ਬਾਜ਼ਾਰ 'ਚ ਤੇਜ਼ੀ, ਸੈਂਸੈਕਸ 112 ਅੰਕ ਦੀ ਬੜ੍ਹਤ ਨਾਲ 50,650 ਤੋਂ ਪਾਰ ਬੰਦ

Monday, May 24, 2021 - 03:32 PM (IST)

ਬਾਜ਼ਾਰ 'ਚ ਤੇਜ਼ੀ, ਸੈਂਸੈਕਸ 112 ਅੰਕ ਦੀ ਬੜ੍ਹਤ ਨਾਲ 50,650 ਤੋਂ ਪਾਰ ਬੰਦ

ਮੁੰਬਈ- ਯੂਰਪੀ ਤੇ ਏਸ਼ੀਆਈ ਬਾਜ਼ਾਰਾਂ ਵਿਚ ਮਿਲੇ-ਜੁਲੇ ਰੁਝਾਨਾਂ ਵਿਚਕਾਰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਭਾਰਤੀ ਬਾਜ਼ਾਰ ਹਰੇ ਨਿਸ਼ਾਨ 'ਤੇ ਰਹੇ। ਬੀ. ਐੱਸ. ਈ. ਸੈਂਸੈਕਸ 111.42 ਅੰਕ ਯਾਨੀ 0.22 ਫ਼ੀਸਦੀ ਦੀ ਮਜਬੂਤੀ ਨਾਲ 50,651.90 ਦੇ ਪੱਧਰ 'ਤੇ, ਐੱਨ. ਐੱਸ. ਈ. ਨਿਫਟੀ 9.05 ਅੰਕ ਯਾਨੀ 0.06 ਫ਼ੀਸਦੀ ਦੀ ਮਾਮੂਲੀ ਤੇਜ਼ੀ ਨਾਲ 15,184.35 ਦੇ ਪੱਧਰ 'ਤੇ ਬੰਦ ਹੋਇਆ ਹੈ।

ਪੀ. ਐੱਸ. ਯੂ. ਬੈਂਕ ਸ਼ੇਅਰਾਂ ਵਿਚ ਖ਼ਰੀਦਦਾਰੀ ਦਾ ਮਾਹੌਲ ਰਿਹਾ, ਉੱਥੇ ਹੀ ਐੱਫ. ਐੱਮ. ਸੀ. ਜੀ. ਵਿਚ ਵਿਕਵਾਲੀ ਦਾ ਦਬਾਅ ਸੀ। ਆਇਲ ਐਂਡ ਗੈਸ ਸਟਾਕਸ ਵਿਚ ਤੇਜ਼ੀ ਦੇਖਣ ਨੂੰ ਮਿਲੀ।

ਸੈਂਸੈਕਸ ਵਿਚ ਲਗਭਗ 2.6 ਫ਼ੀਸਦੀ ਦੀ ਬੜ੍ਹਤ ਨਾਲ ਐੱਸ. ਬੀ. ਆਈ. ਟਾਪ ਗੇਨਰ, ਜਦੋਂ ਕਿ ਤਕਰੀਬਨ 2 ਫ਼ੀਸਦੀ ਗਿਰਾਵਟ ਨਾਲ ਟਾਟਾ ਸਟੀਲ ਟਾਪ ਲੂਜ਼ਰ ਰਿਹਾ। ਨਿਫਟੀ ਵਿਚ ਆਈ. ਓ. ਸੀ. ਐੱਲ. 5 ਫ਼ੀਸਦੀ ਤੋਂ ਵੱਧ ਦੀ ਤੇਜ਼ੀ ਨਾਲ ਟਾਪ ਗੇਨਰ ਅਤੇ ਸ਼੍ਰੀ ਸੀਮੈਂਟ 3 ਫ਼ੀਸਦੀ ਦੀ ਗਿਰਾਵਟ ਨਾਲ ਟਾਪ ਲੂਜ਼ਰ ਰਿਹਾ। ਬੀ. ਐੱਸ. ਈ. 30 ਵਿਚ 16 ਸ਼ੇਅਰਾਂ ਵਿਚ ਗਿਰਾਵਟ, ਜਦੋਂ ਕਿ 14 ਵਿਚ ਤੇਜ਼ੀ ਦਰਜ ਹੋਈ।

PunjabKesari

ਬਾਜ਼ਾਰ ਵਿਚ ਸੁਸਤ ਕਾਰੋਬਾਰ ਵਿਚਕਾਰ ਅੱਜ ਬੀ. ਐੱਸ. ਈ. ਮਿਡਕੈਪ ਇੰਡੈਕਸ 21,717 ਦੇ ਨਵੇਂ ਰਿਕਾਰਡ ਉੱਚ ਪੱਧਰ 'ਤੇ, ਜਦੋਂ ਕਿ ਸਮਾਲਕੈਪ ਇੰਡੈਕਸ 23,338 ਦੇ ਪੱਧਰ 'ਤੇ ਪਹੁੰਚ ਗਿਆ। ਲਾਰਜਕੈਪ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ, ਐੱਸ. ਬੀ. ਆਈ., ਐੱਲ. ਐਂਡ ਟੀ., ਬੀ. ਪੀ. ਸੀ. ਐੱਲ., ਐਕਸਿਸ ਬੈਂਕ, ਯੂ. ਪੀ. ਐੱਲ., ਪਾਵਰਗ੍ਰਿਡ ਅਤੇ ਆਈ. ਟੀ. ਸੀ. ਦਾ ਪ੍ਰਦਰਸ਼ਨ ਖਰਾ ਰਿਹਾ। ਸੈਕਟਰਲ ਇੰਡੈਕਸ ਵਿਚ ਨਿਫਟੀ ਪੀ. ਐੱਸ. ਯੂ. ਬੈਂਕ 2 ਫ਼ੀਸਦੀ ਦੀ ਬੜ੍ਹਤ ਨਾਲ ਅੱਜ ਟਾਪ ਗੇਨਰ ਰਿਹਾ। ਇਸ ਤੋਂ ਇਲਾਵਾ ਮੈਟਲ ਇੰਡੈਕਸ 0.6 ਫ਼ੀਸਦੀ ਅਤੇ ਐੱਫ. ਐੱਮ. ਸੀ. ਜੀ.0.34 ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਏ।


author

Sanjeev

Content Editor

Related News