ਸੈਂਸੈਕਸ 178 ਅੰਕ ਮਜ਼ਬੂਤ, ਨਿਫਟੀ 10,180 ਦੇ ਪਾਰ
Tuesday, Mar 27, 2018 - 09:37 AM (IST)
ਮੁੰਬਈ— ਅਮਰੀਕੀ ਅਤੇ ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਦੇ ਮੱਦੇਨਜ਼ਰ ਸੈਂਸੈਕਸ ਅਤੇ ਨਿਫਟੀ ਮਜ਼ਬੂਤੀ ਨਾਲ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 178.60 ਅੰਕ ਚੜ੍ਹ ਕੇ 33,245.01 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 59.75 ਅੰਕ ਵਧ ਕੇ 10,180 ਦੇ ਪੱਧਰ ਤੋਂ ਪਾਰ 10,187.40 'ਤੇ ਖੁੱਲ੍ਹਿਆ। ਬੈਂਕਿੰਗ ਸਟਾਕ 'ਚ ਤੇਜ਼ੀ ਦੇ ਦਮ 'ਤੇ ਬੀਤੇ ਦਿਨੀਂ ਬਾਜ਼ਾਰ 'ਚ ਰੌਣਕ ਦੇਖਣ ਨੂੰ ਮਿਲੀ ਸੀ।
— ਬੀ. ਐੱਸ. ਈ. ਅਤੇ ਐੱਨ. ਐੱਸ. ਈ. ਦੋਹਾਂ 'ਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਟਾਟਾ ਸਟੀਲ, ਵਿਪਰੋ ਅਤੇ ਐਕਸਿਸ ਬੈਂਕ ਦੇ ਸ਼ੇਅਰ ਚੰਗਾ ਪ੍ਰਦਰਸ਼ਨ ਕਰਦੇ ਨਜ਼ਰ ਆਏ, ਜਦੋਂ ਕਿ ਇਸ ਦੇ ਇਲਾਵਾ ਐੱਨ. ਐੱਸ. ਈ. 'ਤੇ ਐੱਚ. ਪੀ. ਸੀ. ਐੱਲ., ਯੂ. ਪੀ. ਐੱਲ. ਦੇ ਸ਼ੇਅਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ, ਬੀ. ਐੱਸ. ਈ. 'ਤੇ ਯੈੱਸ ਬੈਂਕ, ਐੱਸ. ਬੀ. ਆਈ. 'ਚ ਤੇਜ਼ੀ ਦਰਜ ਕੀਤੀ ਗਈ।
— ਬੈਂਕ ਨਿਫਟੀ 203.65 ਅੰਕ ਵਧ ਕੇ 24,448 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਇਸ ਦੌਰਾਨ ਐੱਨ. ਐੱਸ. ਈ. 'ਤੇ ਸਾਰੇ ਸੈਕਟਰ ਇੰਡੈਕਸ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ਦੌਰਾਨ ਐੱਫ. ਐੱਮ. ਸੀ. ਜੀ. ਸੈਕਟਰ ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਉੱਥੇ ਹੀ, ਨਿਫਟੀ ਪੀ. ਐੱਸ. ਯੂ. ਬੈਂਕ ਸੈਕਟਰ ਇੰਡੈਕਸ 48 ਅੰਕ ਯਾਨੀ 1.7 ਫੀਸਦੀ ਚੜ੍ਹ ਕੇ 2,898.90 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਇਸ ਦੌਰਾਨ ਏਸ਼ੀਆਈ ਬਾਜ਼ਾਰ 'ਚ ਮਜ਼ਬੂਤੀ ਦੇਖਣ ਨੂੰ ਮਿਲੀ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ ਤਕਰੀਬਨ 30 ਅੰਕ ਵਧ ਕੇ 10,180 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ, ਜਦੋਂ ਕਿ ਜਾਪਾਨ ਦਾ ਬਾਜ਼ਾਰ ਨਿੱਕੇਈ 344.6 ਅੰਕ ਦੀ ਮਜ਼ਬੂਤੀ ਨਾਲ 21,110.68 'ਤੇ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ 230 ਤੋਂ ਵਧ ਅੰਕ ਚੜ੍ਹ ਕੇ 30,784 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਉੱਥੇ ਹੀ, ਕੌਮਾਂਤਰੀ ਪੱਧਰ 'ਤੇ ਵਪਾਰ ਯੁੱਧ ਨਾਲ ਜੁੜੀਆਂ ਚਿੰਤਾਵਾਂ ਨਰਮ ਪੈਣ ਨਾਲ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਜ਼ੋਰਦਾਰ ਤੇਜ਼ੀ 'ਤੇ ਬੰਦ ਹੋਏ ਹਨ। ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਮੁੱਦਿਆਂ ਨੂੰ ਲੈ ਕੇ ਗੱਲਬਾਤ ਦੀਆਂ ਖਬਰਾਂ ਸਾਹਮਣੇ ਆਉਣ ਦੇ ਬਾਅਦ ਡਾਓ ਜੋਂਸ 669.40 ਅੰਕ ਦੀ ਜ਼ੋਰਦਾਰ ਤੇਜ਼ੀ ਨਾਲ 24,202.60 'ਤੇ ਬੰਦ ਹੋਇਆ।
