਂ ਹੇਠਾਂ ਦਾ ਸਕੋਰ ਗਿਰਾਵਟ।

ਘਰੇਲੂ ਆਰਡਰਜ਼ ਅਤੇ ਅੰਤਰਰਾਸ਼ਟਰੀ ਵਿਕਰੀ ਨੇ ਦਿੱਤੀ ਰਫਤਾਰ

ਐੱਚ. ਐੱਸ. ਬੀ. ਸੀ. ਦੀ ਚੀਫ ਇੰਡੀਆ ਇਕੋਨਾਮਿਸਟ ਪ੍ਰਾਂਜਲ ਭੰਡਾਰੀ ਨੇ ਕਿਹਾ,“ਜੂਨ ’ਚ ਘਰੇਲੂ ਨਵੇਂ ਆਰਡਰਜ਼ ’ਚ ਤੇਜ਼ ਵਾਧੇ ਕਾਰਨ ਸਰਵਿਸ ਸੈਕਟਰ ਦਾ ਇੰਡੈਕਸ 10 ਮਹੀਨਿਆਂ ਦੇ ਟਾਪ ’ਤੇ ਪਹੁੰਚ ਗਿਆ। ਅੰਤਰਰਾਸ਼ਟਰੀ ਆਰਡਰਜ਼ ਵੀ ਵਧੇ ਪਰ ਰਫਤਾਰ ਥੋੜ੍ਹੀ ਹੌਲੀ ਰਹੀ। ਚੰਗੀ ਗੱਲ ਇਹ ਰਹੀ ਕਿ ਕੰਪਨੀਆਂ ਦੀ ਲਾਗਤ ਵਧੀ ਪਰ ਉਸ ਤੋਂ ਘੱਟ ਦਰ ਨਾਲ ਉਨ੍ਹਾਂ ਨੇ ਗਾਹਕਾਂ ਤੋਂ ਕੀਮਤਾਂ ਵਸੂਲੀਆਂ, ਜਿਸ ਨਾਲ ਮਾਰਜਨ ਬਿਹਤਰ ਹੋਏ। ’’

ਇਹ ਵੀ ਪੜ੍ਹੋ :     PNB ਦੇ ਖ਼ਾਤਾਧਾਰਕਾਂ ਲਈ ਖੁਸ਼ਖ਼ਬਰੀ, Saving Account ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

ਇਹ ਵੀ ਸਾਹਮਣੇ ਆਇਆ ਕਿ ਅਗਸਤ 2024 ਤੋਂ ਬਾਅਦ ਪਹਿਲੀ ਵਾਰ ਨਵੇਂ ਆਰਡਰਜ਼ ਇੰਨੀ ਤੇਜ਼ੀ ਨਾਲ ਵਧੇ ਹਨ। ਏਸ਼ੀਆ, ਮਿਡਲ ਈਸਟ ਅਤੇ ਅਮਰੀਕਾ ਵਰਗੇ ਦੇਸ਼ਾਂ ਵੱਲੋਂ ਵੀ ਭਾਰਤੀ ਸੇਵਾਵਾਂ ਦੀ ਮੰਗ ’ਚ ਸੁਧਾਰ ਦਿਸਿਆ।

37 ਮਹੀਨਿਆਂ ਤੋਂ ਲਗਾਤਾਰ ਵੱਧ ਰਹੀਆਂ ਹਨ ਨੌਕਰੀਆਂ

ਇਸ ਮਜ਼ਬੂਤੀ ਦਾ ਅਸਰ ਰੋਜ਼ਗਾਰ ’ਤੇ ਵੀ ਦਿਸਿਆ। ਜੂਨ ’ਚ ਲਗਾਤਾਰ 37ਵੇਂ ਮਹੀਨੇ ਸੇਵਾ ਕੰਪਨੀਆਂ ਨੇ ਨਵੀਆਂ ਨੌਕਰੀਆਂ ਦਿੱਤੀਆਂ। ਹਾਲਾਂਕਿ ਮਈ ਦੇ ਮੁਕਾਬਲੇ ਹਾਇਰਿੰਗ ਦੀ ਰਫਤਾਰ ਥੋੜ੍ਹੀ ਹੌਲੀ ਰਹੀ ਪਰ ਹੁਣ ਵੀ ਇਹ ਔਸਤ ਤੋਂ ਉੱਤੇ ਰਹੀ। ਖਰਚ ਦੇ ਮੋਰਚੇ ’ਤੇ ਰਿਪੋਰਟ ’ਚ ਕਿਹਾ ਗਿਆ ਕਿ ਖਪਤਕਾਰ ਸੇਵਾਵਾਂ ’ਚ ਲਾਗਤ ਦਾ ਦਬਾਅ ਸਭ ਤੋਂ ਜ਼ਿਆਦਾ ਰਿਹਾ। ਉਥੇ ਹੀ, ਵਿੱਤੀ ਅਤੇ ਬੀਮਾ ਖੇਤਰ ’ਚ ਕੰਪਨੀਆਂ ਨੇ ਗਾਹਕਾਂ ਤੋਂ ਸਭ ਤੋਂ ਤੇਜ਼ ਦਰ ਨਾਲ ਕੀਮਤਾਂ ਵਸੂਲੀਆਂ।

ਇਹ ਵੀ ਪੜ੍ਹੋ :     ਹੁਣ Ola-Uber ਦੀ ਯਾਤਰਾ ਹੋਈ ਮਹਿੰਗੀ! ਸਰਕਾਰ ਨੇ ਕੈਬ ਐਗਰੀਗੇਟਰ ਪਾਲਸੀ 'ਚ ਕੀਤੇ ਅਹਿਮ ਬਦਲਾਅ

ਹਾਲਾਂਕਿ ਜ਼ਿਆਦਾਤਰ ਕੰਪਨੀਆਂ ਅਗਲੇ ਇਕ ਸਾਲ ’ਚ ਗ੍ਰੋਥ ਦੀ ਉਮੀਦ ਕਰ ਰਹੀਆਂ ਹਨ ਪਰ ਜੂਨ ’ਚ ਇਹ ਉਮੀਦ ਥੋੜ੍ਹੀ ਕਮਜ਼ੋਰ ਪਈ। ਸਿਰਫ 18 ਫੀਸਦੀ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ ਸਾਲ ਗ੍ਰੋਥ ਦੀ ਉਮੀਦ ਹੈ। ਇਹ ਅੰਕੜਾ ਜੁਲਾਈ 2022 ਤੋ ਬਾਅਦ ਸਭ ਤੋਂ ਘੱਟ ਰਿਹਾ। ਭੰਡਾਰੀ ਨੇ ਕਿਹਾ,“ਭਵਿੱਖ ਨੂੰ ਲੈ ਕੇ ਭਰੋਸਾ ਹੁਣ ਵੀ ਹੈ ਪਰ ਥੋੜ੍ਹਾ ਹਲਕਾ ਪੈ ਗਿਆ ਹੈ।”

ਇਹ ਵੀ ਪੜ੍ਹੋ :    FSSAI ਦਾ ਵੱਡਾ Alert, ਜ਼ਹਿਰ ਹਨ ਰਸੋਈ 'ਚ ਰੱਖੀਆਂ ਇਹ ਚੀਜ਼ਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News