ਮਜ਼ਬੂਤ​ ਗਲੋਬਲ ਸੰਕੇਤਾਂ ਕਾਰਨ ਸੈਂਸੈਕਸ 393 ਅੰਕਾਂ ਦਾ ਵਾਧਾ, ਆਈ.ਟੀ. ਸਟਾਕ ਚਮਕੇ

06/24/2021 5:24:46 PM

ਮੁੰਬਈ (ਏਜੰਸੀ) : ਵਿਸ਼ਵ ਬਾਜ਼ਾਰਾਂ ਦੇ ਸਕਾਰਾਤਮਕ ਸੰਕੇਤਾਂ ਦੇ ਵਿਚਕਾਰ ਇਨਫੋਸਿਸ, ਟੀ.ਸੀ.ਐਸ. ਅਤੇ ਐਚ.ਡੀ.ਐਫ.ਸੀ. ਬੈਂਕ ਵਰਗੇ ਪ੍ਰਮੁੱਖ ਸ਼ੇਅਰਾਂ ਦੇ ਵਾਧੇ ਨਾਲ ਬੰਬਈ ਸਟਾਕ ਐਕਸਚੇਂਜ (ਬੀਐਸਈ) ਸੈਂਸੈਕਸ ਨੇ ਵੀਰਵਾਰ ਨੂੰ  393 ਅੰਕ ਦੀ ਛਲਾਂਗ ਲਗਾਈ। ਬੀ.ਐਸ.ਸੀ. ਦੇ 30 ਸ਼ੇਅਰਾਂ 'ਤੇ ਅਧਾਰਤ ਸੈਂਸੈਕਸ 392.92 ਅੰਕ ਭਾਵ 0.75 ਫੀਸਦ ਦੇ ਵਾਧੇ ਨਾਲ 52,699 ਅੰਕ 'ਤੇ ਬੰਦ ਹੋਇਆ ਹੈ।

ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 103.50 ਅੰਕ ਭਾਵ 0.66 ਪ੍ਰਤੀਸ਼ਤ ਦੇ ਵਾਧੇ ਨਾਲ 15,790.45 ਅੰਕ 'ਤੇ ਬੰਦ ਹੋਇਆ ਹੈ। ਬੀ ਐਸ ਸੀ ਸੈਂਸੇਕਸ ਵਿਚ ਸ਼ਾਮਲ ਸਟਾਕਾਂ ਵਿਚ ਇੰਫੋਸਿਸ ਸਭ ਤੋਂ ਵੱਡਾ ਲਾਭ ਵਿਚ ਰਿਹਾ, ਜੋ ਤਿੰਨ ਪ੍ਰਤੀਸ਼ਤ ਤੋਂ ਉੱਪਰ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਟੀ.ਸੀ.ਐਸ., ਟੇਕ ਮਹਿੰਦਰਾ, ਐਚਸੀਐਲ ਟੇਕ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰਾਂ ਵਿੱਚ ਵੀ ਲਾਭ ਦਰਜ ਹੋਇਆ। ਇਸਦੇ ਉਲਟ, ਰਿਲਾਇੰਸ ਇੰਡਸਟਰੀਜ਼, ਭਾਰਤੀ ਏਅਰਟੈਲ, ਪਾਵਰ ਗਰਿੱਡ ਅਤੇ ਸਟੇਟ ਬੈਂਕ ਵਿਚ ਗਿਰਾਵਟ ਆਈ।

ਰਿਲਾਇੰਸ ਸਕਿਓਰਟੀਜ਼ ਦੇ ਹੈੱਡ ਆਫ ਪਾਲਸੀ ਵਿਨੋਦ ਮੋਦੀ ਅਨੁਸਾਰ, ਵਿੱਤੀ ਅਤੇ ਆਈਟੀ ਕੰਪਨੀਆਂ ਦੇ ਸਟਾਕਾਂ ਵਿੱਚ ਸੁਧਾਰ ਕਾਰਨ ਸੈਂਸੈਕਸ ਵੀ ਗਿਰਾਵਟ ਤੋਂ ਤੇਜ਼ੀ ਵੱਲ ਵਧਿਆ ਹੈ। ਇਸ ਤੋਂ ਇਲਾਵਾ, ਗਲੋਬਲ ਬਾਜ਼ਾਰਾਂ ਤੋਂ ਆਏ ਸਕਾਰਾਤਮਕ ਸੰਕੇਤਾਂ ਦਾ ਵੀ ਮਾਰਕੀਟ 'ਤੇ ਅਨੁਕੂਲ ਪ੍ਰਭਾਵ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਦੀ ਸਾਲਾਨਾ ਜਨਰਲ ਮੀਟਿੰਗ ਵੱਲ ਵੀ ਨਿਵੇਸ਼ਕਾਂ ਦੀਆਂ ਨਜ਼ਰਾਂ ਹਨ। ਪਰ ਇਸ ਸਮੇਂ ਦੌਰਾਨ ਨਿਵੇਸ਼ਕ ਮੁਨਾਫਾ ਕਮਾਉਣ ਦੇ ਮੂਡ ਵਿੱਚ ਸਨ। ਹੋਰ ਏਸ਼ੀਆਈ ਬਾਜ਼ਾਰਾਂ ਵਿਚ, ਸ਼ੰਘਾਈ, ਹਾਂਗ ਕਾਂਗ, ਸੋਲ ਅਤੇ ਟੋਕਿਓ ਦੇ ਬਾਜ਼ਾਰ ਵਾਧੇ ਵਿਚ ਬੰਦ ਹੋਏ। ਇਸ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦਾ ਬ੍ਰੈਂਟ ਕਰੂਡ ਕੀਮਤ 0.16 ਪ੍ਰਤੀਸ਼ਤ ਦੇ ਵਾਧੇ ਨਾਲ 75.31 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News