ਸ਼ੇਅਰ ਬਾਜ਼ਾਰ : ਸੈਂਸੈਕਸ 'ਚ 477 ਅੰਕਾਂ ਦਾ ਵਾਧਾ ਤੇ ਨਿਫਟੀ 17189 ਦੇ ਪੱਧਰ 'ਤੇ ਖੁੱਲ੍ਹਿਆ

Thursday, Apr 28, 2022 - 10:10 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 'ਚ 477 ਅੰਕਾਂ ਦਾ ਵਾਧਾ ਤੇ ਨਿਫਟੀ 17189 ਦੇ ਪੱਧਰ 'ਤੇ ਖੁੱਲ੍ਹਿਆ

ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ 477 ਅੰਕਾਂ ਦੇ ਵਾਧੇ ਨਾਲ 57,296 'ਤੇ ਖੁੱਲ੍ਹਿਆ ਜਦਕਿ ਨਿਫਟੀ 151 ਅੰਕਾਂ ਦੀ ਛਲਾਂਗ ਨਾਲ 17,189 'ਤੇ ਖੁੱਲ੍ਹਿਆ ਹੈ।

ਮੌਜੂਦਾ ਸਮੇਂ ਸੈਂਸੈਕਸ 236.95 ਅੰਕ ਭਾਵ 0.42% ਵਧ ਕੇ 57,056.34 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ 70.20 ਭਾਵ 0.41% ਅੰਕਾਂ ਦੇ ਵਾਧੇ ਨਾਲ 17,108.60 'ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ । ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 1525 ਦੇ ਕਰੀਬ ਸ਼ੇਅਰ ਵਧੇ, 398 ਸ਼ੇਅਰਾਂ 'ਚ ਗਿਰਾਵਟ ਅਤੇ 78 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਜ਼ਾਰ ਆਖਿਰਕਾਰ ਗਿਰਾਵਟ ਦੇ ਨਾਲ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਲਾਲ ਨਿਸ਼ਾਨ 'ਤੇ ਬੰਦ ਹੋਇਆ ਸੀ।

ਟਾਪ ਗੇਨਰਜ਼

ਹਿੰਦੁਸਤਾਨ ਯੂਨੀਲੀਵਰ, ਸਨ ਫਾਰਮਾ, ਇੰਡਸਇੰਡ ਬੈਂਕ, ਡਾ. ਰੈੱਡੀਜ਼ 

ਟਾਪ ਲੂਜ਼ਰਜ਼

ਮਾਰੂਤੀ, ਕੋਟਕ ਬੈਂਕ, ਐੱਚ.ਡੀ.ਐੱਫ.ਸੀ., ਭਾਰਤੀ ਏਅਰਟੈੱਲ,


author

Harinder Kaur

Content Editor

Related News